ਸੰਗਰੂਰ 23 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਮਾਣਯੋਗ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਮਾਣਯੋਗ ਜ਼ਿਲਾ ਸਿੱਖਿਆ ਅਫਸਰ (ਸੈ਼.ਸਿ) ਸ਼੍ਰੀਮਤੀ ਤਰਵਿੰਦਰ ਕੌਰ ਜੀ ਅਤੇ ਉਪ ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਮੰਜੀਤ ਕੌਰ ਜੀ ਦੀ ਯੋਗ ਅਗਵਾਈ ਅਧੀਨ ਵੋਕੇਸ਼ਨਲ ਕੁਆਰਡੀਨੇਟਰ ਸ੍ਰੀ ਦਿਨੇਸ਼ ਕੁਮਾਰ ਜੀ ਵੱਲੋਂ ਸਕੂਲ ਆਫ ਐਮੀਨੈਸ (ਲੜਕੇ )ਸੰਗਰੂਰ ਵਿਖੇ ਇੱਕ ਰੋਜ਼ਾ ਸੈਮੀਨਾਰ -ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਾਣਯੋਗ ਜਿਲਾ ਸਿੱਖਿਆ ਅਫਸਰ (ਸੈ ਸਿੱ) ਸੰਗਰੂਰ ਸ਼੍ਰੀਮਤੀ ਤਰਵਿੰਦਰ ਕੌਰ ਜੀ ਨੇ ਸਮੂਹ ਸੀਨੀਅਰ ਸਟੇਟ ਵੋਕੇਸ਼ਨਲ ਮਾਸਟਰ/ ਮਿਸਟ੍ਰੈੱਸ ਨੂੰ ਸੰਬੋਧਨ ਕੀਤਾ ।ਬੱਚਿਆਂ ਵਿੱਚ ਸਿੱਖਣ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਤਾਕੀਦ ਕੀਤੀ। ਉਹਨਾਂ ਸਕੂਲ ਲੈਬਜ ਵਿੱਚ ਵਰਕਿੰਗ ਮਾਡਲ ਤਿਆਰ ਕਰਵਾਉਣ ਲਈ ਕਿਹਾ। ਇਸ ਸੈਮੀਨਾਰ ਵਿੱਚ ਸਹਾਇਕ ਵੋਕੇਸ਼ਨਲ ਕੋਆਰਡੀਨੇਟਰ ਸ੍ਰੀ ਹਰਵਿੰਦਰ ਸਿੰਘ ਨੇ ਹਾਜ਼ਰ ਸੀਨੀਅਰ ਸਟੇਟ ਵੋਕੇਸ਼ਨਲ ਸਟਾਫ ਮੈਂਬਰਾਂ ਨੂੰ ਜੀ ਆਇਆ ਨੂੰ ਕਿਹਾ। ਸ਼੍ਰੀ ਦਿਨੇਸ਼ ਕੁਮਾਰ ਜੀ ਨੇ ਅੱਜ ਦੇ ਸੈਮੀਨਾਰ ਵਿੱਚ ਵਿਦਿਆਰਥੀਆਂ ਦੀ ਇਨਰੋਲਮੈਂਟ, ਸਟੇਟ ਵੋਕੇਸ਼ਨਲ ਦੇ ਸਫਲ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੇ ਸ਼ੋਅ-ਆਫ ਫਲੈਕਸ ਤਿਆਰ ਕਰਨ ,
ਫੋਲੋ-ਅਪ ਰਜਿਸਟਰ ਮੈਨਟੇਨ ਕਰਨ ,ਸੋਲ ਪ੍ਰੋਜੈਕਟ, ਵੋਕੇਸ਼ਨਲ ਲੈਬਸ ਦੇ ਸਮਾਨ ਦੇ ਰਖ -ਰਖਾਵ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸ਼੍ਰੀਮਤੀ ਰਿੰਕੂ ਵੋਕੇਸ਼ਨਲ ਮਿਸਟ੍ਰੈਸ ਨੇ ਹੁਨਰ ਸਿੱਖਿਆ ਸਕੂਲ ਪ੍ਰੋਜੈਕਟ ਬਾਰੇ ,ਇਸ ਦੇ ਸਿਲੇਬਸ, ਬੁਨਿਆਦੀ ਵਿਸ਼ਿਆਂ ਵਿਹਾਰਕ ਹੁਨਰ, ਉਦਯੋਗਾਂ ਵਿੱਚ ਐਕਸਪੋਜ਼ਰ, ਵਧੀਆ ਤਨਖਾਹ ਵਾਲੀਆਂ ਨੌਕਰੀਆਂ ਦੇ ਟੈਕਨੋਲਜੀ ਨਾਲ ਸਿੱਖਣ ਸਬੰਧੀ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪਹੁੰਚੇ ਸਮੂਹ ਵੋਕੇਸ਼ਨਲ ਮਾਸਟਰਾਂ/ ਮਿਸਟ੍ਰੈਸ ਸਾਹਿਬਾਨਾਂ ਨੇ ਦਾਖਲੇ ਦੇ ਵਾਧੇ ਲਈ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਮੈਡਮ ਨੀਤਿਕਾ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।