
ਮੋਗਾ 15 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਮੋਗਾ ਵਿਖੇ ਪੰਜਾਬੀ ਮਾਹ ਅਤੇ ਬਾਲ ਦਿਵਸ ਪ੍ਰਿੰਸੀਪਲ ਰਣਜੀਤ ਸਿੰਘ ਹਠੂਰ ਦੀ ਅਗਵਾਈ ਹੇਠ ਬੱਚਿਆਂ ਅਤੇ ਸਕੂਲ ਸਟਾਫ ਦੀ ਭਰਵੀਂ ਹਾਜ਼ਰੀ ਵਿੱਚ ਮਨਾਇਆ ਗਿਆ। ਜਿਸ ਵਿੱਚ ਸ.ਅਜੀਤਪਾਲ ਸਿੰਘ ਜਿਲ੍ਹਾ ਭਾਸ਼ਾ ਅਫਸਰ ਮੋਗਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ.ਸੁਰਜੀਤ ਸਿੰਘ ਦੌਧਰ ਪਹੁੰਚੇ।
ਇਸ ਦੌਰਾਨ ਸਕੂਲੀ ਬੱਚਿਆਂ ਨੇ ਪੰਜਾਬੀ ਬਾਲ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਮੁੱਖ ਮਹਿਮਾਨ ਡਾ.ਅਜੀਤਪਾਲ ਸਿੰਘ ਜਿਲ੍ਹਾ ਭਾਸ਼ਾ ਅਫਸਰ ਨੇ ਸਾਰੇ ਬੱਚਿਆਂ ਨੂੰ ਉਹਨਾਂ ਦੇ ਬਚਪਨ ਨੂੰ ਮਾਣਦਿਆਂ ਮਿਹਨਤ ਨਾਲ ਪੜ੍ਹਾਈ ਕਰਨ ਬਾਰੇ ਪ੍ਰੇਰਿਤ ਕੀਤਾ ਅਤੇ ਪੰਜਾਬੀ ਭਾਸ਼ਾ ਸਬੰਧੀ ਜਾਗਰੂਕ ਕੀਤਾ। ਉਹਨਾਂ ਇਹ ਪ੍ਰੋਗਰਾਮ ਕਰਵਾਉਣ ਲਈ ਸਕੂਲ ਪ੍ਰਿੰਸੀਪਲ ਅਤੇ ਸਟਾਫ ਨੂੰ ਵਧਾਈ ਦਿੱਤੀ। ਵਿਸ਼ੇਸ਼ ਮਹਿਮਾਨ ਡਾ.ਸੁਰਜੀਤ ਸਿੰਘ ਦੌਧਰ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਬਹੁਤ ਹੀ ਪ੍ਰੇਰਨਾਮਈ ਸ਼ਬਦਾਂ ਨਾਲ ਸੰਬੋਧਨ ਕੀਤਾ।ਇਹਨਾਂ ਸ਼ਖਸ਼ੀਅਤਾਂ ਦੁਆਰਾ ਸਕੂਲ ਦੇ ਤਿੰਨ ਟੌਪਰ ਵਿਦਿਆਰਥੀਆਂ ਗੁਰਮਨ ਕੌਰ,ਗੁਰਪਿੰਦਰ ਕੌਰ ਅਤੇ ਕਰਨ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਸ.ਰਣਜੀਤ ਸਿੰਘ ਹਠੂਰ ਅਤੇ ਸਮੂਹ ਸਟਾਫ ਨੇ ਮੁੱਖ ਮਹਿਮਾਨ ਡਾ.ਅਜੀਤਪਾਲ ਸਿੰਘ ਅਤੇ ਡਾ.ਸੁਰਜੀਤ ਸਿੰਘ ਦੌਧਰ ਦਾ ਵਿਸ਼ੇਸ਼ ਸਨਮਾਨ ਕੀਤਾ।
ਸਟੇਜ ਸੰਚਾਲਨ ਦੀ ਕਾਰਵਾਈ ਸ਼੍ਰੀਮਤੀ ਬਬੀਤਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। ਇਸ ਪ੍ਰੋਗਰਾਮ ਦੀ ਤਿਆਰੀ ਵਿੱਚ ਲੈਕਚਰਾਰ ਮੈਡਮ ਰੇਨੂੰ ਗੁਪਤਾ, ਲੈਕਚਰਾਰ ਨੀਲਮ ਮੈਡਮ ਅਤੇ ਲੈਕਚਰਾਰ ਜਸਵੰਤ ਕੌਰ ,ਸ.ਅੰਮ੍ਰਿਤਪਾਲ ਸਿੰਘ ਅਤੇ ਸ. ਹਰਜਿੰਦਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਲੈਕਚਰਾਰ ਨੀਲਮ ਮੈਡਮ,ਲੈਕਚਰਾਰ ਜਸਵੰਤ ਕੌਰ,ਕੈਂਪਸ ਮੈਨੇਜਰ ਸ.ਸਰਕਰਨ ਸਿੰਘ,ਮੈਡਮ ਰੀਤੂ ਬੇਰੀ,ਸ਼੍ਰੀਮਤੀ ਹਰਿੰਦਰ ਕੌਰ,ਸ. ਗੁਰਪ੍ਰੀਤ ਸਿੰਘ, ਸ.ਗੁਰਮੀਤ ਸਿੰਘ, ਸ਼੍ਰੀ ਵਿਨੈ ਕੁਮਾਰ,ਸ.ਆਤਮਾ ਸਿੰਘ, ਸ਼੍ਰੀਮਤੀ ਰੁਪਿੰਦਰ ਕੌਰ, ਸ਼੍ਰੀ ਮੁਕੇਸ਼ ਕੁਮਾਰ,ਸ਼੍ਰੀਮਤੀ ਮੀਨਾਕਸ਼ੀ,ਸ਼੍ਰੀਮਤੀ ਗੀਤਾ ਮਰਵਾਹਾ,ਮੈਡਮ ਪਰਮਜੀਤ ਕੌਰ,ਮੈਡਮ ਟੀਨਾ, ਮੈਡਮ ਸ਼ਾਖਸ਼ੀ,ਮੈਡਮ ਸ਼ੈਫੀ ਬੁਲੰਦੀ,ਮਨਪ੍ਰੀਤ ਕੌਰ,ਮੈਡਮ ਰਣਦੀਪ ਕੌਰ,ਮੈਡਮ,ਛੋਹਪ੍ਰੀਤ ਕੌਰ, ਸ.ਰੁਲਦੂ ਸਿੰਘ,ਸ.ਨਿਸ਼ਾਨ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।

