ਕੋਟਕਪੂਰਾ, 30 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦੇਵੀਵਾਲਾ ਰੋਡ ’ਤੇ ਸਥਿੱਤ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵਿਦਿਆਰਥੀਆਂ ਦੀ ਪਲੇਸਮੈਂਟ ਹੋਈ। ਇਹ ਪਲੇਸਮੈਂਟ ਕਾਲਜ ਦੇ ਟੀ.ਪੀ.ਓ. ਮਿਸ ਪੁਨੀਤ ਮਿੱਤਲ ਲੈਕਚਰਾਰ ਕੰਪਿਊਟਰ ਸਾਇੰਸ ਐਂਡ ਇੰਜੀ: ਨੇ 2 ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਕੰਪਿਊਟਰ ਸਾਇੰਸ ਐਂਡ ਇੰਜੀ: ਛੇਵੇਂ ਸਮੈਸਟਰ ਦੀ ਵਿਦਿਆਰਥਣ ਆਸ਼ਾ ਰਾਣੀ ਅਤੇ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਐਂਡ ਇੰਜੀ: ਦੇ ਵਿਦਿਆਰਥੀ ਪਰਮਜੀਤ ਸਿੰਘ ਦੀ ਪਲੇਸਮੈਂਟ ਮਟੈਲਿਕ ਇੰਡਸਟਰੀਜ਼ ਕੋਟਕਪੂਰਾ ਵਿਖੇ ਬਤੌਰ ਕੰਪਿਊਟਰ ਆਪ੍ਰੇਟਰ ਅਤੇ ਅਸਿਸਟੈਂਟ ਸੀ.ਐੱਨ.ਸੀ. ਮਸ਼ੀਨ ਆਪ੍ਰੇਟਰ ਵਿੱਚ ਪਲੇਸਮੈਂਟ ਹੋਈ ਹੈ। ਵਿਦਿਆਰਥੀਆਂ ਨੇ ਆਪਣੀ ਨੌਕਰੀ ਜੁਆਇੰਨ ਕਰ ਲਈ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਇੰਜੀ: ਸੁਰੇਸ਼ ਕੁਮਾਰ ਨੇ ਕੰਪਿਊਟਰ ਸਾਇੰਸ ਇੰਜੀ: ਅਤੇ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਐਂਡ ਇੰਜੀ: ਦੇ ਸਾਰੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਪਲੇਸਮੈਂਟ ਹੋਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਨਾਲ ਹੀ ਹੋਰ ਵਿਦਿਆਰਥੀਆਂ ਨੂੰ ਇਸ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਆ। ਇਸ ਮੌਕੇ ਪ੍ਰਿੰਸੀਪਲ ਵੱਲੋਂ ਵਿਭਾਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਲਈ ਪ੍ਰੇਰਿਤ ਕਰਨਗੇ ਅਤੇ ਉਹਨਾਂ ਦਾ ਭਵਿੱਖ ਉੱਜਵਲ ਬਣਾਉਣ ਵਿੱਚ ਯੋਗਦਾਨ ਦੇਣਗੇ। ਇਸ ਦੇ ਨਾਲ ਹੀ ਉਹਨਾਂ ਨੇ ਟੀ.ਪੀ.ਓ. ਅਤੇ ਸਹਾਇਕ ਟੀ.ਪੀ.ਓ. ਨੂੰ ਵੱਧ ਤੋਂ ਵੱਧ ਪਲੇਸਮੈਂਟ ਕਰਵਾਉਣ ਲਈ ਉਤਸ਼ਾਹਿਤ ਕੀਤਾ। ਉਹਨਾਂ ਨੇ ਵਿਦਿਆਰਥੀ ਨੂੰ ਲਗਨ ਅਤੇ ਮਿਹਨਤ ਨਾਲ ਨੌਕਰੀ ਕਰਨ ਲਈ ਪ੍ਰੇਰਿਆ ਤਾਂ ਜੋ ਉਹ ਕਾਲਜ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਮਨਜੀਤ ਸਿੰਘ ਭੁੱਲਰ, ਮਨਮੋਹਨ ਕ੍ਰਿਸ਼ਨ, ਨਵਦੀਪ ਕੌਰ, ਸੰਦੀਪ ਸਿੰਘ, ਗੁਰਲਾਲ ਸਿੰਘ, ਵੀਰਪਾਲ ਕੌਰ, ਰਾਕੇਸ਼ ਕੁਮਾਰ, ਸ਼ਿਲਪਾ ਬਜਾਜ, ਸੁਖਚੈਨ ਸਿੰਘ ਦਿਉਲ, ਰਾਜ ਕੁਮਾਰ, ਲਖਵੰਤ ਸਿੰਘ, ਬਲਕਰਨ ਸਿੰਘ, ਅਸ਼ੋਕ ਕੁਮਾਰ, ਹੋਰ ਸਟਾਫ ਮੈਂਬਰ ਮੌਜੂਦ ਸਨ।