ਸਰੀ, 18 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਸਰੀ ਨਿਵਾਸੀ ਸੂਰੀ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਮਾਤਾ ਗੁਰਦੇਵ ਕੌਰ ਸੂਰੀ (ਉਮਰ 93 ਸਾਲ) 16 ਦਸੰਬਰ 2025 ਨੂੰ ਅਕਾਲ ਚਲਾਣਾ ਕਰ ਗਏ। ਮਾਤਾ ਗੁਰਦੇਵ ਕੌਰ ਸੂਰੀ ਦਾ ਅੰਤਿਮ ਸੰਸਕਾਰ 22 ਦਸੰਬਰ 2025 ਨੂੰ ਦੁਪਹਿਰ 2:30 ਵਜੇ ਰਿਵਰਸਾਈਡ ਫਿਊਨਰਲ ਹੋਮ, ਡੈਲਟਾ (ਬੀ.ਸੀ.) ਵਿਖੇ ਹੋਵੇਗੀ। ਉਪਰੰਤ ਉਸੇ ਦਿਨ ਸ਼ਾਮ 4:00 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ (ਬੀ.ਸੀ.) ਵਿੱਚ ਸਹਿਜ ਪਾਠ ਦਾ ਭੋਗ ਪਵੇਗਾ ਅਤੇ ਅੰਤਿਮ ਅਰਦਾਸ ਅਦਾ ਕੀਤੀ ਜਾਵੇਗੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮਨਜਿੰਦਰ ਸਿੰਘ ਸੂਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

