ਫ਼ਰੀਦਕੋਟ, 25 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਡਾ. ਮਹਿੰਦਰ ਬਰਾੜ ਸਾਂਭੀ ਪੀ ਐਮ ਸ਼੍ਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀ ਸਵੇਰ ਦੀ ਸਭਾ ਵਿੱਚ ਇਹਨਾਂ ਕੁਸ਼ਤੀ ਖਿਡਾਰਨਾਂ ਦੇ 69ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਅੰਮ੍ਰਿਤਸਰ ਵਿਖੇ ਹੋਈਆਂ ਰਾਜ ਪੱਧਰੀ ਸਕੂਲ ਖੇਡਾਂ ਕੁਸ਼ਤੀਆਂ ਅੰਡਰ-14 ਸਾਲ ਵਿੱਚ ਪਹਿਲਾ ਸਥਾਨ,ਅੰਡਰ-19 ਸਾਲ ਵਿੱਚ ਦੂਜਾ ਸਥਾਨ ਅਤੇ ਅੰਡਰ-17ਸਾਲ ਵਿੱਚ ਤੀਜਾ ਸਥਾਨ ਹਾਸਲ ਕਰਕੇ ਖਿਡਾਰਨਾਂ ਦੇ ਸਕੂਲ ਪਹੁੰਚਣ ਤੇ ਸ਼ਾਨਦਾਰ ਸਨਮਾਨ ਸਮਾਰੋਹ ਦਾ ਅਾਯੋਜਨ ਕੀਤਾ ਗਿਆ ।ਇਸ ਸਮਾਰੋਹ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ ਇਸ ਸਮੇਂ ਸਕੂਲ ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਵੀ ਹਾਜ਼ਰ ਸਨ ।ਸਮਾਰੋਹ ਦੀ ਸ਼ੁਰੂਆਤ ਲੈਕ. ਸ੍ਰੀਮਤੀ ਸੁਰਜੀਤ ਕੌਰ ਵੱਲੋਂ ਜੇਤੂ ਖਿਡਾਰੀਨਾਂ ਅਤੇ ਕੋਚ ਸਾਹਿਬਾਨ ਨੂੰ ਜੀ ਆਇਆਂ ਆਖਿਆ ਅਤੇ ਬੱਚੀਆਂ ਦੀ ਇਸ ਪ੍ਰਾਪਤੀ ਤੇ ਸੱਭ ਨੂੰ ਮੁਬਾਰਕਬਾਦ ਦਿੱਤੀ ।ਉਸ ਤੋਂ ਬਾਅਦ ਇਹਨਾਂ ਖਿਡਾਰਨਾਂ ਦੇ ਗਾਈਡ ਅਧਿਆਪਕ ਡਾ. ਸੁਰਿੰਦਰ ਸਿੰਘ ਵੱਲੋਂ ਵਿਦਿਆਰਥਨਾਂ ਨੂੰ ਸੰਬੋਧਨ ਕਰਦੇ ਹੋਏ ਇਸ ਪ੍ਰਾਪਤੀ ਦੇ ਵਿਸਥਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੂਲ ਵਿੱਚ ਲਗਭਗ ਬਾਰਾਂ ਸਾਲ ਤੋਂ ਕੁਸ਼ਤੀ ਸੈਂਟਰ ਚੱਲ ਰਿਹਾ ਹੈ ਅਤੇ ਸੈਂਟਰ ਦੀ ਬਦੌਲਤ ਬਹੁਤ ਸਾਰੀਆਂ ਕੁਸ਼ਤੀ ਖਿਡਾਰਨਾਂ ਰਾਸ਼ਟਰੀ ਪੱਧਰ ਤੱਕ ਮੱਲ੍ਹਾ ਮਾਰ ਚੁਕੀਆਂ ਹਨ। ਇਸ ਸਕੂਲ ਦੀਆਂ ਦੋ ਖਿਡਾਰਨਾਂ ਗੁਰਸ਼ਰਨ ਕੌਰ ਅਤੇ ਮਨਪ੍ਰੀਤ ਕੌਰ ਖੇਡ ਵਿਭਾਗ ਵਿੱਚ ਬਤੌਰ ਕੁਸ਼ਤੀ ਕੋਚ ਫਰੀਦਕੋਟ ਵਿਖੇ ਸੇਵਾਵਾਂ ਨਿਭਾ ਰਹੀਆਂ ਹਨ।ਹੁਣ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੀਆਂ ਜਿਲ੍ਹਾਂ ਜੇਤੂ ਕੁਸ਼ਤੀ ਖਿਡਾਰਨਾਂ ਦੀਆਂ ਤਿੰਨ ਟੀਮਾਂ ਨੇ 69ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਭਾਗ ਲਿਆ ਅਤੇ ਤਿੰਨਾਂ ਟੀਮਾਂ ਨੇ ਕ੍ਰਮਵਾਰ ਅੰਡਰ 14 ਸਾਲ ਪਹਿਲਾ ਸਥਾਨ,ਅੰਡਰ 17 ਤੀਸਰਾ ਸਥਾਨ ਅਤੇ ਅੰਡਰ 19 ਵਿੱਚੋਂ ਦੂਜਾ ਸਥਾਨ ਹਾਸਿਲ ਕਰਕੇ ਆਪਣੇ ਮਾਪਿਆਂ,ਸਕੂਲ ਅਤੇ ਫਰੀਦਕੋਟ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਨਵਾਂ ਇਤਿਹਾਸ ਰਚਿਆ ਹੈ। ਖੇਡਾਂ ਵਿੱਚ ਅੰਡਰ 14 ਸਾਲ ਹਰਪ੍ਰੀਤ ਕੌਰ ਸੋਨ ਤਗਮਾ ,ਕਸ਼ਿਸ਼ ਕਾਂਸੀ ਤਮਗਾ,ਕਰਨਵੀਰ ਕੌਰ ਕਾਂਸੀ ਤਮਗਾ,ਰਾਖੀ ਸੋਨ ਤਮਗਾ,ਪਾਇਲ ਚਾਂਦੀ ਤਮਗਾ ਅਤੇ ਅਲਕਾ ਚਾਂਦੀ ਤਮਗਾ।ਅੰਡਰ 17 ਸਾਲ ਆਸ਼ੂ ਚਾਦੀ ਤਮਗਾ,ਹਰਮਨ ਚਾਂਦੀ ਤਮਗਾ ਅਤੇ ਏਕਤਾ ਚਾਂਦੀ ਤਮਗਾ।ਅੰਡਰ19 ਸਾਲ ਅਮਨਦੀਪ ਕੌਰ ਕਾਂਸੀ ਤਮਗਾ,ਸੇਜਲ ਚਾਂਦੀ ਤਮਗਾ ਅਤੇ ਜਸਲੀਨ ਕੌਰ ਕਾਂਸੀ ਤਮਗਾ ਪ੍ਰਾਪਤ ਕਰਕੇ ਇਹਨਾਂ ਚੈਂਪੀਅਨਸ਼ਿਪਾਂ ਤੇ ਸ਼ਾਨਦਾਰ ਜਿੱਤ ਹਾਸਲ ਕੀਤੀਆਂ।ਸਕੂਲ ਪ੍ਰਿੰਸੀਪਲ ਸ.ਭੁਪਿੰਦਰ ਸਿੰਘ ਵੱਲੋਂ ਇਹਨਾਂ ਜੇਤੂ ਕੁਸ਼ਤੀ ਖਿਡਾਰਨਾਂ ਦੇ ਗਲ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਇਸ ਪ੍ਰਾਪਤੀ ਦਾ ਸਿਹਰਾ ਕੁਸ਼ਤੀ ਕੋਚ ਖੁਸ਼ਵਿੰਦਰ ਸਿੰਘ,ਗਾਇਡ ਅਧਿਆਪਕ ਡਾ.ਸੁਰਿੰਦਰ ਸਿੰਘ ,ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿੱਤਾ। ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਖਿਡਾਰਨਾ ਤੋਂ ਸਾਨੂੰ ਬਹੁਤ ਉਮੀਦਾਂ ਹਨ ਅਤੇ ਇਹ ਸਾਡੇ ਸਕੂਲ ਦਾ ਨਾਮ ਰਾਸ਼ਟਰੀ ਪੱਧਰ ਤੱਕ ਰੌਸ਼ਨ ਕਰਨ ਦਾ ਜਜ਼ਬਾ ਰੱਖਦੀਆਂ ਹਨ ਅਤੇ ਕੁਸ਼ਤੀ ਕੋਚ ਗੁਰਸ਼ਰਨ ਕੌਰ ਨੂੰ ਵੀ ਵਧਾਈ ਦਿੱਤੀ।ਅੰਤ ਵਿੱਚ ਲੈਕ.ਸ੍ਰੀਮਤੀ ਸਰਜੀਤ ਕੌਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਲੈਕ. ਸੁਖਜਿੰਦਰ ਸਿੰਘ, ਕਰਮਜੀਤ ਸਿੰਘ, ਰਾਜਬਿੰਦਰ ਕੌਰ, ਸਰਬਜੀਤ ਕੌਰ,ਗੁਰਮੀਤ ਕੌਰ, ਤੇਜਿੰਦਰ ਸਿੰਘ, ਮਨਪ੍ਰੀਤ ਸਿੰਘ,ਰਣਜੋਤ ਕੌਰ ,ਜਸਪਾਲ ਕੌਰ,ਰੇਨੂ ਬਾਲਾ ਅਤੇ ਸਮੂਹ ਸਟਾਫ਼ ਮੌਜੂਦ ਸੀ।ਇਸ ਪ੍ਰਾਪਤੀ ਤੇ ਨੀਲਮ ਰਾਣੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ), ਕੇਵਲ ਕੌਰ ਜਿਲ੍ਹਾ ਸਪੋਰਟਸ ਕੁਆਰਡੀਨੇਟਰ,ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਵੱਲੋਂ ਵੀ ਮੁਬਾਰਕਬਾਦ ਦਿੱਤੀ ਗਈ।

