ਰਾਜਸਥਾਨ 25 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਸਰਕਾਰ ਤੋਂ ਮਾਨਤਾ ਪ੍ਰਾਪਤ ਪੁਰਾਤਨਤਾ ਤੋਂ ਨਵੀਨਤਾ ਵੱਲ ਵੱਧਦੇ ਹੋਏ ਸਾਹਿਤਕ ਅਤੇ ਪ੍ਰਕਾਸ਼ਨ ਮੰਚ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋ ਮਿਤੀ 22 ਦਸੰਬਰ ਦਿਨ ਐਤਵਾਰ ਵੱਲੋ ਕਰਵਾਏ ਗਏ ਆਨਲਾਈਨ ਲਾਈਵ ਕਵੀ ਦਰਬਾਰ ਦਾ ਪੰਜਾਬੀ ਸ਼ਾਇਰ ਮਹਿੰਦਰ ਸੂਦ ਵਿਰਕ ਵੱਲੋਂ ਵਧੀਆ ਸੰਚਾਲਨ ਕਰਨ ਦੇ ਲਈ ਸੂਦ ਵਿਰਕ ਨੂੰ ਅਵਾਰਡ ਆਫ ਐਕਸੀਲੈਂਸ ਦੇ ਨਾਲ ਵਿਸ਼ੇਸ਼ ਸਨਮਾਨ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਪੰਜਾਬੀ ਕਵੀ ਮੂਲ ਚੰਦ ਸ਼ਰਮਾ, ਪਰਜਿੰਦਰ ਕੌਰ ਕਲੇਰ, ਰਾਜਵੀਰ ਸਿੰਘ ਫਾਜ਼ਿਲਕਾ, ਬਲਵੰਤ ਸਿੰਘ ਵਿਰਕ ਅਤੇ ਜਗਤਾਰ ਨਿਮਾਣਾ ਪਟਿਆਲਾ ਸ਼ਾਮਿਲ ਹੋਏ।
ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਦੇ ਸੰਸਥਾਪਕ ਮਾਨ ਸਿੰਘ ਸੁਥਾਰ ਅਤੇ ਪੰਜਾਬੀ ਕਵੀ ਦਰਬਾਰ ਦੇ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਨੇ ਕਿਹਾ ਕਿ ਪ੍ਰੋਗਰਾਮ ਮਾਨਸਰੋਵਰ ਪੰਜਾਬੀ ਸਾਹਿਤ ਅਕਾਦਮੀ ਮੰਚ ਵਿਖੇ ਕਰਵਾਏ ਗਏ ਆਨਲਾਈਨ ਲਾਈਵ ਕਵੀ ਦਰਬਾਰ ਵਿੱਚ ਪੰਜਾਬੀ ਸ਼ਾਇਰ ਮਹਿੰਦਰ ਸੂਦ ਵਿਰਕ ਦੀ ਭਰਵੀਂ ਹਾਜ਼ਰੀ ਦੇਖ ਮੰਚ ਬਹੁਤ ਪ੍ਰਭਾਵਿਤ ਹੋਇਆ। ਸੂਦ ਵਿਰਕ ਨੂੰ ਸਨਮਾਨਿਤ ਕਰਦੇ ਹੋਏ ਮੰਚ ਮਾਣ ਮਹਿਸੂਸ ਕਰਦਾ ਹੈ ਅਤੇ ਤੁਹਾਡੇ ਉੱਜਵਲ ਭਵਿੱਖ ਅਤੇ ਸਫ਼ਲ ਸਾਹਿਤਕ ਸਫ਼ਰ ਦੀ ਕਾਮਨਾ ਕਰਦੇ ਹੋਏ ਤੁਹਾਨੂੰ ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹੈ ।
ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਬਖਸ਼ੇ ਗਏ ਇੰਨੇ ਮਾਣ ਸਤਿਕਾਰ ਦੇ ਲਈ ਪੰਜਾਬੀ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਇਸ ਸਾਹਿਤ ਅਕਾਦਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਵਿਸ਼ੇਸ਼ ਤੌਰ ਤੇ ਸਾਹਿਤ ਅਕਾਦਮੀ ਦੇ ਸੰਸਥਾਪਕ ਮਾਨ ਸਿੰਘ ਸੁਥਾਰ ਅਤੇ ਪੰਜਾਬੀ ਕਵੀ ਦਰਬਾਰ ਦੇ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਵਿਸ਼ੇਸ਼ ਧੰਨਵਾਦ ਕਰਦਾ ਹਾਂ। ਅੱਗੇ ਗੱਲ ਕਰਦਿਆਂ ਸੂਦ ਵਿਰਕ ਨੇ ਕਿਹਾ ਮੈਨੂੰ ਪੂਰੀ ਆਸ ਹੈ ਕਿ ਇਹ ਸਾਹਿਤ ਅਕਾਦਮੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਹੋਰ ਵੀ ਪ੍ਰੋਗਰਾਮ ਉਲੀਕਦੀ ਰਹੇਗੀ।