ਫਰੀਦਕੋਟ, 14 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਆਪਣੀ ਬਾਰ੍ਹਾਂ ਸਾਲਾਂ ਦੀ ਪਿਰਤ ਨੂੰ ਕਾਇਮ ਰੱਖਦਿਆਂ ਹੋਇਆਂ ਇਸ ਸਾਲ ਵੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀਆਂ ਕੁਸ਼ਤੀ ਖਿਡਾਰਨਾਂ ਨੇ ਜਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲਿਆਂ ਅੰਡਰ-14,ਅੰਡਰ-17 ਅਤੇ ਅੰਡਰ-19 ਸਾਲ ਉੱਮਰ ਵਰਗਾਂ ਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਦਾ ਨਾਮ ਰੌਸ਼ਨ ਕੀਤਾ। ਮੁਕਾਬਲਿਆਂ ਦੀ ਸ਼ੁਰੂਆਤ ਨੀਲਮ ਰਾਣੀ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਰੀਦਕੋਟ ਦੁਆਰਾ ਕਰਵਾਈ ਗਈ। ਕੁਸ਼ਤੀਆਂ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਜ਼ਿਲਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਸ਼੍ਰੀਮਤੀ ਕੇਵਲ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ। ਸ੍ਰੀਮਤੀ ਨੀਲਮ ਰਾਣੀ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਟੂਰਨਾਮੈਂਟ ਦੀ ਓਪਨਿੰਗ ਕੀਤੀ ।ਇਸ ਸਮੇਂ ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ,ਡਾ.ਸੁਰਿੰਦਰ ਸਿੰਘ ਅਤੇ ਖੁਸ਼ਵਿੰਦਰ ਸਿੰਘ ਕੁਸ਼ਤੀ ਕੋਚ ਸ਼ਾਮਲ ਸਨ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਨੀਲਮ ਰਾਣੀ ਨੇ ਬੱਚਿਆਂ ਨੂੰ ਖੇਡਾਂ ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਉਹਨਾਂ ਨੇ ਇਸ ਸਕੂਲ ਤੋਂ ਹੀ ਖੇਡ ਜੀਵਨ ਦੀ ਸ਼ੁਰੂਆਤ ਕਰ ਕੇ ਖੇਡ ਵਿਭਾਗ ਵਿੱਚ ਬਤੌਰ ਕੁਸ਼ਤੀ ਕੋਚ ਨੌਕਰੀ ਹਾਸਲ ਕਰਨ ਵਾਲੀਆਂ ਗੁਰਸ਼ਰਨ ਕੌਰ ਅਤੇ ਮਨਪ੍ਰੀਤ ਕੌਰ ਨੂੰ ਵੀ ਮੁਬਾਰਕਬਾਦ ਦਿੱਤੀ ਗਈ ।ਇਸ ਟੂਰਨਾਮੈਂਟ ਦੇ ਅੰਤ ਚ ਖਿਡਾਰੀਆਂ ਨੂੰ ਲੈਕ. ਰਵਿੰਦਰ ਕੌਰ, ਸਰਬਜੀਤ ਕੌਰ,ਪ੍ਰਵੀਨ ਕੌਰ,ਰਣਜੋਤ ਕੌਰ, ਪਾਇਲ ਸਿੰਗਲਾ,ਰਜਵੰਤ ਕੌਰ ਸ੍ਰੀਮਤੀਅਮਿਤਾ, ਸੁਰਿੰਦਰ ਸਚਦੇਵਾ.ਸਤੇਸ਼ ਭੂੰਦੜ ਅਤੇ ਬਰਜਿੰਦਰ ਸਿੰਘ ਪੋਪਲ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਕੁਸ਼ਤੀਆਂ ਦੇ ਟੂਰਨਾਮੈਂਟ ਨੂੰ ਨੇਪਰੇ ਚਾੜਨ ਲਈ ਬਤੌਰ ਚੇਅਰਮੈਨ ਡਾ.ਸੁਰਿੰਦਰ ਸਿੰਘ, ਕਨਵੀਨਰ ਖੁਸ਼ਵਿੰਦਰ ਸਿੰਘ ਕੁਸ਼ਤੀ ਕੋਚ, ਬਤੌਰ ਆਫੀਸ਼ਲ ਗੁਰਸ਼ਰਨ ਕੌਰ ਕੁਸ਼ਤੀ ਕੋਚ,ਮਨਪ੍ਰੀਤ ਕੌਰ ਕੁਸ਼ਤੀ ਕੋਚ ਅਤੇ ਦਲਜੀਤ ਕੌਰ ਕੁਸ਼ਤੀ ਕੋਚ ਵੱਲੋਂ ਸੇਵਾ ਨਿਭਾਈ ਗਈ। ਇਸ ਮੌਕੇ ਹਰਲੀਨ ਕੌਰ ਡੀ.ਈ.ਓ ਦਫ਼ਤਰ ਫ਼ਰੀਦਕੋਟ ਵੀ ਹਾਜ਼ਰ ਸੀ।
ਫ਼ੋਟੋ:13ਐਫ਼ਡੀਕੇਪੀ2: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕੁਸ਼ਤੀਆਂ ਦੇ ਮੁਕਾਬਲੇ ਦੌਰਾਨ ਮੈਚ ਸ਼ੁਰੂ ਕਰਵਾਉਂਦੇ ਹੋਏ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ, ਨਾਲ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ, ਕੋਚ ਖੁਸ਼ਵਿੰਦਰ ਸਿੰਘ, ਚੇਅਰਮੈਨ ਡਾ.ਸੁਰਿੰਦਰ ਸਿੰਘ ਅਤੇ ਹੋਰ। ਫ਼ੋਟੋ: