ਵੱਖ ਵੱਖ ਖੇਤਰਾਂ ਵਿੱਚੋਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ
ਕੋਟਕਪੂਰਾ, 9 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਥੋਂ ਥੋੜੀ ਦੂਰ ਪਿੰਡ ਔਲਖ ਦੇ ਸਰਕਾਰੀ ਹਾਈ ਸਕੂਲ, ਔਲਖ ਵਿਖੇ ਮੁੱਖ ਅਧਿਆਪਕ ਜਗਜੀਵਨ ਸਿੰਘ ਦੀ ਅਗਵਾਈ ਹੇਠ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਸਾਇੰਸ, ਗਣਿਤ, ਅੰਗਰੇਜ਼ੀ ਦੇ ਮੁਕਾਬਲਿਆਂ ਵਿੱਚ, ਵਿਦਿਅਕ ਖੇਤਰ ਵਿੱਚ, ਖੇਡਾਂ ਦੇ ਖੇਤਰ ਵਿੱਚ ਪੰਜਾਬ ਅਤੇ ਜ਼ਿਲ੍ਹਾ ਪੱਧਰ ’ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਬੱਚਿਆਂ ਦੁਆਰਾ ਪੇਸ਼ ਕੀਤੀਆਂ ਗਈਆਂ ਕੋਰੀਓਗ੍ਰਾਫੀਆਂ ਅਤੇ ਫੋਕ ਡਾਂਸ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ ਦੇ ਪ੍ਰਿੰਸੀਪਲ ਵਿਕਾਸ ਅਰੋੜਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਦੇ ਪ੍ਰਿੰਸੀਪਲ ਦੀਪਕ ਸਿੰਘ ਬੀ.ਐਨ.ਓ., ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਂ ਕਲਾਂ ਦੇ ਪ੍ਰਿੰਸੀਪਲ ਮਹਿੰਦਰ ਪਾਲ ਸਿੰਘ, ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰ ਪਰਸਨ ਗਗਨਦੀਪ ਕੌਰ ਅਤੇ ਸਮੂਹ ਕਮੇਟੀ ਮੈਂਬਰ, ਸਾਬਕਾ ਸਰਪੰਚ ਊਧਮ ਸਿੰਘ ਔਲਖ, ਪਿੰਡ ਔਲਖ ਦੇ ਮੌਜੂਦਾ ਸਰਪੰਚ ਬਲੌਰ ਸਿੰਘ, ਸਾਬਕਾ ਮੈਂਬਰ ਪੰਚਾਇਤ ਸੁਖਵੰਤ ਸਿੰਘ ਮਨੂ, ਸਰਕਾਰੀ ਪ੍ਰਾਇਮਰੀ ਸਕੂਲ ਔਲਖ, ਸਰਕਾਰੀ ਮਿਡਲ ਸਕੂਲ ਸਿਰਸੜੀ, ਸਰਕਾਰੀ ਮਿਡਲ ਸਕੂਲ ਘਣੀਏ ਵਾਲਾ, ਸਰਕਾਰੀ ਮਿਡਲ ਸਕੂਲ ਬੱਗੇਆਣਾ ਕਲਾਂ ਦੇ ਇੰਚਾਰਜ ਸਾਹਿਬਾਨ, ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ ਸੁਰਜੀਤ ਸਿੰਘ ਦੌਧਰ, ਸੇਵਾਮੁਕਤ ਮੁੱਖ ਅਧਿਆਪਕ ਦਲਜੀਤ ਸਿੰਘ ਸੰਧੂ, ਲੈਕਚਰਾਰ ਸੁਖਚੈਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਵੱਖ ਵੱਖ ਖੇਤਰਾਂ ਵਿੱਚੋਂ ਪ੍ਰਾਪਤੀਆਂ ਕਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜ਼ਿੰਦਗੀ ਵਿੱਚ ਹੋਰ ਮਿਹਨਤ ਕਰਕੇ ਆਪਣਾ, ਆਪਣੇ ਮਾਪਿਆਂ ਦਾ ਨਾਂ ਅਤੇ ਸਕੂਲ ਦਾ ਨਾਂ ਹੋਰ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਮੁੱਖ ਅਧਿਆਪਕ ਜਗਜੀਵਨ ਸਿੰਘ ਵੱਲੋਂ ਸਰਪੰਚ ਸਹਿਬਾਨ, ਸਕੂਲ ਮੁਖੀਆਂ, ਐਸ ਐਮ ਸੀ ਕਮੇਟੀ, ਪਿੰਡ ਦੇ ਦੋਹਵੇਂ ਯੂਥ ਕਲੱਬਾਂ, ਗੁਰੂ ਅੰਗਦ ਦੇਵ ਜੀ ਸੇਵਾ ਸੁਸਾਇਟੀ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਸਕੂਲ ਅਧਿਆਪਕਾ ਹਰਜਿੰਦਰ ਕੌਰ ਅਤੇ ਗੁਰਿੰਦਰ ਪਾਲ ਸਿੰਘ ਨੇ ਬਾਖੂਬੀ ਨਿਭਾਇਆ। ਇਸ ਮੌਕੇ ਤੇ ਸਕੂਲ ਦੇ ਅਧਿਆਪਕ ਭੁਪਿੰਦਰ ਪਾਲ ਸਿੰਘ, ਦਵਿੰਦਰ ਸਿੰਘ ਗਿੱਲ, ਨੀਰੂ ਸ਼ਰਮਾ, ਰੇਸ਼ਮ ਸਿੰਘ ਸਰਾਂ, ਗੁਰਵਿੰਦਰ ਸਿੰਘ, ਨਵਲ ਕਿਸ਼ੋਰ ਰਜਨੀਸ਼ ਕੌਰ, ਸੁਰੇਸ਼ ਕੁਮਾਰ, ਰਣਜੀਤ ਕੌਰ, ਗੁਰਚਰਨ ਕੌਰ, ਰਾਜਵੀਰ ਕੌਰ, ਸੁਮਤੀ ਪ੍ਰੀਆ, ਰਾਜੇਸ਼ ਕੁਮਾਰ, ਸੱਜਣ ਕੁਮਾਰ,ਨਰਿੰਦਰਜੀਤ ਕੌਰ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।