ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੁਰਾ ਵਿੱਚ 4 ਅਕਤੂਬਰ 2025 ਬੈਗਲਸ ਦਿਵਸ ਮਨਾਇਆ ਗਿਆ। ਇਸ ਅਧੀਨ ਵਿਦਿਆਰਥੀਆਂ ਨੂੰ ਸਥਾਨਕ ਖੇਡਾਂ, ਛੋਟੀਆਂ ਖੇਡਾਂ, ਮਨੋਰੰਜਕ ਖੇਡਾਂ ਆਦਿ ਕਰਵਾਈਆਂ ਗਈਆਂ। ਇਸ ਵਿੱਚ ਕੈਰਮ ਬੋਰਡ, ਦੌੜਾਂ, ਕਬੱਡੀ, ਸ਼ਤਰੰਜ, ਲੀਡਰ ਲੱਭਣਾ ਆਦਿ ਕਰਵਾਈਆਂ ਗਈਆਂ। ਹੈਡਮਾਸਟਰ ਮਨੀਸ਼ ਛਾਬੜਾ ਦੀ ਅਗਵਾਈ ਵਿੱਚ ਸਰੀਰਕ ਸਿੱਖਿਆ ਅਧਿਆਪਕਾ ਸ਼੍ਰੀਮਤੀ ਕਿੰਦਰਪਾਲ ਕੌਰ, ਨੋਡਲ ਇੰਚਾਰਜ ਸ਼੍ਰੀਮਤੀ ਵਰਨਾ, ਕਿਰਨ ਬਾਲਾ ਨੇ ਪੂਰੀ ਤਨਦੇਹੀ ਨਾਲ ਇਸ ਦਿਵਸ ਨੂੰ ਨੇਪਰੇ ਚੜ੍ਹਾਇਆ। ਹੈਡਮਾਸਟਰ ਮਨੀਸ਼ ਛਾਬੜਾ ਨੇ ਇਸ ਕਦਮ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਦਿਵਸ ਵਿਦਿਆਰਥੀਆਂ ਨੂੰ ਪੜ੍ਹਾਈ ਬੋਝ ਨਹੀਂ ਲੱਗਣ ਦਿੰਦੇ। ਇਸ ਨਾਲ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ, ਸਰੀਰਕ ਵਿਕਾਸ ਅਤੇ ਮਾਨਸਿਕ ਵਿਕਾਸ ਹੁੰਦਾ ਹੈ।
