ਰੋਪੜ, 19 ਜੂਨ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਆਪਣੀਆਂ ਮਾਨਵਤਾਵਾਦੀ ਸੇਵਾਵਾਂ ਲਈ ਜਾਣੀ ਪਛਾਣੀ ਸੰਸਥਾ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਬਾਨੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਦੇ ਜਨਮਦਿਨ ਮੌਕੇ ਟਰੱਸਟ ਵੱਲੋਂ ਰੋਪੜ ਇਲਾਕੇ ਦੇ 276 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਹਿੱਤ ਚੈੱਕ ਵੰਡੇ ਗਏ। ਗੁਰੂਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਹੋਏ ਸਮਾਗਮ ਵਿੱਚ ਟਰੱਸਟ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਜੇ.ਕੇ. ਜੱਗੀ ਅਤੇ ਟੀਮ ਮੈਂਬਰਾਂ ਨੇ ਦੱਸਿਆ ਕਿ ਸ. ਓਬਰਾਏ ਜਲਦ ਹੀ 05 ਮਕਾਨਾਂ ਦੀ ਉਸਾਰੀ ਪੂਰੀ ਹੋਣ ਤੇ ਰੋਪੜ ਆ ਕੇ ਅਪਣੇ ਕਰ ਕਮਲਾ ਨਾਲ ਮਕਾਨ ਮਾਲਕਾਂ ਨੂੰ ਸੌਂਪਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਜ਼ਿਲ੍ਹੇ ਵਿੱਚ ਮੁਫ਼ਤ ਸਿਲਾਈ ਕਢਾਈ, ਕੰਪਿਊਟਰ ਅਤੇ ਬਿਊਟਿਸ਼ਨ ਸੈਂਟਰ ਖੁਲਵਾਉਣਾ ਚਾਹੁੰਦਾ ਹੈ ਉਹ ਉਨ੍ਹਾਂ ਨੂੰ ਮਿਲ ਸਕਦੇ ਹਨ। ਇਸ ਮੌਕੇ ਅਸ਼ਵਨੀ ਖੰਨਾ, ਮਨਮੋਹਨ ਕਾਲੀਆ, ਜੀ.ਐਸ. ਓਬਰਾਏ, ਇੰਦਰਜੀਤ ਸਿੰਘ, ਸੰਤ ਸਿੰਘ, ਮਨਜੀਤ ਸਿੰਘ ਅਬਿਆਣਾ, ਭਾਗ ਸਿੰਘ ਰਿਟਾ. ਡੀ.ਈ.ਓ., ਸੁਖਦੇਵ ਸ਼ਰਮਾ, ਮਦਨ ਮੋਹਨ ਗੁਪਤਾ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।