ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਿਨੋ ਦਿਨ ਸਮਾਜ ਵਿੱਚ ਵੱਧ ਰਹੀਆਂ ਸਮਾਜਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਤ ਕਰਨ ਲਈ ਇੰਟਰਨੈਸ਼ਨਲ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਜਿਲ੍ਹਾ 111 (ਨੋਰਥ) ਵਲੋ ਸਮਾਗਮ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਇੰਟਰਨੈਸ਼ਨਲ ਅਲਾਇੰਸ ਕਲੱਬ ਜਿਲ੍ਹਾ 111 ਨੋਰਥ ਦੇ ਸਾਬਕਾ ਜ਼ਿਲਾ ਗਵਰਨਰ ਐਲੀ ਨਿਰੰਜਣ ਰੱਖਰਾ ਸ਼੍ਰੀ ਮੁਕਤਸਰ ਸਾਹਿਬ, ਸਾਬਕਾ ਜਿਲ੍ਹਾ ਗਵਰਨਰ ਐਲੀ ਇੰਦਰਜੀਤ ਸਿੰਘ ਮੇਦਾਨ, ਸਾਬਕਾ ਜਿਲ੍ਹਾ ਗਵਰਨਰ ਐਲੀ ਜੇਤਿੰਦਰ ਚਾਵਲਾ ਨੇ ਸ਼ਿਰਕਤ ਕੀਤੀ ਕਲੱਬ ਦੇ ਭੀਸਮ ਪਿਤਾਮਾ ਐਲੀ ਚੰਦਰ ਅਰੋੜਾ ਨੇ ਸਭ ਨੂੰ ਜੀ ਆਇਆਂ ਆਇਆ ਅਤੇ ਕਲੱਬ ਵਲੋ ਸਮੇਂ ਸਮੇ ਕੀਤੇ ਪ੍ਰੋਜੈਕਟਾਂ ਬਾਰੇ ਚਾਨਣਾ ਪਾਇਆ। ਇਸ ਸਮੇ ਕਲੱਬ ਦੇ ਇਮੀਜੈਟ ਪ੍ਰਧਾਨ ਅਤੇ ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲਾ 111 ਨੋਰਥ ਦੇ ਜ਼ਿਲਾ ਉਪ ਗਵਰਨਰ ਐਲੀ ਉਮ ਪ੍ਰਕਾਸ਼ ਗੋਇਲ ਨੇ ਆਈ ਸਾਰੀ ਲੀਡਰਸ਼ਿਪ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੋਕੇ ਕਲੱਬ ਵਲੋ ‘ਬੇਟੀ ਬਚਾਉ ਬੇਟੀ ਪੜਾਉ’ ਦੇ ਪੋਸਟਰ ਨੂੰ ਸਾਬਕਾ ਜਿਲ੍ਹਾ ਗਵਰਨਰਾਂ ਦੀ ਹਾਜਰੀ ਵਿੱਚ ਰਿਲੀਜ਼ ਕਰਵਾਇਆ ਗਿਆ। ਇਸ ਮੋਕੇ ਸਾਬਕਾ ਜ਼ਿਲਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਨੇ ਕਿਹਾ ਕਿ ਸਮਾਜ ਵਿੱਚ ਦਿਨੋ-ਦਿਨ ਵੱਧ ਰਹੀਆਂ ਸਮਾਜਿਕ ਬੁਰਾਈਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਸ੍ਰ. ਰੱਖਰਾ ਨੇ ਕਿਹਾ ਕਿ ਕਲੱਬ ਵਲੋ ਇਸ ਤਰਾਂ ਦੇ ਪ੍ਰੋਜੈਕਟ ਲਾਉਣਾ ਸ਼ਲਾਘਾਯੋਗ ਹੈ। ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਦਾ ਇੱਕ ਇੱਕ ਮੈਂਬਰ ਵਧਾਈ ਦਾ ਪਾਤਰ ਹੈ। ਇਸ ਮੋਕੇ ਐਲੀ ਇੰਦਰਜੀਤ ਸਿੰਘ ਮਦਾਨ, ਐਲੀ ਜਤਿੰਦਰ ਚਾਵਲਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਅਖੀਰ ਵਿੱਚ ਕਲੱਬ ਦੇ ਆਗੂ ਐਲੀ ਮਨਦੀਪ ਸਿੰਘ ਸਰਾ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।