ਅੰਮ੍ਰਿਤਸਰ 3 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹੇ ਦੇ ਖੇਡ ਪ੍ਰੇਮੀਆਂ, ਸਕੂਲ ਮੁੱਖੀਆਂ,ਸਮਾਜ ਸੇਵੀਆ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇਕ ਮੰਚ ‘ਤੇ ਖੜ੍ਹੇ ਕਰ ਕੇ ਖੇਡਾਂ ਨੂੰ ਪ੍ਰਮੋਟ ਕਰਨ ਅਤੇ ਭਰੂਣ ਹੱਤਿਆ ਖ਼ਿਲਾਫ਼ ਹਾਅ ਦਾ ਨਾਅਰਾ ਮਾਰਨ ਮਾਰ ਕੇ ਸਮਾਜ ਸੇਵਾ ਅਤੇ ਖੇਡ ਖੇਤਰ ‘ਚ ਇੱਕ ਵਿਲੱਖਣ ਪਛਾਣ ਬਣਾ ਕੇ ਇੰਡੀਆ ਆਫ਼ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੌਮੀ,ਰਾਜ ਅਤੇ ਜ਼ਿਲ੍ਹਾ-ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ (ਡੀਆਈਜੀ ਪੰਜਾਬ ਪੁਲਿਸ),ਸਰਪ੍ਰਸਤ ਰਾਜੇਸ਼ ਸ਼ਰਮਾ (ਐਸਡੀਐਮ) ਚੈਅਰਮੈਨ ਹਰਦੇਸ਼ ਸ਼ਰਮਾ, ਵਾਇਸ ਚੇਅਰਮੈਨ ਮਖਤੂਲ ਸਿੰਘ ਔਲਖ, ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ ਦੀ ਯੋਗ ਅਗਵਾਈ ਹੇਠ ਚੱਲਣ ਵਾਲੀ ਪੰਜਾਬ ਦੀ ਪ੍ਰਸਿੱਧ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ) ਨੇ ਆਪਣੇ ਅਧਿਕਾਰਾ ਦੀ ਵਰਤੋਂ ਕਰਦੇ ਹੋਏ ਅੱਜ ਪ੍ਰਵਾਸੀ ਭਾਰਤੀ ਅਤੇ ਪ੍ਰਸਿੱਧ ਖੇਡ ਪ੍ਰੋਮੋਟਰ ਸ. ਗੁਰਵਿੰਦਰ ਸਿੰਘ ਢਿੱਲੋਂ (ਯੂਕੇ) ਕਲੱਬ ਦਾ ਵਾਇਸ ਚੇਅਰਮੈਨ ਅਤੇ ਪ੍ਰਸਿੱਧ ਸਮਾਜ ਸੇਵਕ ਪ੍ਰਭਜੀਤ ਸਿੰਘ ਜੀਤ ਸਲੂਜਾ ਨੂੰ ਵਾਇਸ ਪ੍ਰਧਾਨ ਨਿਯੁਕਤ ਕੀਤਾ ਹੈ I ਆਖਿਰ ਵਿੱਚ ਪ੍ਰਧਾਨ ਮੱਟੂ ਨੇ ਕਿਹਾ ਕੇ ਜਲਦ ਹੀ ਇੱਕ ਸਮਾਰੋਹ ਦੌਰਾਨ ਦੋਵੇਂ ਸ਼ਖਸੀਅਤਾਂ ਨੂੰ
ਨਿਯੁਕਤੀ ਪੱਤਰ ਦਿੱਤੇ ਜਾਣਗੇ I
1, ਵਾਇਸ ਚੇਅਰਮੈਨ, ਗੁਰਵਿੰਦਰ ਸਿੰਘ ਢਿੱਲੋਂ (ਯੂਕੇ)
2, ਵਾਇਸ ਪ੍ਰਧਾਨ, ਪ੍ਰਭਜੀਤ ਸਿੰਘ ਜੀਤ ਸਲੂਜਾ
