ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿੱਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਮਹਿੰਦਰਪਾਲ ਸਿੰਘ ਦੀ ਰਹਿਨੁਮਾਈ ਅਤੇ ਸਕੂਲ ਇੰਚਾਰਜ ਯੋਗੇਸ਼ ਰਾਜਪੂਤ ਦੀ ਅਗਵਾਈ ਹੇਠ ਇੱਕ ਬਹੁਤ ਹੀ ਸਾਦਾ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਬਾਰ੍ਹਵੀਂ ਕਲਾਸ ਦੇ 49 ਵਿਦਿਆਰਥੀਆਂ ਨੂੰ ਐੱਨ.ਐੱਸ.ਕਿਉ.ਐੱਫ. ਟ੍ਰੇਡ ਫੂਡ ਪ੍ਰੋਸੈਸਿੰਗ ਦੀਆਂ ਕਿੱਟਾਂ ਵੰਡੀਆਂ ਗਈਆਂl ਪ੍ਰਿੰਸੀਪਲ ਮਹਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਇਹਨਾਂ ਕਿੱਟਾਂ ਦੀ ਮਹੱਤਤਾ ਦੱਸਦੇ ਹੋਏ ਇਹਨਾਂ ਕਿੱਟਾਂ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ, ਐੱਸ ਐੱਮ ਸੀ ਚੇਅਰਮੈਨ ਅੰਗਰੇਜ਼ ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਇਹ ਕਿੱਟਾਂ ਉਹਨਾਂ ਦੇ ਜੀਵਨ ਦੇ ਬਹੁਪੱਖੀ ਵਿਕਾਸ ਦਾ ਹਿੱਸਾ ਬਣ ਸਕਦੀਆਂ ਹਨ! ਸ਼੍ਰੀਮਤੀ ਚਰਨਜੀਤ ਕੌਰ ਵਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈl ਇਸ ਸਮੇਂ ਐੱਸ ਐੱਮ ਸੀ ਚੇਅਰਮੈਨ ਅੰਗਰੇਜ਼ ਸਿੰਘ, ਸਾਬਕਾ ਐੱਸ ਐੱਮ ਸੀ ਚੇਅਰਮੈਨ ਰਾਜਿੰਦਰ ਸਿੰਘ, ਰਿਟਾਇਰਡ ਮੁੱਖ ਅਧਿਆਪਕ ਅਤੇ ਐੱਸ ਐੱਮ ਸੀ ਮੈਂਬਰ ਗੇਜ ਰਾਮ ਭੌਰਾ, ਅਜੀਤਪਾਲ ਸਿੰਘ ਪੰਚਾਇਤ ਮੈਂਬਰ, ਸੁਖਪਾਲ ਸਿੰਘ ਕੰਪਿਊਟਰ ਅਧਿਆਪਕ, ਨਿਸ਼ਾਨ ਸਿੰਘ ਪੀ ਟੀ ਆਈ, ਦਿਲਸ਼ਾਦ ਸਿੰਘ ਐੱਨ ਐੱਸ ਕਿਊ ਐੱਫ ਅਧਿਆਪਕ, ਹੇਮੰਤ ਕੁਮਾਰ ਸਾਇੰਸ ਮਾਸਟਰ, ਰਮਨਦੀਪ ਕੁਮਾਰ ਹਿੰਦੀ ਮਾਸਟਰ, ਗੁਰਮੇਲ ਸਿੰਘ ਅੰਗਰੇਜ਼ੀ ਮਾਸਟਰ, ਜਸਵੰਤ ਸਿੰਘ ਐਸ ਐਸ ਮਾਸਟਰ, ਬਲਕਰਨ ਸਿੰਘ ਕਲਰਕ ਅਤੇ ਸਮੁੱਚਾ ਸਟਾਫ ਹਾਜ਼ਰ ਸੀl ਇਸ ਮੌਕੇ ਸਿਕੰਦਰ ਸਿੰਘ ਕੈਂਪਸ ਮੈਨੇਜਰ ਨੂੰ ਮੋਮੈਂਟੋ ਅਤੇ ਸਰਬਜੀਤ ਸਿੰਘ ਸਫਾਈ ਸੇਵਕ ਨੂੰ ਮੋਮੈਂਟੋ ਅਤੇ ਆਪਣੇ ਵਲੋਂ 2100/-ਰੁਪਏ ਦੇ ਕੇ ਪ੍ਰਿੰਸੀਪਲ ਮਹਿੰਦਰ ਪਾਲ ਸਿੰਘ ਅਤੇ ਸਮੂਹ ਸਟਾਫ ਵਲੋਂ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆl ਅੰਤ ਵਿੱਚ ਸਕੂਲ ਇੰਚਾਰਜ ਸ਼੍ਰੀਮਤੀ ਅਨੀਤਾ ਰਾਣੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ l