ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਚਾਰ ਹੋਣਹਾਰ ਵਿਦਿਆਰਥਣਾਂ ਨੇ ਨੈਸ਼ਨਲ ਪੱਧਰ ਦੇ ਦਿੱਲੀ ਵਿਖੇ ਹੋਏ ਗੱਤਕਾ ਮੁਕਾਬਲੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ। ਸਕੂਲ ਪਹੁੰਚਣ ’ਤੇ ਇਹਨਾ ਵਿਦਿਆਰਥਣਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਵਧਾਈ ਦਿੰਦਿਆ ਦੱਸਿਆ ਕਿ ਸੰਸਥਾ ਦੀਆਂ ਹੋਣਹਾਰ ਵਿਦਿਆਰਥਣਾਂ ਵੱਲੋਂ ਇੱਕ ਹੋਰ ਮੀਲ ਪੱਥਰ ਲਾਉਂਦਿਆਂ ਏਕਮਜੋਤ ਕੌਰ ਟੀਮ ਡੈਮੋ ਅੰਡਰ-14, ਸੁਨੇਹਾ ਫਰੀ ਸੋਟੀ ਅੰਡਰ-17, ਅਮਨਦੀਪ ਕੌਰ ਸਿੰਗਲ ਸੋਟੀ ਟੀਮ ਅੰਡਰ-17, ਮਨਤ੍ਰਿਪਤ ਕੌਰ ਟੀਮ ਡੈਮੋ ਅੰਡਰ-17 ਨੇ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਵੱਲੋ ਗਤਕਾ ਕੋਚ ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ ਲੈਕ. ਫਿਜੀਕਲ ਐਜੂ. ਹਰਵਿੰਦਰ ਕੌਰ ਡੀ.ਪੀ.ਈ., ਚੰਦਨ ਸਿੰਘ ਡੀ.ਪੀ.ਈ. ਦੀ ਸ਼ਲਾਘਾ ਕਰਦਿਆਂ ਬੱਚਿਆਂ ਦੇ ਮਾਪਿਆਂ, ਸ਼ਹਿਰ ਨਿਵਾਸੀਆਂ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ। ਬੱਚਿਆਂ ਤੇ ਉਹਨਾਂ ਦੇ ਮਾਪਿਆਂ ਲਈ ਚਾਹ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਵਿਵੇਕ ਕਪੂਰ, ਪ੍ਰੇਮ ਕੁਮਾਰ, ਨਰੇਸ਼ ਕੁਮਾਰ, ਕੁਲਵਿੰਦਰ ਸਿੰਘ ਜਟਾਣਾ, ਚੰਦਨ ਸਿੰਘ, ਖੁਸ਼ਵੰਤ ਸਿੰਘ, ਰਾਜਿੰਦਰ ਡੋਡ, ਸੁਖਪਾਲ ਸਿੰਘ, ਸਵਿੰਦਰ ਕੌਰ, ਮਨਜੀਤ ਕੌਰ, ਮੰਜ਼ਲੀ ਕੱਕੜ, ਜਤਿੰਦਰ ਕੌਰ, ਅਨੀਤਾ ਰਾਣੀ, ਗੁਰਪ੍ਰੀਤ ਕੌਰ, ਸੰਦੀਪ ਕੌਰ, ਚੰਦਨ ਭਾਰਤੀ ਅਤੇ ਸਮੁੱਚਾ ਸਟਾਫ ਹਾਜ਼ਰ ਸੀ।