ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਦੇ ਕੋਟਕਪੂਰਾ ਦੋ ਵਿਦਿਆਰਥੀਆਂ (ਹਰਪ੍ਰੀਤ ਪੁੱਤਰੀ ਵਕੀਲ ਸਿੰਘ ਜਮਾਤ ਨੌਵੀ ‘ਏ’ ਅਤੇ ਮਨਿੰਦਰ ਸਿੰਘ ਜਮਾਤ ਨੌਵੀ ‘ਬੀ’) ਨੇ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਦੀ ਵਜੀਫੇ ਦੀ ਪ੍ਰੀਖਿਆ ਅਤੇ ਇੰਟਰਵਿਊ ਪਾਸ ਕੀਤੀ ਅਤੇ ਦੋਨਾਂ ਵਿਦਿਆਰਥੀਆਂ ਨੇ 2000 ਰੁਪਏ ਦੇ ਵਜ਼ੀਫੇ ਦੇ ਚੈੱਕ ਪ੍ਰਾਪਤ ਕੀਤੇ। ਮੈਡਮ ਕੁਲਵਿੰਦਰ ਕੌਰ ਅਤੇ ਮੈਡਮ ਰੁਪਿੰਦਰ ਕੌਰ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਨੈਤਿਕ ਸਿੱਖਿਆ ਦਿੰਦੇ ਹਨ ਅਤੇ ਇਸ ਗੱਲ ਲਈ ਉਹ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਹੈਡਮਾਸਟਰ ਸ਼੍ਰੀ ਮਨੀਸ਼ ਛਾਬੜਾ ਨੇ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ।