ਸਰਕਾਰੀ ਸਕੂਲਾਂ ਲਈ ਪੰਜਾਬ ਸਰਕਾਰ ਵਲੋਂ ਫੰਡਾਂ ਦੀ ਕੋਈ ਘਾਟ ਨਹੀਂ ਰਹੇਗੀ : ਇੰਜੀ. ਢਿੱਲਵਾਂ


ਕੋਟਕਪੂਰਾ, 7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ‘ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ ਕੋਟਕਪੂਰਾ’ ਨੂੰ ਪਿਛਲੇ ਸਮੇਂ ਦੌਰਾਨ 2 ਲੱਖ ਰੁਪਏ ਦੀ ਦਿੱਤੀ ਗਈ ਸਹਾਇਤਾ ਰਾਸ਼ੀ ਜਿਲਾ ਫਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਵਿੱਚ ਚੈੱਕ ਦੇ ਰੂਪ ਵਿੱਚ ਵੰਡਣ ਲਈ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਵਜੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪ੍ਰਤੀਨਿਧ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਅਤੇ ਡਾ. ਮਨਜੀਤ ਸਿੰਘ ਢਿੱਲੋਂ ਪ੍ਰਧਾਨ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਸ਼ਾਮਲ ਹੋਏ। ਇੰਜੀ. ਸੁਖਜੀਤ ਸਿੰਘ ਢਿਲਵਾਂ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਸਪੀਕਰ ਸੰਧਵਾਂ ਵਲੋਂ ਸਮੂਹ ਹਾਜਰੀਨ ਨੂੰ ਭਰੋਸਾ ਦਿਵਾਇਆ ਕਿ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਡਾ. ਮਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੈਂ ਪਿਛਲੇ ਕਾਫੀ ਸਾਲਾਂ ਤੋਂ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਰਿਹਾ ਹਾਂ। ਮੇਰੇ ਅਤੇ ਮੇਰੀ ਸੰਸਥਾ ਵਲੋਂ ਇਹ ਸਹਿਯੋਗ ਆਉਣ ਵਾਲੇ ਸਮੇਂ ਦੌਰਾਨ ਵੀ ਲਗਾਤਾਰ ਜਾਰੀ ਰਹੇਗਾ। ਸਮਾਗਮ ਨੂੰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ, ਮੀਤ ਪ੍ਰਧਾਨ ਪ੍ਰੇਮ ਚਾਵਲਾ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮਨਾਥ ਅਰੋੜਾ, ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਪਿ੍ਰੰਸੀਪਲ ਪ੍ਰਭਜੋਤ ਸਿੰਘ, ਪਿ੍ਰੰਸੀਪਲ ਜਸਬੀਰ ਸਿੰਘ ਔਲਖ, ਬਾਬਾ ਫਰੀਦ ਲਾਅ ਕਾਲਜ ਦੀ ਹੋਣਹਾਰ ਵਿਦਿਆਰਥਣ ਹਰਕਿਰਨ ਕੌਰ ਨੇ ਸੰਬੋਧਨ ਕਰਦਿਆਂ ਸੁਸਾਇਟੀ ਵਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਦੀ ਵਿਸਥਾਰ ਸਹਿਤ ਚਰਚਾ ਕੀਤੀ। ਚੈੱਕ ਵੰਡ ਸਮਾਰੋਹ ਦੌਰਾਨ ਸੁਸਾਇਟੀ ਵਲੋਂ ਜਿਲਾ ਫਰੀਦਕੋਟ ਦੇ ਸਰਕਾਰੀ ਹਾਈ ਸਕੂਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨੌਵੀਂ/ਦਸਵੀਂ ਜਮਾਤ ’ਚੋਂ ਇੱਕ-ਇੱਕ ਵਿਦਿਆਰਥੀ, 11ਵੀਂ/12ਵੀਂ ਜਮਾਤ ਵਿੱਚੋਂ ਇੱਕ-ਇੱਕ ਵਿਦਿਆਰਥੀ ਦੀ ਆਰਥਿਕ ਮੱਦਦ ਕਰਨ ਲਈ ਸਕੂਲਾਂ ਵਲੋਂ ਭੇਜੇ ਗਏ ਨਾਵਾਂ ਨੂੰ ਸੁਸਾਇਟੀ ਵੱਲੋਂ ਅੰਤਿਮ ਰੂਪ ਦੇ ਕੇ ਨੌਵੀਂ/ਦਸਵੀਂ ਜਮਾਤ ਵਿੱਚੋਂ ਇੱਕ ਵਿਦਿਆਰਥੀ ਨੂੰ 1300 ਰੁਪਏ ਪ੍ਰਤੀ ਵਿਦਿਆਰਥੀ ਅਤੇ 11ਵੀਂ/12ਵੀਂ ਜਮਾਤ ਵਿੱਚੋਂ ਇੱਕ ਵਿਦਿਆਰਥੀ ਨੂੰ ਰਕਮ 2100 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ 127 ਵਿਦਿਆਰਥੀਆਂ ਨੂੰ ਚੈੱਕ ਦਿੱਤੇ ਗਏ। ਸਮਾਗਮ ਦੇ ਪ੍ਰਬੰਧਾਂ ਤੋਂ ਪ੍ਰਭਾਵਿਤ ਹੋ ਕੇ ਲਖਵੀਰ ਸਿੰਘ ਸਰਾਂ ਯੂ.ਐੱਸ.ਏ. ਨੇ ਸੁਸਾਇਟੀ ਨੂੰ 10,000 ਰੁਪਏ ਅਤੇ ਸੇਵਾਮੁਕਤ ਚੀਫ ਬੈਂਕ ਮੈਨੇਜਰ ਲਛਮਣ ਦਾਸ ਮਹਿਰਾ ਵਲੋਂ 2100 ਰੁਪਏ ਅਤੇ ਜਸਵਿੰਦਰ ਸਿੰਘ ਬਰਾੜ ਵਲੋਂ 1100 ਰੁਪਏ ਦੀ ਸਹਾਇਤਾ ਰਾਸ਼ੀ ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਨੂੰ ਦਿੱਤੀ ਗਈ। ਇਸ ਮੌਕੇ ਸਮਾਗਮ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਸਰਗਰਮ ਅਹੁਦੇਦਾਰਾਂ ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਮੁਖਤਿਆਰ ਸਿੰਘ ਮੱਤਾ, ਜਸਵਿੰਦਰ ਸਿੰਘ ਬਰਾੜ ਪੇਂਡੂ ਵਿਕਾਸ ਅਧਿਕਾਰੀ ਦੀ ਬਹੁਤ ਅਹਿਮ ਭੂਮਿਕਾ ਰਹੀ। ਸਮਾਗਮ ਦੌਰਾਨ ਮਦਨ ਲਾਲ ਸ਼ਰਮਾ ਸੰਧਵਾਂ ਵਲੋਂ ਵਿਦਿਆਰਥਣ ਹਰਕਿਰਨ ਕੌਰ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ’ਚ ਹੋਰਨਾਂ ਤੋਂ ਇਲਾਵਾ ਪਿ੍ਰੰਸੀਪਲ ਤਜਿੰਦਰ ਸਿੰਘ ਕੋਹਾਰਵਾਲਾ, ਰੋਹਿਤ ਗਰਗ ਮੁੱਖ ਅਧਿਆਪਕ ਵਾੜਾਭਾਈਕਾ, ਤਰਸੇਮ ਲਾਲ ਮੌਂਗਾ ਮੁੱਖ ਅਧਿਆਪਕ, ਰਾਜ ਕੁਮਾਰ ਟੋਨੀ, ਗੇਜ ਰਾਮ ਭੌਰਾ, ਅਮਰਜੀਤ ਕੌਰ ਛਾਬੜਾ, ਵਿਜੇ ਕੁਮਾਰੀ ਚੋਪੜਾ, ਸੁਖਮੰਦਰ ਸਿੰਘ ਰਾਮਸਰ, ਰਵਿੰਦਰ ਸਿੰਘ ਰਿੰਪੀ, ਸੁਖਚੈਨ ਸਿੰਘ ਥਾਂਦੇਵਾਲਾ, ਹਰਨੇਕ ਸਿੰਘ ਸਾਹੋਕੇ, ਅਮਰਪ੍ਰੀਤ ਸਿੰਘ ਸੰਧਵਾਂ, ਗੋਪਾਲ ਕਿ੍ਰਸ਼ਨ ਵੋਹਰਾ, ਅਰੁਣ ਸਿੰਗਲਾ ਆਦਿ ਸਮੇਤ ਬਲਦੇਵ ਸਿੰਘ ਅਹਿਲ, ਗੁਰਚਰਨ ਸਿੰਘ ਢਿੱਲੋਂ, ਕੁਲਜੀਤ ਸਿੰਘ ਬੰਬੀਹਾ, ਸਤਪਾਲ ਸਿੰਘ, ਗੁਰਮੀਤ ਸਿੰਘ, ਜਗਰੂਪ ਸਿੰਘ ਗੋਲੇਵਾਲਾ, ਰਮਨਦੀਪ ਸਿੰਘ ਕੋਹਾਰਵਾਲਾ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜਰ ਸਨ।