ਮੋਗਾ 14 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਭਾਰਤ ਸਰਕਾਰ ਦੀ ਮਨਿਸਟਰੀ ਆਫ ਐਜ਼ੂਕੇਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਅਤੇ ਮਿਨਿਸਟਰੀ ਆਫ ਇਨਵਾਇਰਮੇਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਸਾਂਝੇ ਯਤਨਾਂ ਸਦਕਾ ਮਿਤੀ 5 ਜੂਨ 2025 ਤੋਂ 30 ਸਤੰਬਰ 2025 ਤੱਕ ”ਏਕ ਪੇੜ ਮਾਂ ਕੇ ਨਾਮ 2.0” ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਜ਼ਿਲਾ ਸਿਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ ਜੀ ਅਤੇ ਉਪ ਜ਼ਿਲਾ ਸਿਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਸਕੂਲ ਪ੍ਰਿੰਸੀਪਲ ਸ.ਰਣਜੀਤ ਸਿੰਘ ਜੀ ਦੇ ਪ੍ਬੰਧਾਂ ਅਤੇ ਨਿਗਰਾਨੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੰਘਾਂਵਾਲਾ ਵਿੱਚ ਈਕੋ ਕਲੱਬ ਵੱਲੋਂ ਪੌਦੇ ਲਗਾਉਣ ਦਾ ਅਭਿਆਨ ਚਲਾਇਆ ਗਿਆ। ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ। ਸਕੂਲ ਵਿੱਚ ਲਗਭਗ 60 ਦੇ ਕਰੀਬ ਪੌਦੇ ਲਗਾ ਕੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਪੌਦਿਆਂ ਨੂੰ ਪਾਲਣ ਦੀ ਨੈਤਿਕ ਜ਼ਿਮੇਵਾਰੀ ਲਈ ਗਈ। ਵਿਦਿਆਰਥੀਆਂ ਨੇ ਆਪਣੇ ਘਰਾਂ ਵਿੱਚ ਵੀ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਪੌਦੇ ਲਗਾਏ। ਡਾ. ਗੁਰਦੀਪ ਸਿੰਘ ਖੋਸਾ ਅਤੇ ਅੰਗਰੇਜ਼ ਸਿੰਘ ਖੋਸਾ ਨੇ ਵੀ ਸਕੂਲ ਵਿੱਚ ਆਪਣੇ ਮਾਤਾ ਜੀ ਦੀ ਯਾਦ ਵਿੱਚ ਪੌਦੇ ਲਗਾਏ। ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਡਾ. ਸੁਰਜੀਤ ਸਿੰਘ ਦੌਧਰ ਵੀ ਉਚੇਚੇ ਤੌਰ ਤੇ ਸਕੂਲ ਪਹੁੰਚੇ। ਸਕੂਲ ਪ੍ਰਿੰਸੀਪਲ ਸ.ਰਣਜੀਤ ਸਿੰਘ ਜੀ ਅਤੇ ਈਕੋ ਕਲੱਬ ਇੰਚਾਰਜ ਮੈਡਮ ਬਬੀਤਾ ਨੇ ਪਹੁੰਚੀਆਂ ਮਾਣਯੋਗ ਸ਼ਖਸ਼ੀਅਤਾਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।
ਇਸ ਮੌਕੇ ਕੈਂਪਸ ਮੈਨੇਜਰ ਸਰਕਰਨ ਸਿੰਘ, ਅੰਮ੍ਰਿਤਪਾਲ ਸਿੰਘ,ਗੁਰਮੀਤ ਸਿੰਘ, ਹਰਜਿੰਦਰ ਸਿੰਘ,ਮੁਕੇਸ਼ ਕੁਮਾਰ, ਬਲਵਿੰਦਰ ਸਿੰਘ, ਵਿਨੈ ਕੁਮਾਰ, ਮੈਡਮ ਰੁਕਮਣੀ , ਹਰਿੰਦਰ ਕੌਰ, ਰੀਤੂ ਗਾਂਧੀ, ਮੀਨਾਕਸ਼ੀ ਬਾਲਾ ਸਾਕਸ਼ੀ ਸੂਦ,ਗੀਤਾ ਮਰਵਾਹਾ,ਪਰਮਜੀਤ ਕੌਰ, ਗੁਰਦੀਪ ਕੌਰ, ਮੈਡਮ ਸ਼ੈਫੀ,ਮੈਡਮ ਸੁਨੀਤਾ, ਰਣਦੀਪ ਕੌਰ,ਮਨਪ੍ਰੀਤ ਕੌਰ ਅਤੇ ਆਤਮਾ ਸਿੰਘ ਹਾਜ਼ਰ ਸਨ।