ਇਸ ਗੀਤ ਦੀ ਕਾਮਯਾਬੀ ਪਿੱਛੇ ਸ਼ਾਇਰ ਦਿਲਰਾਜ ਸਿੰਘ ਦਰਦੀ ਤੇ ਮਾਸਟਰ ਕ੍ਰਿਪਾਲ ਵੇਰਕਾ ਦਾ ਵੱਡਾ ਹੱਥ

ਅੰਮ੍ਰਿਤਸਰ 24 ਨਵੰਬਰ (ਵਰਲਡ ਪੰਜਾਬੀ ਟਾਈਮਜ਼ )
ਬੀਤੇ ਦਿਨੀ ਸਟਾਰ ਸੰਧੂ ਫ਼ਿਲਮਜ਼ ਵੱਲੋਂ ਅੰਮ੍ਰਿਤਸਰ ਦੇ ਗਾਇਕ ਬੀ ਐਸ ਮਾਸਟਰ ਦਾ ਲਿਖਿਆ ਤੇ ਗਾਇਆ ਗੀਤ “ਦੱਸੀ ਨਾ ਸ਼ੁਦਾਈਆਂ” ਨੂੰ ਆਪਣੇ ਆਡੀਓ ਵੀਡਿਓ ਪਲੇਟਫਾਰਮ ਤੇ ਰਲੀਜ਼ ਕੀਤਾ ਸੀ ਉਥੇ ਹੀ ਗੀਤ ਆਓਂਦੇ ਸਾਰ ਹੀ ਗਾਇਕ ਬੀ ਐਸ ਮਾਸਟਰ ਦੀ ਮਧੁਰ ਆਵਾਜ਼ ਤੇ ਕਲਮ ਸਗੀਤ ਦੇ ਕਾਰਨ ਗੀਤ ਚਰਚਾ ਵਿੱਚ ਆ ਗਿਆ ਦੱਸ ਦਈਏ ਕੇ ਇਸ ਰੁਮਾਂਟਿਕ ਗੀਤ ਦੇ ਵੀਡਿਓ ਵਿੱਚ ਰੁਪਾਲੀ ਫ਼ੇਮ ਐਕਟਰੈੱਸ ਤੇ ਜਵਾਨ ਮਾਡਲ ਪ੍ਰੀਤ ਬਾਜਵਾ ਨੇ ਤੇ ਨਾਲ ਹੀ ਨਾਇਕ ਦੇ ਰੂਪ ਵਿੱਚ ਗੁਰਦੀਪ ਸੰਧੂ ਨੇ ਆਪਣੇ ਜਲਵੇ ਦਿਖਾਏ ਉਥੇ ਹੀ ਗੁਰਦੀਪ ਸੰਧੂ ਇਕ ਪੋਲੀਵੁਡ ਦੇ ਫਿਲਮੀ ਚਿਹਰੇ ਵੀ ਹਨ ਤੇ ਇਸ ਗੀਤ ਨੂੰ ਉਹਨਾਂ ਨੇ ਖੁੱਦ ਡਾਇਰੈਕਟ ਵੀ ਕੀਤਾ ਹੈ। ਦੱਸ ਦਈਏ ਕੇ ਇਸ ਵੀਡੀਓ ਨੂੰ ਨਕੋਦਰ ਵਿੱਚ ਸਰਦਾਰ ਜਸਵੀਰ ਸਿੰਘ ‘ਉੱਪਲ’ ਜੀ ਜਿਨ੍ਹਾਂ ਦੇ ‘ਉੱਪਲ’ ਫਾਰਮ ਹਾਊਸ ਵਿੱਚ ਫਿਲਮਾਇਆ ਗਿਆ ਅਤੇ ਹਰ ਇਕ ਸੰਭਵ ਮਦਦ ਵੀ ਕੀਤੀ ਨਾਲ ਵੀਡੀਓ ਬਣਾਉਣ ਆਈ ਸਾਰੀ ਟੀਮ ਤੇ ਯੂਨਿਟ ਨੇ ਬਹੁਤ ਹੀ ਵਧੀਆ ਤਰੀਕੇ ਤੇ ਖੁਸ਼ ਗਵਾਰ ਮਾਹੌਲ ਨਾਲ ਬੀ ਐਸ ਮਾਸਟਰ ਦਾ ਇਹ ਗੀਤ ਨੂੰ ਸ਼ੂਟ ਕੀਤਾ । ਓਥੇ ਹੀ “ਦੱਸੀ ਨਾ ਸ਼ੁਦਾਈਆ” ਗੀਤ ਤੇ ਗਾਇਕ ਗੀਤਕਾਰ ਬੀ ਐਸ ਮਾਸਟਰ ਨੇ ਇਕ ਨਿੱਜੀ ਚੈਨਲ ਨੂੰ ਦੱਸਿਆ ਕਿ ਗੁਰਦੀਪ ਸੰਧੂ ਵੱਲੋਂ ਬਣਾਈ ਗਈ ਇਸ ਵੀਡਿਓ ਤੇ ਉਹਨਾਂ ਦੀ ਮਿਹਨਤ ਨੂੰ ਲੋਕ ਖਿੜੇ ਮੱਥੇ ਸਵੀਕਾਰ ਕਰ ਰਹੇ ਹਨ, ਇਸ ਵਿੱਚ ਸੰਗੀਤਕਾਰ ਮਨੀ ਕੇ ਦੀ ਵੀ ਮਿਹਨਤ ਵੀ ਸਾਫ ਨਜ਼ਰ ਆ ਰਹੀ ਹੈ ਇਕ ਹੋਰ ਸਵਾਲ ਦੇ ਜਵਾਬ ਵਿੱਚ ਬੀ ਐਸ ਮਾਸਟਰ ਨੇ ਕਿਹਾ ਕੇ ਇਸ ਗੀਤ ਨੂੰ ਯੂ ਟਿਊਬ ਉਪਰ ਕਾਫੀ ਵਧੀਆ ਹੁੰਗਾਰਾ ਮਿਲ ਰਿਹਾ ਹੈ ਨਾਲ ਹੀ ਬੀ ਐਸ ਮਾਸਟਰ ਨੇ ਏਵੀ ਕਿਹਾ ਕੇ ਮੇਰੇ ਇਸ ਗੀਤ ਦੀ ਕਾਮਯਾਬੀ ਪਿੱਛੇ ਮੇਰੇ ਬਹੁਤ ਸਤਿਕਾਰਯੋਗ ਤੇ ਭਰਾ ਸ਼ਾਇਰ ਦਿਲਰਾਜ ਸਿੰਘ ਦਰਦੀ ਤੇ ਮਾਸਟਰ ਕ੍ਰਿਪਾਲ ਸਿੰਘ ਵੇਰਕਾ ਦਾ ਵੀ ਹੱਥ ਹੈ ਜਿਨ੍ਹਾਂ ਕੋਲੋਂ ਮੈਨੂੰ ਗੀਤ ਲਿਖਣ ਦੀ ਬਹੁਤ ਮਦਦ ਮਿਲਦੀ ਹੈ ਇਸ ਗੀਤ ਨੂੰ ਉਨ੍ਹਾਂ ਦੇ ਵਿਚਾਰਾਂ ਅਨੁਸਾਰ ਲਿਖਿਆ ਗਿਆ ਸੀ ਮੈਂ ਉਸ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹੈ ਜਿਸ ਨੇ ਮੈਨੂੰ ਇਹੋ ਜਹੇ ਭਰਾਵਾਂ ਨਾਲ ਜੋੜਿਆ ਤੇ ਅਗਲੇ ਗੀਤ ਵਿੱਚ ਉਨ੍ਹਾਂ ਦੇ ਹੀ ਵਿਚਾਰ ਪੇਸ਼ ਕੀਤੇ ਜਾਣਗੇ
