ਕੋਟਕਪੂਰਾ, 3 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਆਯੋਜਿਤ “ਰਾਸ਼ਟਰੀ ਲੋਕ ਨੱਚ’’ ਫੈਸਟੀਵਲ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨੇ ਆਪਣੇ-ਆਪਣੇ ਰਾਜਾਂ ਦੇ ਲੋਕ ਨੱਚ ਪੇਸ਼ ਕੀਤੇ। ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਸਨ, ਜਦਕਿ ਗੁਰਦਿਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਡਾ. ਲਛਮਨ ਸਿੰਘ ਇੰਪਰੂਵਮੈਂਟ ਟਰੱਸਟ ਜੈਤੋ, ਬਾਬਾ ਮਲਕੀਤ ਦਾਸ (ਗੱਦੀ ਨਸ਼ੀਨ ਗਾਊਸ਼ਾਲਾ ਡੇਰਾ ਸੰਤ ਬੋਰੇ ਵਾਲੇ), ਬਾਬਾ ਰਾਮ ਸੁੰਦਰ ਦਾਸ (ਗੱਦੀਨਸ਼ੀਨ ਗਾਊਸ਼ਾਲਾ ਪੰਜਗਰਾਈ) ਅਤੇ ਅੰਤਰਰਾਸ਼ਟਰੀ ਸੰਗੀਤਕਾਰ ਪ੍ਰੋ. ਅਰੂਣਾ ਰਣਦੇਵ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ’ਚ ਗੱਲ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੀ ਸਰਕਾਰ ਅਤੇ ਪ੍ਰਸਾਸ਼ਨ ਸਦਾ ਹੀ ਸਮਾਜ ਕਲਿਆਣ ਦੇ ਹਰ ਕੰਮ ਲਈ ਤਤਪਰ ਹਨ ਅਤੇ ਵਧੀਆ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਅਸੀਂ ਸਨਮਾਨਿਤ ਅਤੇ ਪ੍ਰੋਤਸਾਹਿਤ ਵੀ ਕਰਾਂਗੇ। ਇਸ ਮੌਕੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ, ਰਾਜਨ ਜੈਨ (ਪ੍ਰਦੇਸ਼ ਪ੍ਰਭਾਰੀ ਅਣੁਵਿਭਾ), ਉਦੈ ਰਣਦੇਵ ਨੈਸ਼ਨਲ ਅਵਾਰਡੀ (ਅਣੁਵ੍ਰਤ ਕਮੇਟੀ) ਅਤੇ ਹੋਰ ਗਣਮਾਨਾਂ ਵੀ ਮੌਜੂਦ ਸਨ। ਸੈਂਕੜਿਆਂ ਲੋਕਾਂ ਦੀ ਹਾਜਰੀ ਵਿੱਚ ਪ੍ਰਸਿੱਧ ਮੰਚ ਸੰਜਾਲਕ ਸੰਜੀਵ ਸਾਦ ਨੇ ਅਣੁਵ੍ਰਤ ਵਿਸ਼ਵ ਭਾਰਤੀ, ਐਲੀਵੇਟ, ਡਿਜਟਿਲ ਡਿਟਾਕਸ ਅਤੇ ਇਕੋ ਫ੍ਰੈਂਡਲੀ ਫੈਸਟੀਵਲ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਡਿਜਟਿਲ ਡਿਟਾਕਸ ਦੇ ਤਹਿਤ ਐਮ.ਐੱਸ.ਡੀ. ਪ੍ਰਤਿਜਾ ਦੀ ਸਪਥ ਦਿਵਾਈ। ਕਰਿਆਰਮ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਵਿੱਚ ਅਧਿਆਪਕ ਪਵਨ ਸ਼ਰਮਾ, ਪ੍ਰੋਗਰਾਮ ਅਧਿਕਾਰੀ ਰਾਜੇਸ ਬੱਸੀ ਅਤੇ ਸਹਯੋਗੀ ਦਵਿੰਦਰ ਨੀਟੂ ਦਾ ਯੋਗਦਾਨ ਰਿਹਾ। ਕੁਲਤਾਰ ਸਿੰਘ ਸੰਧਵਾਂ ਨੇ ਵਾਤਾਵਰਣ ਜਾਗਰੂਕਤਾ ਮੁਹਿੰਮ-ਇਕੋ ਫ੍ਰੈਂਡਲੀ ਫੈਸਟੀਵਲ ਦੇ ਬੈਨਰ ਦਾ ਉਦਘਾਟਨ ਕੀਤਾ। ਇਸ ਸਕੂਲ ਦੀ ਚੇਅਰਪਰਸਨ ਸੀਮਾ ਸ਼ਰਮਾ, ਵਾਸੂ ਸ਼ਰਮਾ (ਚੇਅਰਮੈਨ ਮੈਨੇਜਮੈਂਟ), ਪ੍ਰੋਫੈਸਰ ਅਰੂਣਾ ਰਣਦੇਵ, ਰਾਘਵ ਸ਼ਰਮਾ, ਰਕਸ਼ੰਦਾ ਸ਼ਰਮਾ, ਜਸਕਰਨ ਸਿੰਘ ਆਦਿ ਨੇ ਵੀ ਮੇਲੇ ਦੌਰਾਨ ਵਾਤਾਵਰਣ ਜਾਗਰੂਕਤਾ ਮੁਹਿੰਮ ਦੇ ਤਹਿਤ ਅਣੁਵ੍ਰਤ ਕਮੇਟੀ ਕੋਟਕਪੂਰਾ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਰਨਾਥਾ ਕੀਤੀ ਅਤੇ ਟੀਮ ਨੂੰ ਸਨਮਾਨਿਤ ਕੀਤਾ। ਅਣੁਵ੍ਰਤ ਸੇਵੀ ਉਦੈ ਰਣਦੇਵ ਨੇ ਕਿਹਾ ਕਿ ਅਣੁਵ੍ਰਤ ਸਮਾਜਕ ਕਲਿਆਣ ਦੇ ਵੱਖ-ਵੱਖ ਖੇਤਰਾਂ ’ਚ ਕੰਮ ਕਰ ਰਹੀ ਹੈ। ਅਣੁਵ੍ਰਤ ਪ੍ਰਦੇਸ ਪ੍ਰਭਾਰੀ ਨੇ ਸਮਾਜਕ ਅਤੇ ਧਾਰਮਿਕ ਕਰਿਆਰਮਾਂ ’ਚ ਸਿੰਗਲ ਯੂਜ ਪਲਾਸਟਿਕ ਅਤੇ ਡਿਸਪੋਜਲ ਦੇ ਉਪਯੋਗ ਨਾ ਕਰਨ ਦੀ ਅਪੀਲ ਕੀਤੀ। ਉਸਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ’ਤੇ ਗਿਨੀਜ ਵਰਲਡ ਰਿਕਾਰਡ ਧਾਰਕ ਬਾਲੀਵੁੱਡ ਗਾਇਕ, ਲੇਖਕ, ਨਿਰਦੇਸ਼ਕ, ਸੰਗੀਤਕਾਰ ਅਤੇ ਸਮਾਜਸੇਵੀ ਵਿਰਾਗ ਮਧੁਮਾਲਤੀ ਵਾਂਖੇੜੇ ਨੇ ਸਤੰਬਰ ਤੋਂ ਮਹਾਰਾਸਟਰ ਦੇ ਨਵੀ ਮੁੰਬਈ ਤੋਂ ਰਾਜਸਥਾਨ ਦੇ ਨਾਕੋਡਾ ਜੀ ਤੀਰਥ ਤੱਕ 1000 ਕਿਲੋਮੀਟਰ ਦੀ ਗ੍ਰੀਨ ਵਾਕਥਾਨ ਪਦਯਾਤਰਾ ਸ਼ੁਰੂ ਕੀਤੀ ਹੈ। ਇਸ ’ਚ 10000 ਤੋਂ ਵੱਧ ਬੂਟੇ ਲਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਣ ਬਸੇਰੇ ਵਾਲੀ ਸਥਾਨ ‘ਤੇ ਸੰਗੀਤਮਈ ਸਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
