ਕੋਟਕਪੂਰਾ, 16 ਸਤੰਬਰ (ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਹਲਕੇ ਦੇ ਵੱਖ ਵੱਖ ਸਥਾਨਾਂ ਵਿੱਚ ਖੁਸ਼ੀ ਅਤੇ ਗ਼ਮੀ ਦੇ ਮੌਕਿਆਂ ’ਚ ਹਾਜ਼ਰੀ ਭਰਨ ਲਈ ਗਏ। ਸਪੀਕਰ ਸੰਧਵਾਂ ਪੰਚਵਟੀ ਮੰਦਿਰ ਕਾਲਜ ਰੋਡ ਫ਼ਰੀਦਕੋਟ ਵਿਖੇ ਐਡਵੋਕੇਟ ਬਲਦੇਵ ਰਾਜ ਬਾਠ ਦੀ ਪਤਨੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਅਤੇ ਪਰਿਵਾਰ ਨਾਲ ਗਹਿਰਾ ਦੁੱਖ-ਸਾਂਝਾ ਕੀਤਾ। ਇਸੇ ਤਰ੍ਹਾਂ ਉਹ ਪਿੰਡ ਭਾਣਾ ਵਿਖੇ ਵੀ ਅਫਸੋਸ ਪ੍ਰਗਟ ਕਰਨ ਲਈ ਗਏ। ਪਿੰਡ ਥਾੜਾ ਵਿੱਚ ਸ. ਕਾਕਾ ਸਿੰਘ ਦੇ ਬੇਟੇ ਦੇ ਬੇ-ਵਕਤੀ ਅਕਾਲ ਚਲਾਣੇ ਮੌਕੇ ਸ. ਸੰਧਵਾਂ ਨੇ ਪਰਿਵਾਰ ਨਾਲ ਮਿਲ ਕੇ ਸੰਵੇਦਨਾ ਪ੍ਰਗਟ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖਸ਼ੇ। ਇਸ ਉਪਰੰਤ ਸੰਧਵਾਂ ਹਲਕਾ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਤੇ ਸਥਾਨਾਂ ਵਿੱਚ ਲੋਕਾਂ ਦੇ ਸੁਖ-ਦੁੱਖ ਸਾਂਝੇ ਕਰਨ ਪਹੁੰਚੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਰ ਖੁਸ਼ੀ ਅਤੇ ਗ਼ਮੀ ਦੇ ਮੌਕੇ ‘ਤੇ ਉਨ੍ਹਾਂ ਦੀ ਹਾਜ਼ਰੀ ਲੋਕਾਂ ਨਾਲ ਆਪਸੀ ਭਾਈਚਾਰਕ ਨੂੰ ਹੋਰ ਮਜ਼ਬੂਤ ਕਰਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵੰਤ ਸਿੰਘ ਪੱਕਾ, ਰਾਜਪਾਲ ਸਿੰਘ ਢੁੱਡੀ, ਗੁਰਮੀਤ ਗਿੱਲ, ਗੈਰੀ ਵੜਿੰਗ ਅਤੇ ਪਿੰਡ ਵਾਸੀ ਹਾਜ਼ਰ ਸਨ।