ਮੀਟਿੰਗ ਦੌਰਾਨ ਸਮਾਜ ਵਿੱਚ ਫੈਲੀ ਕੁਰੀਤੀਆਂ ਨੂੰ ਦੂਰ ਕਰਨ ਦਾ ਲਿਆ ਸੰਕਲਪ
ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੁੱਧ ਸ਼ਾਕਿਆ ਸੰਮਤੀ ਰਜਿ: ਕੋਟਕਪੂਰਾ ਦੇ ਪ੍ਰਧਾਨ ਸ਼੍ਰੀ ਸ਼ਿਆਮਵੀਰ ਸ਼ਾਕਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁਵਾ ਬੁੱਧ ਸੰਘ ਦੀ ਹੋਈ ਮੀਟਿੰਗ ਵਿੱਚ ਸ਼ਾਕਿਆਮੁਨੀ ਭਗਵਾਨ ਗੌਤਮ ਬੁੱਧ ਜੀ ਦੀ ਸਿੱਖਿਆਵਾਂ ’ਤੇ ਵਿਚਾਰ ਚਰਚਾ ਕੀਤੀ ਗਈ, ਕਿਉਂਕਿ ਅੱਜ ਦੇ ਸਮੇਂ ਵਿੱਚ ਸਮਾਜ ਵਿੱਚ ਫੈਲੀ ਬੁਰਾਈਆਂ ਨੂੰ ਦੂਰ ਕਰਨ ਲਈ ਬੁੱਧ ਜੀ ਦੀਆਂ ਸਿੱਖਿਆਵਾਂ ਬਹੁਤ ਜਰੂਰੀ ਹਨ। ਮੀਟਿੰਗ ਵਿੱਚ ਪਹੁੰਚੇ ਸਾਰੇ ਮੈਂਬਰਾਂ ਨੇ ਭਗਵਾਨ ਗੌਤਮ ਬੁੱਧ ਦੇ ਦੱਸੇ ਮਾਰਗ ਉੱਤੇ ਚੱਲਣ ਅਤੇ ਸਮਾਜ ਵਿੱਚ ਫੈਲੀ ਕੁਰੀਤੀਆਂ ਨੂੰ ਦੂਰ ਕਰਨ ਲਈ ਸੰਕਲਪ ਲਿਆ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਯੁਵਾ ਬੁੱਧ ਸੰਘ ਜੈਥਰਾ ਦੀ ਬੈਠਕ ਵਿੱਚ ਸੁਦੇਸ਼ ਸ਼ਾਕਿਆ, ਦਸ਼ਰਥ ਸਿੰਘ ਸ਼ਾਕਿਆ, ਰਾਘਵੇਂਦਰ ਸ਼ਾਕਿਆ, ਪ੍ਰਿਆਸੂ ਸ਼ਾਕਿਆ, ਸੂਰਜ ਸ਼ਾਕਿਆ, ਵਿਕੇਸ਼ ਸ਼ਾਕਿਆ, ਅਨਿਕੇਤ ਸ਼ਾਕਿਆ, ਸਮਰਾਟ ਪੁਸ਼ਪਿੰਦਰ ਸ਼ਾਕਿਆ, ਵਿਕਾਂਸ਼ੁ ਬੋਧ, ਦਵਿੰਦਰ, ਰਾਜਿੰਦਰ ਸ਼ਾਕਿਆ, ਪ੍ਰਦੀਪ ਸ਼ਾਕਿਆ, ਵਿਕਾਸ ਸ਼ਾਕਿਆ, ਡਾ. ਵਿਕਾਸ ਸ਼ਾਕਿਆ, ਰਾਜੇਸ਼ ਗੌਤਮ, ਹੇਮ ਸਿੰਘ ਸ਼ਾਕਿਆ, ਨਰਿੰਦਰ ਸ਼ਾਕਿਆ, ਸ਼ੁਭਾਸ਼ ਸ਼ਾਕਿਆ, ਅਸ਼ੀਸ਼ ਸ਼ਾਕਿਆ ਐਡਵੋਕੇਟ ਆਦਿ ਵੀ ਸਾਥੀ ਵੀ ਮੌਜੂਦ ਸਨ।
