ਫਰੀਦਕੋਟ 21 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਐਸ.ਪੀ ਸਿੰਘ ਉਬਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕਾਈ ਫ਼ਰੀਦਕੋਟ ਦੇ ਕਸਬਾ ਬਰਗਾੜੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਬਲਵਿੰਦਰ ਸਿੰਘ ਬਰਗਾੜੀ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਲਈ ਭੇਜੇ ਮਹੀਨਾਵਾਰ ਪੈਨਸ਼ਨ ਦੇ ਚੈੱਕ ਅਲਾਇੰਸ ਕਲੱਬ ਬਰਗਾੜੀ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਸਿਵੀਆਂ ਉਨ੍ਹਾਂ ਦੇ ਨਾਲ ਅਜੈਪਾਲ ਸਿੰਘ, ਚੇਅਰਮੈਨ ਸੁਖਜੰਤ ਸਿੰਘ ਸਦਿਉੜਾ ਸਤਿੰਦਰ ਸਿੰਘ ਪੱਪੂ ਢਿੱਲੋਂ, ਗੁਰਸੇਵਕ ਬਰਗਾੜੀ ਆਦਿ ਨੇ ਜ਼ਰੂਰਤਮੰਦ ਬੇਸਾਹਾਰਾ ਵਿਅਕਤੀਆਂ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਐਸ.ਪੀ. ਉਬਰਾਏ ਵੱਲੋਂ ਭੇਜੇ ਗਏ ਚੈੱਕ ਵੰਡੇ ਗਏ। ਚੈੱਕ ਪ੍ਰਾਪਤ ਕਰਨ ਤੋਂ ਬਾਅਦ ਬੇਸਾਹਾਰਾ ਗਰੀਬ ਵਿਅਕਤੀਆਂ ਨੇ ਐਸ ਪੀ ਉਬਰਾਏ ਅਤੇ ਅਲਾਇੰਸ ਸੰਸਥਾਂ ਦਾ ਧੰਨਵਾਦ ਕੀਤਾ।