ਕੋਟਕਪੂਰਾ, 6 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਦਿੱਲੀ ਪਬਲਿਕ ਇੰਟਰਨੈਸ਼ਨਲ ਸਕੂਲ ਵਿੱਚ ਪਿ੍ੰਸੀਪਲ ਸਿ੍ਸ਼ਟੀ ਸ਼ਰਮਾ ਦੀ ਅਗਵਾਈ ਹੇਠ ਬੀਤੇ ਦਿਨੀਂ ਪਿੰਡ ਮੱਲਾ ਵਿਖੇ ਸਕਾਲਰਸ਼ਿਪ ਟੈਸਟ ਕਰਵਾਇਆ ਗਿਆ। ਇਸ ਟੈਸਟ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਵਿਦਿਆਰਥੀਆਂ ਨੇ ਭਾਗ ਲਿਆ। ਬੜੇ ਹੀ ਸੁਚੱਜੇ ਤੇ ਉਤਸਾਹ ਪੂਰਵਕ ਢੰਗ ਨਾਲ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਸਿ੍ਸ਼ਟੀ ਸ਼ਰਮਾ ਨੇ ਦੱਸਿਆ ਕਿ ਵਿਜੇਤਾ ਵਿਦਿਆਰਥੀਆਂ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀ ਨੂੰ ਲੈਪਟਾਪ ਅਤੇ ਦੂਜੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀ ਨੂੰ ਟੈਬ ਅਤੇ ਤੀਜੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀ ਨੂੰ ਕੈਸ਼ ਪੈਕ ਦਿੱਤਾ ਜਾਵੇਗਾ। ਇਸ ਤੋਂ ਇਲਾਵਾਂ ਦਿੱਲੀ ਪਬਲਿਕ ਇੰਟਰਨੈਸ਼ਨਲ ਮੱਲਾ ਵਿੱਖੇ ਪ੍ਰੀ ਨਰਸਰੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ‘ਤੇ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਪ੍ਰਿੰਸੀਪਲ ਸਿ੍ਸ਼ਟੀ ਸ਼ਰਮਾ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਟੱਡੀ ਦੇ ਨਾਲ-ਨਾਲ ਨੀਟ, ਆਈਆਈਟੀ, ਜੇ ਈ ਈ, ਆਈਲੈਟਸ ਆਦਿ ਦੀ ਪੜਾਈ ਵੀ ਕਰਵਾਈ ਜਾਵੇਗੀ।
