

ਕੋਟਕਪੂਰਾ, 7 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਵਿਖੇ ਸਰਕਾਰੀ ਹਦਾਇਤਾਂ ਮੁਤਾਬਕ ਗਰੀਨ ਸਕੂਲ, ਸਾਇੰਸ ਸਰਕਲ ਅਤੇ ਮੈਥ ਸਰਕਲ ਤਹਿਤ ਲੈਕਚਰ ਕਰਵਾਇਆ ਗਿਆ। ਸ਼੍ਰੀ ਬਿਹਾਰੀ ਲਾਲ (ਸੇਵਾ ਮੁਕਤ ਅਧਿਆਪਕ) ਦੁਆਰਾ ‘ਗ੍ਰੀਨ ਸਕੂਲ’, ਵਿਗਿਆਨ ਅਤੇ ਗਣਿਤ ਵਿਸ਼ੇ ਉੱਤੇ ਭਾਸ਼ਣ ਦਿੱਤਾ ਗਿਆ। ਭਾਸ਼ਣ ਦਾ ਉਦੇਸ਼ ਵਾਤਾਵਰਣ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਬਿਹਾਰੀ ਲਾਲ ਨੇ ਸਕੂਲ ਵਿੱਚ ਰਹਿੰਦ-ਖੂੰਹਦ ਨੂੰ ਘਟਾਉਣ, ਊਰਜਾ ਬਚਾਉਣ ਅਤੇ ਵਾਤਾਵਰਣ-ਅਨੁਕੂਲ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਵਿਚਾਰ ਅਤੇ ਵਧੀਆ ਅਭਿਆਸ ਸਾਂਝੇ ਕੀਤੇ। ਭਾਸ਼ਣ ਦਾ ਆਯੋਜਨ ਸਕੂਲ ਦੇ ਈਕੋ-ਕਲੱਬ ਦੁਆਰਾ ਕੀਤਾ ਗਿਆ ਸੀ ਅਤੇ ਇਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਸਕੂਲ ਦੇ ਹੈਡਮਾਸਟਰ ਮਨੀਸ਼ ਛਾਬੜਾ ਨੇ ਬੱਚਿਆਂ ਨੂੰ ਗ੍ਰੀਨ ਸਕੂਲ ਬਾਰੇ ਪ੍ਰੇਰਿਤ ਕਰਦੇ ਹੋਏ ਵਾਤਾਵਰਨ ਦੀ ਸੰਭਾਲ ਵਿੱਚ ਵਿਦਿਆਰਥੀਆਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਸੀਂ ਆਪਣੇ ਸਕੂਲ ਨੂੰ ਹਰਿਆ-ਭਰਿਆ ਬਣਾਉਣ ਲਈ ਅਤੇ ਵਾਤਾਵਰਨ ਨੂੰ ਬਚਾਉਣ ਲਈ ਵਚਨਬੱਧ ਹਾਂ। ਸ਼੍ਰੀਮਤੀ ਪਵਨਦੀਪ ਕੌਰ, ਸ਼੍ਰੀਮਤੀ ਪੂਨਮ ਗੋਇਲ ਅਤੇ ਸ਼੍ਰੀਮਾਨ ਅਮਨ ਬਾਂਸਲ ਜੀ ਨੇ ਵਿਸ਼ੇਸ਼ ਭੂਮਿਕਾ ਨਿਭਾਈ।