ਫ਼ਰੀਦਕੋਟ 3 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਸਮੱਗਰਾ ਸਿੱਖਿਆ ਅਭਿਆਨ ਤਹਿਤ ਸਮਿ੍ਧੀ ਪ੍ਰੋਗਰਾਮ -2025 ਅਧੀਨ ਲੈਸਨ ਪਲਾਨ /ਪ੍ਰੋਜੈਕਟ ਪ੍ਰਪੋਜ਼ਲ ਬਲਾਕ ਪੱਧਰ ਤੇ 9ਵੀਂ ਤੋਂ 12ਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਬਲਾਕ ਪੱਧਰ ਤੇ ਪ੍ਰਤੀਯੋਗਤਾ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਦੀ ਯੋਗ ਅਗਵਾਈ ਅਤੇ ਬਲਾਕ ਫ਼ਰੀਦਕੋਟ-1 ਵਿਖੇ ਪ੍ਰਿੰਸੀਪਲ ਅਮਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪ ਸਿੰਘ ਵਾਲਾ, ਬਲਾਕ ਫ਼ਰੀਦਕੋਟ-2 ਵਿਖੇ ਪ੍ਰਿੰਸੀਪਲ ਦੀਪਕ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ,ਬਲਾਕ ਫ਼ਰੀਦਕੋਟ-3 ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ,ਬਲਾਕ ਕੋਟਕਪੂਰਾ ਵਿਖੇ ਪ੍ਰਿੰਸੀਪਲ ਕੁਲਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਰਾ ਅਤੇ ਬਲਾਕ ਜੈਤੋ ਵਿਖੇ ਪ੍ਰਿੰਸੀਪਲ ਪੰਨਾ ਲਾਲ ਸਕੂਲ ਆਫ਼ ਐਮੀਨੈਂਸ ਕੋਟਕਪੂਰਾ ਦੀ ਦੇਖ-ਰੇਖ ਹੇਠ ਪ੍ਰਤੀਯੋਗਤਾਵਾਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਈਆਂ ਗਈਆਂ।
ਇਨ੍ਹਾਂ ਬਲਾਕ ਪੱਧਰੀ ਪ੍ਰਤੀਯੋਗਤਾਵਾਂ ਦੇ ਨਤੀਜੇ ਇਸ ਪ੍ਰਕਾਰ ਰਹੇ: ਬਲਾਕ ਫ਼ਰੀਦਕੋਟ-1 ਗਿਤੇਸ਼ ਨਾਰੰਗ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲੇ ਦੀ ਜੱਜਮੈਂਟ ਗੁਰਮੀਤ ਸਿੰਘ ਲੈਕਚਰਾਰ ਬਾਇਓ ਅਤੇ ਅਮਰਜੀਤ ਸਿੰਘ ਸਾਇੰਸ ਮਾਸਟਰ ਨੇ ਕੀਤੀ। ਬਲਾਕ ਫ਼ਰੀਦਕੋਟ-2 ’ਚ ਨੀਸ਼ੂ ਭੱਲਾ ਸਾਇੰਸ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਬੀੜ ਸਿੱਖਾਂਵਾਲਾ ਨੇ ਪਹਿਲਾ, ਵਿਜੈ ਦੇਵਗਣ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਨੇ ਦੂਜਾ, ਸ਼ਰਨਜੀਤ ਕੌਰ ਐਸ.ਐਸ.ਮਿਸਟੈ੍ਰਸ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਅਤੇ ਜਗਦੀਪ ਕੁਮਾਰ ਮੈਥ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਫ਼ਰੀਦਕੋਟ-3 ’ਚੋਂ ਹਰਵਿੰਦਰ ਕੌਰ ਮੈਥ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰੰਡਰੀ ਸਕੂਲ ਪੱਖੀ ਕਲਾਂ ਨੇ ਪਹਿਲਾ, ਸ਼੍ਰੀਮਤੀ ਜੋਤੀ ਸਾਇੰਸ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਬਲਾਕ ਫ਼ਰੀਦਕੋਟ-2 ਅਤੇ 3 ਦੀ ਜੱਜਮੈਂਟ ਪ੍ਰਕਾਸ਼ ਕੁਮਾਰ ਲੈਕਚਰਾਰ ਕਮਰਸ, ਅਰੁਣ ਕੁਮਾਰ ਲੈਕਚਰਾਰ ਅੰਗਰੇਜ਼ੀ ਨੇ ਕੀਤੀ। ਬਲਾਕ ਕੋਟਕਪੂਰਾ ’ਚੋਂ ਨੀਨਾ ਰਾਣੀ ਮੈਥ ਮਿਸਟੈ੍ਰਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਕੋਟਕਪੂਰਾ ਨੇ ਪਹਿਲਾ, ਪ੍ਰਮੋਦ ਕੁਮਾਰ ਕੰਪਿਊਟਰ ਫ਼ੈਕਲਿਟੀ ਸਰਕਾਰੀ ਹਾਈ ਸਕੂਲ ਢੈਪਈ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਦੀ ਜੱਜਮੈਂਟ ਸ਼੍ਰੀ ਚਿੱਤਰਾ ਕੁਮਾਰੀ ਹੈਡ ਮਿਸਟ੍ਰੈਸ,ਹਰਸ਼ਵਿੰਦਰ ਕੌਰ ਲੈਕਚਰਾਰ ਪੰਜਾਬੀ ਰੋਮਾਣਾ ਅਲਬੇਲ ਸਿੰਘ ਨੇ ਕੀਤੀ। ਬਲਾਕ ਜੈਤੋ ਦੇ ਮੁਕਾਬਲੇ ’ਚ ਮੀਨੂੰ ਬਾਲਾ ਐਸ.ਐਸ.ਮਿਸਟ੍ਰੈਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਨੇ ਪਹਿਲਾ, ਕੰਵਲਜੀਤ ਕੌਰ ਐਸ.ਐਸ.ਮਿਸਟ੍ਰੈਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਨੇ ਦੂਜਾ ਅਤੇ ਗੌਰਵ ਧਵਨ ਮੈਥ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਦੀ ਜੱਜਮੈਂਟ ਸ਼੍ਰੀ ਕਪਿਲ ਕੁਮਾਰ ਮੁੱਖ ਅਧਿਆਪਕ ਅਤੇ ਸ਼੍ਰੀ ਤਰਸੇਮ ਮੌਂਗਾ ਮੁੱਖ ਅਧਿਆਪਕ ਨੇ ਕੀਤੀ। ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਨੇ ਦੱਸਿਆ ਕਿ ਬਲਾਕ ਪੱਧਰ ਤੇ ਪਹਿਲਾ ਸਥਾਨ ਵਾਲੇ ਮੁਕਾਬਲੇ ਦੂਜੇ ਪੜਾਅ ’ਚ ਜ਼ਿਲਾ ਪੱਧਰ ਅਤੇ ਤੀਜੇ ਪੜਾਅ ’ਚ ਰਾਜ ਪੱਧਰੀ ਮੁਕਾਬਲੇ ’ਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ’ਚ ਅਧਿਆਪਕਾਂ ਨੇ ਕਲਾ ਅਤੇ ਅਧਿਆਪਕ ਦੇ ਸੁਮੇਲ ਰਾਹੀਂ ਸਿੱਖਿਆ ਪ੍ਰਦਾਨ ਕਰਨ ਸਬੰਧੀ ਆਪੋ-ਆਪਣੇ ਬਹੁਤ ਸਾਰੇ ਨਵੇਂ ਤਜਰਬੇ ਆਪੋ-ਆਪਣੇ ਬਲਾਕਾਂ ’ਚ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਜੇਤੂ ਅਧਿਆਪਕਾਂ ਨੂੰ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।