ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਸ਼ਹਿਰ ਦੇ ਕਈ ਸਕੂਲਾਂ ਸਰਕਾਰੀ ਵਿੱਚ ਬੋਰਡ ਪ੍ਰੀਖਿਆਵਾਂ ਮਾਰਚ 2025 ਦੇ ਪੇਪਰ ਚਲ ਰਹੇ ਹਨ, ਜਿੱਥੇ ਵਿਦਿਆਰਥੀ ਤੇ ਵਿਦਿਆਰਥਣਾ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਗੇਟ ਖੁਲਣ ਤੋਂ ਪਹਿਲਾਂ ਅਤੇ ਪੇਪਰ ਸਮੇਂ ਤੋਂ ਪਹਿਲਾਂ ਹੀ ਸਕੂਲ ਦੇ ਬਾਹਰ ਚੌਕ ਅਤੇ ਸੜਕ ਉਪਰ ਖੜ੍ਹੇ ਹੋ ਜਾਂਦੇ ਹਨ, ਉੱਥੇ ਸੈਂਕੜੇ ਬੱਚਿਆ ਦੇ ਮਾਂ-ਬਾਪ ਆਪਣੇ ਬੱਚਿਆ ਨੂੰ ਲੈ ਕੇ ਆਉਂਦੇ ਹਨ, ਜੋ ਵੀ ਪੇਪਰ ਸੁਰੂ ਹੋਣ ਤੱਕ ਦਾ ਇੰਤਜ਼ਾਰ ਸਕੂਲ ਦੇ ਬਾਹਰ ਵਾਹਨ ਖੜ੍ਹੇ ਕਰਕੇ ਕਰਦੇ ਹਨ। ਇਸ ਸੰਬੰਧ ਵਿੱਚ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਪ੍ਰਿੰਸੀਪਲ ਵੱਲੋਂ ਇਕ ਲਿਖਤੀ ਪੱਤਰ ਐਸ.ਐਸ.ਪੀ. ਫਰੀਦਕੋਟ, ਡੀ.ਐਸ.ਪੀ. ਕੋਟਕਪੂਰਾ, ਮੁੱਖ ਥਾਣਾ ਅਫਸਰ ਸਿਟੀ ਕੋਟਕਪੂਰਾ ਅਤੇ ਜਿਲ੍ਹਾ ਸਿੱਖਿਆ ਅਫਸਰ ਸੀਨੀ. ਸੈਕੰ. ਫਰੀਦਕੋਟ ਨੂੰ ਭੇਜ ਕੇ ਚੱਲ ਰਹੇ ਪ੍ਰੀਖਿਆਵਾਂ ਦੌਰਾਨ ਪੁਲਿਸ ਸੁਰੱਖਿਆ ਮੁਹਿਇਆ ਕਰਵਾਉਣ ਲਈ ਲਿਖਿਆ ਹੈ। ਇਹ ਵਰਣਨਯੋਗ ਹੈ ਕਿ ਉਕਤ ਸਕੂਲ ਵਿੱਚ ਅਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਪ੍ਰੀਖਿਆਵਾਂ ਚੱਲ ਰਹੀਆਂ ਹਨ, ਪ੍ਰੀਖਿਆ ਕੇਂਦਰ ਵਿੱਚ 800 ਦੇ ਕਰੀਬ ਵਿਦਿਆਰਥੀ ਅਤੇ ਵਿਦਿਆਰਥਣਾਂ ਪੇਪਰ ਦੇ ਰਹੇ ਹਨ ਕਿਸੇ ਵੀ ਅਨਸੁਖਾਵੀ ਘਟਨਾ ਦੇ ਮਦੇਨਜਰ ਪੁਲਿਸ ਸੁਰੱਖਿਆ ਦੀ ਜਰੂਰਤ ਹੈ! ਕ੍ਰਿਪਾ ਕਰਕੇ ਸਵੇਰੇ 10:00 ਵਜੇ ਤੋਂ 2:30 ਵਜੇ ਦੁਪਿਹਰ ਤੱਕ ਪੁਲਿਸ ਸੁਰੱਖਿਆ ਮੁਹਇਆ ਕਰਵਾਈ ਜਾਵੇ ਇਹ ਸੁਰੱਖਿਆ ਪ੍ਰੀਖਿਆ ਕੇਂਦਰ ਤੋਂ ਬਾਹਰ ਅਨੁਸਾਸ਼ਨ ਕਾਇਮ ਰੱਖਣ ਲਈ ਹੋਵੇਗੀ। ਇਸ ਮਾਮਲੇ ਵਿਚ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਪੇਪਰ ਸ਼ੁਰੂ ਹੋਣ ਤੋਂ ਪਹਿਲਾ ਬਾਹਰ ਸਕੂਲ ਦੇ ਚੌਕ ਵਿੱਚ ਕਈ ਸੈਂਕੜਿਆਂ ਦਾ ਹਜੂਮ ਇਕਠਾ ਹੋ ਜਾਂਦਾ ਹੈ, ਇਸ ਲਈ ਵੀ ਸੁਰੱਖਿਆ ਦੀ ਅਤਿ ਜਰੂਰਤ ਹੈ।
ਫੋਟੋ : ਸਰਕਾਰੀ ਸਕੂਲ ਕੋਟਕਪੂਰਾ ਦੇ ਗੇਟ ਅੱਗੇ ਚੌਕ ਵਿੱਚ ਵਿਦਿਆਰਥੀਆਂ ਦਾ ਇਕਠ ਦ੍ਰਿਸ।
