ਕੋਟਕਪੂਰਾ, 13 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਿਰਤੀ ਕਿਸਾਨ ਯੂਨੀਅਨ ਬਲਾਕ ਜੈਤੋ-ਕੋਟਕਪੂਰਾ ਦੀ ਇੱਕ ਭਰਵੀਂ ਮੀਟਿੰਗ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਦਬੜੀਖਾਨਾ, ਬਲਾਕ ਪ੍ਰਧਾਨ ਨਇਬ ਸਿੰਘ ਫੌਜੀ ਅਤੇ ਜਿਲ੍ਹਾ ਸਕੱਤਰ ਪੂਰਨ ਸਿੰਘ ਸਰਾਵਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਵਿਖੇ ਹੋਈ, ਜਿਸ ਵਿਚ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੂਬਾ ਜਨਰਲ ਸਕੱਤਰ ਤੇ ਸਰਦੂਲ ਸਿੰਘ ਕਾਸਮ ਭੱਟੀ ਜ਼ਿਲ੍ਹਾ ਜਨਰਲ ਸਕੱਤਰ ਵਿਸ਼ੇਸ਼ ਤੌਰ ‘ਤੇ ਮੀਟਿੰਗ ਵਿੱਚ ਸ਼ਾਮਿਲ ਹੋਏ! ਮੀਟਿੰਗ ਵਿੱਚ ਕਿਸਾਨੀ ਨੂੰ ਦਰਪੇਸ਼ ਝੋਨੇ ਦੀ ਪਰਾਲੀ ਦੀ ਸਮੱਸਿਆ, ਹੜਾਂ ਦੇ ਮੁਆਵਜੇ ਸਬੰਧੀ ਅਤੇ ਡੀ ਏ ਪੀ ਖਾਦ ਦੀ ਘਾਟ ਸਬੰਧੀ ਵਿਚਾਰ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ! ਇਹਨਾਂ ਸਮੱਸਿਆਵਾਂ ਨੂੰ ਜਥੇਬੰਦੀ ਨਾਲ ਵਿਚਾਰ ਕੇ ਤੁਰੰਤ ਹੱਲ ਕੀਤਾ ਜਾਵੇ! ਇਸ ਉਪਰੰਤ ਇਸ ਮੀਟਿੰਗ ਵਿੱਚ ਨਵੀਂ ਬਲਾਕ ਕਮੇਟੀ ਦਾ ਗਠਨ ਕੀਤਾ ਗਿਆ! ਹਾਊਸ ਨੇ ਸਰਬਸੰਮਤੀ ਨਾਲ ਨਾਇਬ ਸਿੰਘ ਫੌਜੀ ਨੂੰ ਬਲਾਕ ਪ੍ਰਧਾਨ, ਬਲਾਕ ਸਕੱਤਰ ਹਰਪਾਲ ਸਿੰਘ ਸਰਾਵਾਂ ਖਜਾਨਚੀ ਸੁਖਜੀਵਨ ਸਿੰਘ ਰੋਡੇ ਵੈਡਿੰਗ, ਪ੍ਰੈਸ ਸਕੱਤਰ ਗੁਰਭੇਜ ਸਿੰਘ ਸਰਾਵਾਂ, ਮੀਤ ਪ੍ਰਧਾਨ ਨਿਰਮਲ ਸਿੰਘ ਦਬੜੀਖਾਨਾ, ਲਖਵਿੰਦਰ ਸਿੰਘ ਸਰਾਵਾਂ, ਗੁਰਤੇਜ ਸਿੰਘ ਕੋਠੇ ਮਾਲਾ ਸਿੰਘ, ਮਾਸਟਰ ਗੇਜ ਰਾਮ ਭੌਰਾ ਹਰੀ ਨੌ, ਰਾਜਵੀਰ ਸਿੰਘ ਹਰੀ ਨੌ, ਰਣਜੋਧ ਸਿੰਘ ਕਾਸਮ ਭੱਟੀ, ਗੁਰਮੇਲ ਸਿੰਘ ਕੋਠੇ ਵੜਿੰਗ, ਬਲਜਿੰਦਰ ਸਿੰਘ ਕੋਠੇ ਮਹਿਲੜ ,ਬਲਾਕ ਕਮੇਟੀ ਮੈਂਬਰ ਚੁਣੇ ਗਏ ਨਵੇਂ ਚੁਣੇ ਹੋਏ ਬਲਾਕ ਕਮੇਟੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਦੀ ਅਹਿਮਦ ਲਿਆ!