ਵਿਦਿਆਰਥੀਆਂ ਨੂੰ ਬੀ ਆਈਐਸ ਤੇ ਮਾਨਕਾਂ ਬਾਰੇ ਦਿੱਤੀ ਵਿਸਥਾਰ ਪੂਰਵਕ ਜਾਣਕਾਰੀ
ਬਿਊਰੋ ਆਫ ਇੰਡੀਅਨ ਸਟੈਂਡਰਡ ਡੀ ਚੰਡੀਗੜ੍ਹ ਬਰਾਂਚ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਸਥਾਪਿਤ ਸਟੈਂਡਰਡ ਕਲੱਬ ਐਸ ਸੀ
ਮੋਗਾ 29 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੁਨੀਤ ਜੈਨ ਦਾ ਸਕੂਲ ਪ੍ਰਿੰਸੀਪਲ ਸ.ਰਣਜੀਤ ਸਿੰਘ ,ਕਲੱਬ ਮੈਨਟਰ ਸ੍ਰੀਮਤੀ ਸਾਕਸ਼ੀ ਸੂਦ ਅਤੇ ਸਮੂਹ BIS ਦੇ ਮੈਂਬਰ ਵਿਦਿਆਰਥੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪੁਨੀਤ ਜੈਨ ਨੇ ਵਿਦਿਆਰਥੀਆਂ ਨੂੰ ਭਾਰਤੀ ਮਾਨਕ ਬਿਊਰੋ ਅਤੇ ਮਾਨਕਾਂ ਬਾਰੇ ਬਹੁਤ ਵਿਸਥਾਰ ਨਾਲ ਦੱਸਿਆ। ਉਹਨਾਂ ਨੇ ਭਾਰਤੀ ਮਾਨਕ ਬਿਊਰੋ ਦੀ ਐਪ ਬਾਰੇ ਦੱਸਿਆ ਕਿ ਕਿਵੇਂ ਅਸੀਂ ਕਿਸੇ ਚੀਜ਼ ਦੀ ਗੁਣਵੱਤਾ ਸਬੰਧੀ ਕੋਈ ਨੁਕਸ ਹੋਣ ਤੇ ਭਾਰਤੀ ਮਾਨਕ ਬਿਊਰੋ ਨੂੰ ਇਸ ਸਬੰਧੀ ਸ਼ਿਕਾਇਤ ਕਰ ਸਕਦੇ ਹਾਂ ਉਹਨਾਂ ਨੇ ਇਹ ਵੀ ਸਮਝਾਇਆ ਕਿ B IS ਸਟੈਂਡਰਡ ਕਿਸ ਤਰ੍ਹਾਂ ਕਾਰਗੁਜ਼ਾਰੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ ਇਸ ਮੌਕੇ ਦੂਜੇ ਸੈਸ਼ਨ ਵਿੱਚ ਬੱਚਿਆਂ ਦੇ ਸਟੈਂਡਰਡ ਲੇਖਣ ਮੁਕਾਬਲੇ ਕਰਵਾਏ ਗਏ ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਗਏ ਤੇ ਕਲੱਬ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਪ੍ਰਿੰਸੀਪਲ ਸਰਦਾਰ ਰਣਜੀਤ ਸਿੰਘ ਜੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਾਕਸ਼ੀ ਸੂਦ ਵੱਲੋਂ ਸਟੇਜ ਕਾਰਵਾਈ ਕੀਤੀ ਗਈ। ਇਸ ਮੌਕੇ ਕੈਂਪਸ ਮੈਨੇਜਰ ਸ.ਸਰਕਰਨ ਸਿੰਘ ਅਤੇ ਸਮੂਹ ਸਟਾਫ ਨੇ ਮੁੱਖ ਤੌਰ ਤੇ ਬੀ.ਆਈ.ਐਸ. ਦਾ ਧੰਨਵਾਦ ਕੀਤਾ।