ਕੋਟਕਪੂਰਾ, 25 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਪ੍ਰਿੰਸੀਪਲ ਸ਼੍ਰੀ ਮਹਿੰਦਰਪਾਲ ਸਿੰਘ ਅਤੇ ਸਕੂਲ ਇੰਚਾਰਜ ਯੋਗੇਸ਼ ਰਾਜਪੂਤ ਦੀ ਅਗਵਾਈ ਹੇਠ ਸਾਇੰਸ ਸਿਟੀ ਕਪੂਰਥਲਾ ਲਿਜਾਇਆ ਗਿਆ। ਟੂਰ ਵਿੱਚ ਗਏ ਬੱਚਿਆਂ ਨੂੰ ਸਾਇੰਸ ਸਿਟੀ ਦੀ ਯਾਤਰਾ ਦੌਰਾਨ ਸਾਇੰਸ ਸਿਟੀ ਵਿੱਚ ਵੱਖ-ਵੱਖ ਪ੍ਰਾਜੈਕਟ ਅਤੇ ਸ਼ੋਅ ਦਿਖਾਏ ਗਏ ਅਤੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿੱਦਿਅਕ ਟੂਰ ਰਵਾਨਾ ਕਰਨ ਸਮੇਂ ਐੱਸ.ਐੱਮ.ਸੀ. ਚੇਅਰਮੈਨ ਅੰਗਰੇਜ਼ ਸਿੰਘ, ਸਾਬਕਾ ਐੱਸ.ਐੱਮ.ਸੀ. ਚੇਅਰਮੈਨ ਰਾਜਿੰਦਰ ਸਿੰਘ, ਐੱਸ.ਐੱਮ.ਸੀ. ਮੈਂਬਰ ਅਤੇ ਰਿਟਾ ਮੁੱਖ ਅਧਿਆਪਕ ਗੇਜ ਰਾਮ ਭੌਰਾ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਬੱਚਿਆਂ ਦੀ ਅਗਵਾਈ ਸਾਇੰਸ ਅਧਿਆਪਕਾ ਸ਼੍ਰੀਮਤੀ ਪਰਮਜੀਤ ਕੌਰ, ਸਾਇੰਸ ਅਧਿਆਪਕ ਹੇਮੰਤ ਕੁਮਾਰ ਨੇ ਕੀਤੀ। ਇਸ ਟੂਰ ਵਿੱਚ ਵਿੱਚ ਬੱਚਿਆਂ ਨੇ ਸਾਇੰਸ ਪ੍ਰਤੀ ਆਪਣਾ ਰੁਝਾਨ ਪ੍ਰਗਟ ਕੀਤਾ ਅਤੇ ਮਾਪਿਆਂ ਵੱਲੋਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।