ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਸੇਵੀ ਸੰਸਥਾ ਗੌਤਮ ਬੁੱਧ ਐਜੂਕੇਸ਼ਨਲ ਐਂਡ ਚੈਰੀਟੇਬਲ ਵੈਲਫੇਅਰ ਸੁਸਾਇਟੀ (ਰਜਿ) ਫਰੀਦਕੋਟ ਦੇ ਮੈਂਬਰਾਂ ਵਲੋਂ ਆਪਣੇ ਸਮਾਜ ਪ੍ਰਤੀ ਕੰਮਾਂ ਨੂੰ ਜਾਰੀ ਰੱਖਦਿਆਂ ਇਕ ਲੋੜਵੰਦ ਲੜਕੀ ਦੇ ਵਿਆਹ ਮੌਕੇ ਉਹਨਾਂ ਦੇ ਘਰ ਪਹੁੰਚ ਕੇ ਅਲਮਾਰੀ ਗਿਫਟ ਦੇ ਰੂਪ ਵਿੱਚ ਭੇਂਟ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਪਰਮਪਾਲ ਸ਼ਾਕਿਆ ਨੇ ਦੱਸਿਆ ਕਿ ਇਸ ਦੀ ਸੂਚਨਾ ਸੁਸਾਇਟੀ ਦੇ ਮੈਂਬਰਾਂ ਨੂੰ ਮਿਲੀ ਤਾਂ ਉਹਨਾ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਟੀਮ ਲੜਕੀ ਦੇ ਘਰ ਜਾ ਕੇ ਉਸਦੇ ਮਾਪਿਆਂ ਨੂੰ ਮਿਲੀ। ਪਰਮਪਾਲ ਨੇ ਦੱਸਿਆ ਕਿ ਪਰਿਵਾਰ ਲੋੜਵੰਦ ਹੋਣ ਕਰਕੇ ਲੜਕੀ ਨੂੰ ਵਿਆਹ ਲਈ ਗੌਤਮ ਬੁੱਧ ਐਜੂਕੇਸ਼ਨਲ ਐਂਡ ਚੈਰੀਟੇਬਲ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਰਣਵੀਰ ਸ਼ਾਕਿਆ ਵਾਸੀ ਨਾਨਕਸਰ ਬਸਤੀ ਫਿਰੋਜਪੁਰ ਰੋਡ ਫਰੀਦਕੋਟ ਦੀ ਬੇਟੀ ਦੇ ਵਿਆਹ ਮੌਕੇ ਪਹੁੰਚ ਕੇ ਵਧਾਈ ਦਿੱਤੀ ਗਈ ਅਤੇ ਇਸ ਖੁਸ਼ੀ ਦੇ ਮੌਕੇ ਵਿੱਚ ਇੱਕ ਅਲਮਾਰੀ ਗਿਫਟ ਦੇ ਰੂਪ ਵਿੱਚ ਬੇਟੀ ਨੂੰ ਦਿੱਤੀ। ਇਸ ਖੁਸ਼ੀ ਦੇ ਮੌਕੇ ਸੁਸਾਇਟੀ ਦੇ ਪਰਮਪਾਲ ਸ਼ਾਕਿਆ, ਨੇਤਰਪਾਲ ਸਿੰਘ, ਪ੍ਰਦੀਪ ਸਿੰਘ, ਆਸਾ ਰਾਮ, ਹਰਪਾਲ ਸਿੰਘ, ਰਾਜਵਿੰਦਰ ਸਿੰਘ ਪੱਪੂ ਸਮੇਤ ਕੋਟਕਪੂਰਾ ਤੋਂ ਸ਼ਿਆਮਵੀਰ ਅਤੇ ਗੁਰਿੰਦਰ ਸਿੰਘ ਵੀ ਹਾਜਰ ਸਨ।

