ਸੰਗਰੂਰ 6 ਮਾਰਚ (ਵਰਲਡ ਪੰਜਾਬੀ ਟਾਈਮਜ਼ )
ਸਰਕਾਰੀ ਰਣਬੀਰ ਕਾਲਜ ਸੰਗਰੂਰ ਦਾ 77ਵਾਂ ਸਾਲਾਨਾ ਖੇਡ ਸਮਾਰੋਹ ਪ੍ਰੋਫੈਸਰ ਰਚਨਾ ਭਾਰਦਵਾਜ਼ ਡੀ.ਡੀ.ਓ. ਕਮ ਪ੍ਰਿੰਸੀਪਲ ਦੀ ਰਹਿਨੁਮਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਹਰਦੀਪ ਸਿੰਘ ਅਤੇ ਉਹਨਾਂ ਦੇ ਸਹਿਯੋਗੀ ਪ੍ਰੋਫੈਸਰ ਸਤਨਾਮ ਦਾਸ ਅਤੇ ਪ੍ਰੋਫੈਸਰ ਮੁਹੰਮਦ ਤਨਵੀਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਦਾ ਉਦਘਾਟਨ ਪ੍ਰੋਫੈਸਰ ਇਰਸ਼ਾਦ ਅਹਿਮਦ ਖਾਨ ਰਿਟਾਇਰਡ ਪ੍ਰਿੰਸੀਪਲ ਸਰਕਾਰੀ ਕਾਲਜ, ਮਾਨਸਾ ਵੱਲੋਂ ਕੀਤਾ ਗਿਆ। ਉਨਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਖੇਡਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਸਿਹਤਮੰਦ ਰੱਖਣ ਲਈ ਸਹਾਈ ਹਨ ਉੱਥੇ ਇਹਨਾਂ ਦੀ ਬਦੌਲਤ ਅਸੀਂ ਨਸ਼ਿਆਂ ਦੀ ਮਾੜੀ ਅਲਾਮਤ ਤੋਂ ਵੀ ਬਚੇ ਰਹਿਦੇ ਹਾਂ । ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋਫੈਸਰ ਰਚਨਾ ਭਾਰਦਵਾਜ ਪ੍ਰਿੰਸੀਪਲ ਡਾਕਟਰ ਬੀ. ਆਰ. ਅੰਬੇਦਕਰ ਸਰਕਾਰੀ ਡਿਗਰੀ ਕਾਲਜ ਰੋਸ਼ਨਵਾਲਾ ਨੇ ਆਪਣੇ ਕਰ ਕਮਲਾਂ ਨਾਲ ਕੀਤੀ । ਇਸ ਖੇਡ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਮੰਜੂ ਬਾਲੀਆ ਪ੍ਰਿੰਸੀਪਲ, ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ, ਪਟਿਆਲਾ ਨੇ ਖਿਡਾਰੀਆਂ ਨੂੰ ਖੇਡਾਂ ਨਾਲ ਹਮੇਸ਼ਾ ਜੁੜੇ ਰਹਿਣ ਲਈ ਆਖਿਆ। ਇਸ ਖੇਡ ਸਮਾਰੋਹ ਦੀ ਸੋਭਾ ਵਧਾਉਣ ਲਈ ਕਾਲਜ ਦੇ ਰਿਟਾਇਰਡ ਪ੍ਰੋਫੈਸਰ ਜਗਜੀਤ ਸਿੰਘ ਭੁੱਲਰ, ਜਗਰੂਪ ਸਿੰਘ, ਮਹਿੰਦਰ ਸਿੰਘ, ਜਗਤਾਰ ਸਿੰਘ ਅਤੇ ਪੁਰਾਣੇ ਵਿਦਿਆਰਥੀ ਰਹੇ ਰਵੀ ਦਿਉਲ, ਕਰਨ ਬਾਕਸਰ ਅਤੇ ਕਈ ਹੋਰਾਂ ਨੇ ਸਿਰਕਤ ਕੀਤੀ। ਲੜਕੀਆਂ ਵਿੱਚੋਂ ਸ਼ਾਲਿਨੀ ਬੀ.ਏ. ਭਾਗ ਦੂਜਾ ਅਤੇ ਲੜਕਿਆਂ ਵਿੱਚੋਂ ਮਨਿੰਦਰ ਸਿੰਘ ਬੀ.ਏ. ਭਾਗ ਤੀਜਾ ਬੈਸਟ ਅਥਲੀਟ ਚੁਣੇ ਗਏ। ਕਾਲਜ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਇਵੈਂਟਾਂ ਵਿੱਚ ਜੋ ਪ੍ਰਾਪਤੀਆਂ ਕੀਤੀਆਂ ਹਨ ਦਾ ਵੇਰਵਾ ਇਸ ਪ੍ਰਕਾਰ ਹੈ :
ਲੜਕੀਆਂ ਵਿੱਚੋਂ ਉਚੀ ਛਾਲ ਵਿੱਚ ਅਰਸ਼ਦੀਪ ਕੌਰ, ਸ਼ਾਲਿਨੀ, ਅਵਤਾਰ ਕੌਰ, 200 ਮੀਟਰ ਦੋੜ ਵਿੱਚ ਸ਼ਾਲਿਨੀ, ਰਮਨਦੀਪ ਕੌਰ, ਜਸ਼ਨਦੀਪ ਕੌਰ , 400 ਮੀਟਰ ਦੋੜ ਵਿੱਚ ਰਮਨਦੀਪ ਕੌਰ, ਸੁਖਵਿੰਦਰ ਕੌਰ, ਦਿਲਪ੍ਰੀਤ ਕੌਰ, 100 ਮੀਟਰ ਦੋੜ ਵਿੱਚ ਰਮਨਦੀਪ ਕੌਰ, ਸ਼ਾਲਿਨੀ, ਅਰਸ਼ਦੀਪ ਕੌਰ, ਗੋਲਾ ਸੁੱਟਣ ਵਿੱਚ ਅਵਤਾਰ ਕੌਰ ਸ਼ਾਲਿਨੀ, ਦਿਲਪ੍ਰੀਤ ਕੌਰ, ਤਿੰਨ ਟੰਗੀ ਰੇਸ ਵਿੱਚ ਅਵਤਾਰ ਕੌਰ, ਦਿਲਪ੍ਰੀਤ ਕੌਰ, ਮਨਪ੍ਰੀਤ ਕੌਰ, ਗਗਨਦੀਪ ਕੌਰ, ਸਿਮਰਨਜੀਤ ਕੌਰ, ਸ਼ਿਵਾਨੀ, ਡਿਸਕਸ ਥਰੋਅ ਵਿੱਚ ਅਵਤਾਰ ਕੌਰ, ਜਸ਼ਨਦੀਪ ਕੌਰ, ਦਿਲਪ੍ਰੀਤ ਕੌਰ, ,ਲੰਮੀ ਛਾਲ ਵਿੱਚ ਰਮਨਪ੍ਰੀਤ ਕੌਰ, ਸ਼ਾਲਿਨੀ, ਬਲਜਿੰਦਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ |
ਲੜਕਿਆਂ ਵਿੱਚੋਂ 100 ਮੀਟਰ ਦੌੜ ਵਿੱਚ ਅੰਮ੍ਰਿਤ ਸਿੰਘ, ਲਖਵਿੰਦਰ ਸਿੰਘ, ਆਰੀਅਨ, 200 ਮੀਟਰ ਦੌੜ ਵਿੱਚ ਮਨਿੰਦਰ ਸਿੰਘ ਸੈਟੀ ਸਿੰਘ, ਗੁਰਸੇਵਕ ਸਿੰਘ , 400 ਮੀਟਰ ਦੌੜ ਵਿੱਚ ਸਤਬੀਰ ਸਿੰਘ, ਸਾਹਿਲ ਪ੍ਰੀਤ ਸਿੰਘ, ਮਨਿੰਦਰ ਸਿੰਘ , 800 ਮੀਟਰ ਦੌੜ ਵਿੱਚ ਸਤਬੀਰ ਸਿੰਘ, ਸਾਹਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ , 1500 ਮੀਟਰ ਦੌੜ ਵਿੱਚ ਸਤਬੀਰ ਸਿੰਘ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਲੰਮੀ ਛਾਲ ਵਿੱਚ ਮਨਿੰਦਰ ਸਿੰਘ, ਆਰੀਅਨ ਸਨੀ, ਗੋਲਾ ਸੁੱਟਣ ਵਿੱਚ ਕਰਮਜੀਤ ਸਿੰਘ, ਗਗਨਦੀਪ ਸਿੰਘ, ਸੈਮ ਕਟਾਰੀਆ, ਬੋਰੀ ਰੇਸ ਵਿੱਚ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਆਕਾਸਦੀਪ ਸਿੰਘ, ਡਿਸਕਸ ਥਰੋਅ ਵਿੱਚ ਮਨਿੰਦਰ ਸਿੰਘ, ਮਨਜਿੰਦਰ ਸਿੰਘ, ਗਗਨਪ੍ਰੀਤ ਸਿੰਘ, ਉੱਚੀ ਛਾਲ ਵਿੱਚ ਸਨੀ, ਮਨਿੰਦਰ ਸਿੰਘ, ਹਰਮਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ |