
ਮਲੇਰਕੋਟਲਾ 20 ਦਸੰਬਰ (ਵਰਲਡ ਪੰਜਾਬੀ ਟਾਈਮਜ਼ )
ਸਥਾਨਕ ਸਰਕਾਰੀ ਕਾਲਜ ਵਿਖੇ ਡੀਡੀਓ -ਕਮ- ਪ੍ਰਿੰਸੀਪਲ ਡਾਕਟਰ ਅਨਿਲਾ ਸੁਲਤਾਨਾ ਦੀ ਸਰਪਰਸਤੀ ਅਤੇ ਕਾਰਜਕਾਰੀ ਪ੍ਰਿੰਸੀਪਲ ਐਸੋਸੀਏਟ ਪ੍ਰੋਫੈਸਰ ਅਰਵਿੰਦ ਕੌਰ ਮੰਡ ਦੀ ਰਹਿਨੁਮਾਈ ਹੇਠ ਯੁਵਕ ਮਾਮਲਿਆ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਅਤੇ ਰੀਜ਼ਨਲ ਡਾਇਰੈਕਟੋਰੇਟ ਐਨ.ਐਸ.ਐਸ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ‘ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026’ ਕਰਵਾਇਆ ਗਿਆ, ਜਿਸ ਤਹਿਤ ਵੱਖ-ਵੱਖ ਕਲਜਾਂ ਦੇ ਵਿਦਿਆਰਥੀਆਂ ਨੇ ਭਾਸ਼ਣ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ। ਇਸ ਦਾ ਵਿਸ਼ਾ ‘ਐਮਰਜੰਸੀ ਦੇ 50 ਸਾਲ ਲੋਕਤੰਤਰ ਲਈ ਸਿੱਖਿਆਵਾਂ’ ਸੀ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਭਾਗੀਦਾਰ ਵਿਦਿਆਰਥੀਆਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਮੁਕਾਬਲੇ ਵਿੱਚ ਹਿੱਸੇਦਾਰੀ ਕੀਤੀ।ਐਮ.ਐਲ.ਏ ਮਲੇਰਕੋਟਲਾ ਡਾਕਟਰ ਜਮੀਲ- ਉਰ- ਰਹਿਮਾਨ ਜੀ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਡੀ.ਵਾਈ.ਓ ਸ੍ਰੀ ਰਾਹੁਲ ਸੈਣੀ ਅਤੇ ਡਾਕਟਰ ਬਲਵਿੰਦਰ ਸਿੰਘ ਵੜੈਚ ਜੀ ਨੇ ਅਲੱਗ ਅਲੱਗ ਸੈਸ਼ਨਾਂ ਵਿੱਚ ਮੁੱਖ ਮਹਿਮਾਨ, ਡਾਕਟਰ ਜਮਸ਼ੇਦ ਅਲੀ ਖਾਨ ਅਤੇ ਡਾਕਟਰ ਆਸਿਮ ਅਲੀ ਖਾਨ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਨਾਲ ਇਸ ਵਿਸ਼ੇ ਸਬੰਧੀ ਅਤੇ ਲੋਕਤੰਤਰ ਪ੍ਰਣਾਲੀ ਦੀ ਕਾਰਜਸ਼ੀਲਤਾ ਅਤੇ ਮਜਬੂਤੀ ਬਾਰੇ ਵਿਚਾਰ ਸਾਂਝੇ ਕੀਤੇ। ਡਾਕਟਰ ਜਮੀਲ- ਉਰ -ਰਹਿਮਾਨ ਜੀ ਨੇ ਇਸ ਸਮੇਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦੇ ਹੋਏ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਕਿਹਾ ਕਿ ਲੋਕਤੰਤਰਿਕ ਪ੍ਰਣਾਲੀ ਵਿੱਚ ਆਜ਼ਾਦ ਅਤੇ ਨਿਰਪੱਖ ਸੋਚ ਅਹਿਮ ਭੂਮਿਕਾ ਨਿਭਾਉਂਦੀ ਹੈ। ਆਜ਼ਾਦ ਸੋਚ ਹੀ ਨਿਰਪੱਖਤਾ ਨੂੰ ਜਨਮ ਦਿੰਦੀ ਹੈ ਅਤੇ ਇਹ ਨਿਰਪੱਖ ਸੋਚ ਹੀ ਲੋਕਤੰਤਰਿਕ ਪ੍ਰਣਾਲੀ ਦੀ ਮਜਬੂਤੀ ਦਾ ਆਧਾਰ ਬਣਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾਕਟਰ ਅਨਿਲਾ ਸੁਲਤਾਨਾ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕੀਤੀ ਗਈ। ਮਹਿਮਾਨਾਂ ਦਾ ਤਾਰੂਫ ਕਾਜਕਾਰੀ ਪ੍ਰਿੰਸੀਪਲ ਮੰਡ ਵੱਲੋਂ ਕਰਵਾਇਆ ਗਿਆ ਅਤੇ ਉਹਨਾਂ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸ਼ੁਭ ਇਛਾਵਾਂ ਦਿੱਤੀਆਂ। ਇਸ ਪ੍ਰੋਗਰਾਮ ਵਿੱਚ ਡਾਕਟਰ ਗਗਨਦੀਪ ਸਿੰਘ, ਡਾਕਟਰ ਅਮਨਦੀਪ ਵਾਤਿਸ਼, ਮਿਸਿਜ ਹਰਜੀਤ ਕੌਰ,ਡਾਕਟਰ ਕਮਲਜੀਤ ਕੌਰ ਅਤੇ ਡਾਕਟਰ ਸ਼ੋਇਬ ਜਫਰ ਨੇ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਇਸ ਪ੍ਰਤੀਯੋਗਤਾ ਦੀ ਜੱਜਮੈਂਟ ਬੜੇ ਹੀ ਨਿਰਪੱਖ ਅਤੇ ਪਾਰਦਰਸ਼ਤਾ ਢੰਗ ਦੇ ਨਾਲ ਕਰਦੇ ਹੋਏ ਮੈਰਿਟ ਵਾਈਜ ਪਹਿਲੇ ਦਸ ਵਿਦਿਆਰਥੀਆਂ ਦੀ ਚੋਣ ਕੀਤੀ ਗਈ।ਇਹ ਦਸ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ।ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਆਏ ਮਹਿਮਾਨਾ ਦਾ ਅਸਿਸਟੈਂਟ ਪ੍ਰੋ.
ਹਰਗੁਰਪ੍ਰਤਾਪ ਜੀ ਵੱਲੋਂ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐਨ.ਐਸ.ਐਸ ਪ੍ਰੋਗਰਾਮ ਅਫਸਰ ਰੰਜਨਾ ਬਜਾਜ, ਪੂਨਮ ਸੈਣੀ,ਮੁਹੰਮਦ ਸ਼ਾਹਿਦ,ਵਲੀ ਮੁਹੰਮਦ ਅਤੇ ਸੰਦੀਪ ਕੌਰ ਨੇ ਸਮੁੱਚੇ ਪ੍ਰੋਗਰਾਮ ਵਧੀਆ ਢੰਗ ਦੇ ਨਾਲ ਪ੍ਰਬੰਧੱ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਮੈਡਮ ਰੰਚਨਾ ਬਜਾਜ ਵੱਲੋਂ ਕੀਤਾ ਗਿਆ। ਟਾਈਮ ਕੀਪਰ ਦੀ ਭੂਮਿਕਾ ਅਸਿਸਟੈਂਟ ਪ੍ਰੋਫੈਸਰ ਕਮਲ ਕਿਸ਼ੋਰ ਜੀ ਵੱਲੋਂ ਨਿਭਾਈ ਗਈ।
