ਵਾਤਾਵਰਣ ਸੁਰੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਵੀਡੀਓ ਮੁਕਾਬਲੇ ਆਯੋਜਿਤ ਕਰਵਾਏ ਜਾਣਗੇ : ਰੰਦੇਵ
ਪ੍ਰਕ੍ਰਿਤੀ ਕੇ ਰਕਸ਼ਕ ਸ਼ਾਰਟ ਵੀਡੀਓ ਮੁਕਾਬਲੇ ਬਾਰੇ ਦਿੱਤੀ ਗਈ ਜਾਣਕਾਰੀ
ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਕੁਦਰਤ ਰੱਖਿਅਕ ਛੋਟਾ ਵੀਡੀਓ ਮੁਕਾਬਲਾ’ ਅਨੁਵਰਤ ਵਿਸ਼ਵ ਭਾਰਤੀ ਸੋਸਾਇਟੀ ਵਲੋਂ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਦੇ ਵਿਹੜੇ ਵਿੱਚ ਸਕੂਲ ਮੁਖੀ ਮਨੀਸ਼ ਛਾਬੜਾ ਅਤੇ ਅਧਿਆਪਕ ਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਵਾਤਾਵਰਣ ਜਾਗਰੂਕਤਾ, ਨਸ਼ਾ ਛੁਡਾਊ ਅਤੇ ਡਿਜੀਟਲ ਡੀਟੌਕਸ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਵੱਛ ਭਾਰਤ ਜ਼ਿਲ੍ਹਾ ਫਰੀਦਕੋਟ ਦੇ ਬ੍ਰਾਂਡ ਅੰਬੈਸਡਰ ਸਮਾਜ ਸੇਵਕ ਉਦੈ ਰਣਦੇਵ ਨੇ ਪ੍ਰਕ੍ਰਿਤੀ ਕੇ ਰਕਸ਼ਕ ਸ਼ਾਰਟ ਵੀਡੀਓ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ। ਜਨਰਲ ਸਕੱਤਰ ਸ਼੍ਰੀ ਮਨੋਜ ਸਿੰਘਵੀ ਅਤੇ ਉਪ ਪ੍ਰਧਾਨ ਅਤੇ ਵਾਤਾਵਰਣ ਇੰਚਾਰਜ ਸ਼੍ਰੀ ਵਿਨੋਦ ਕੋਠਾਰੀ ਨੇ ਇਸ ਨੂੰ ਇੱਕ ਰਚਨਾਤਮਕ ਅਤੇ ਸਕਾਰਾਤਮਕ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਦੱਸਿਆ ਅਤੇ ਇਸ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਭਾਗੀਦਾਰਾਂ ਨੂੰ ਰੁੱਖ ਬਚਾਓ, ਪਾਣੀ ਬਚਾਓ, ਬਿਜਲੀ ਬਚਾਓ ਵਰਗੇ ਵਿਸ਼ਿਆਂ ’ਤੇ ਆਧਾਰਿਤ 1.5 ਤੋਂ 2 ਮਿੰਟ ਦੀ 84 ਗੁਣਵੱਤਾ ਵਾਲੀ ਇੱਕ ਛੋਟੀ ਵੀਡੀਓ ਤਿਆਰ ਕਰਨੀ ਪਵੇਗੀ। ਵੀਡੀਓ ਵਿੱਚ ਇੱਕ ਸਕਾਰਾਤਮਕ ਸੁਨੇਹਾ ਹੋਣਾ ਚਾਹੀਦਾ ਹੈ ਅਤੇ ਅੰਤ ਵਿੱਚ ਪੀਡੀਐੱਫ ਵਿੱਚ ਇੱਕ ਫਲਾਇਰ ਹੋਣਾ ਚਾਹੀਦਾ ਹੈ, ਜਿਸ ਵਿੱਚ ‘ਪਰਿਵਾਰ ਬਚਾਓ, ਪਰਿਵਾਰ ਦਾ ਭਵਿੱਖ ਬਚਾਓ’ ਸਲੋਗਨ ਲਿਖਿਆ ਹੋਵੇ, ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪੀਡੀਐੱਫ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਗੂਗਲ ਫਾਰਮ ਲਿੰਕ ਕਇਊ.ਆਰ. ਕੋਡ ਰਾਹੀਂ ਉਪਲਬਧ ਹੈ। ਭਾਗੀਦਾਰਾਂ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਇੰਸਟਾਗ੍ਰਾਮ/ਫੇਸਬੁੱਕ ਜਾਂ ਯੂਟਿਊਬ ’ਤੇ ਵੀਡੀਓ ਪੋਸਟ ਕਰਨ ਅਤੇ ਲਿੰਕ ਨੂੰ ਗੂਗਲ ਫਾਰਮ ਵਿੱਚ ਜਮਾਂ ਕਰਾਉਣ। ਪਹਿਲਾ ਇਨਾਮ 21,000, ਦੂਜਾ ਇਨਾਮ 11,000, ਤੀਜਾ ਇਨਾਮ 5,000, 10 ਦਿਲਾਸਾ ਇਨਾਮ 1100 ਅਤੇ ਸਾਰੇ ਭਾਗੀਦਾਰਾਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਅਤੇ ਵਿਸ਼ੇਸ਼ ਭਾਗੀਦਾਰਾਂ ਨੂੰ ਉੱਤਮਤਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਨੀਲਮ ਜੈਨ ਨੇ ਦੱਸਿਆ ਕਿ ਵਿਦਿਆਰਥੀ, ਅਧਿਆਪਕ, ਨੌਜਵਾਨ, ਪੇਸ਼ੇਵਰ ਬਲੌਗਰ, ਸਮਾਜਿਕ ਸੰਗਠਨਾਂ ਦੇ ਨਾਲ-ਨਾਲ ਹਰ ਉਮਰ ਸਮੂਹ ਦੇ ਨਾਗਰਿਕ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ। ਸਥਾਨਕ ਪੱਧਰ ’ਤੇ ਪ੍ਰੋਗਰਾਮ ਦੀ ਨਿਗਰਾਨੀ ਅਨੁਵਰਤ ਸਮਿਤੀ ਕੋਟਕਪੂਰਾ ਦੇ ਪ੍ਰਧਾਨ ਰਾਜਨ ਕੁਮਾਰ ਜੈਨ ਅਤੇ ਮੰਤਰੀ ਉਦੈ ਰਣਦੇਵ ਵਲੋਂ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਅੱਜ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਦੇ ਵਿਹੜੇ ਵਿੱਚ ਸਕੂਲ ਮੁਖੀ ਮਨੀਸ਼ ਅਰੋੜਾ ਅਤੇ ਅਧਿਆਪਕ ਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਵਾਤਾਵਰਣ ਜਾਗਰੂਕਤਾ, ਨਸ਼ਾ ਛੁਡਾਊ ਅਤੇ ਡਿਜੀਟਲ ਡੀਟੌਕਸ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਵੱਛ ਭਾਰਤ ਜ਼ਿਲ੍ਹਾ ਫਰੀਦਕੋਟ ਦੇ ਬ੍ਰਾਂਡ ਅੰਬੈਸਡਰ ਸਮਾਜ ਸੇਵਕ ਉਦੈ ਰਣਦੇਵ ਨੇ ਪ੍ਰਕ੍ਰਿਤੀ ਕੇ ਰਕਸ਼ਕ ਸ਼ਾਰਟ ਵੀਡੀਓ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਸਕੂਲ ਦੇ ਅਧਿਆਪਕ ਰਵਿੰਦਰ ਸਿੰਘ, ਰਵਿੰਦਰ ਕੁਮਾਰ, ਅਮਨਦੀਪ ਬਾਂਸਲ, ਸ੍ਰੀਮਤੀ ਇੰਦਰਜੀਤ ਕੌਰ, ਸ਼ਿਖਾ, ਵਰਨਾ, ਹਰਪ੍ਰੀਤ ਕੌਰ, ਕਿਰਨ ਬਾਲਾ, ਰਾਜਵਿੰਦਰ ਕੌਰ, ਪੂਨਮ ਗੋਇਲ, ਅਮਿਤਾ ਚਾਵਲਾ, ਅਮਿਤਾ ਛਾਬੜਾ, ਕਿੰਦਰਪਾਲ ਕੌਰ ਆਦਿ ਵੀ ਹਾਜ਼ਰ ਸਨ।