ਮੁਫ਼ਤ ਚੈਕਅੱਪ, ਮੁਫ਼ਤ ਲੋਂੜੀਦੇ ਟੈਸਟ, ਮੁਫ਼ਤ ਦਵਾਈਆਂ ਤੇ ਮੁਫ਼ਤ ਲੈਂਜ ਪਾਏ ਜਾਣਗੇ: ਮੋਹਿਤ ਗੁਪਤਾ
ਮਰੀਜ਼ਾਂ ਅਤੇ ਵਾਰਿਸਾਂ ਲਈ ਮੁਫ਼ਤ ਰਿਹਾਇਸ਼, ਚਾਹ-ਪਾਣੀ, ਭੋਜਨ ਦਾ ਹੋਵੇਗਾ ਪ੍ਰਬੰਧ
ਫ਼ਰੀਦਕੋਟ, 24 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਲਾਇਨ ਭਵਨ ਆਦਰਸ਼ ਨਗਰ ਫ਼ਰੀਦਕੋਟ ਵਿਖੇ 54ਵਾਂ ਮੁਫ਼ਤ ਅੱਖਾਂ ਦਾ ਕੈਂਪ ਲਗਾਉਣ ਲਈ ਇਕ ਵਿਸ਼ੇਸ਼ ਮੀਟਿੰਗ ਲਾਇਨਜ਼ ਇੰਟਰਨੈਸ਼ਨਲ ਦੇ ਮਲਟੀਪਰਪਜ਼ ਪੀ.ਆਰ.ਓ ਲਾਇਨ ਲੁਕੇਂਦਰ ਸ਼ਰਮਾ ਅਤੇ ਕਲੱਬ ਪ੍ਰਧਾਨ ਮੋਹਿਤ ਗੁਪਤਾ ਦੀ ਅਗਵਾਈ ’ਚ ਕੀਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਮੋਹਿਤ ਗੁਪਤਾ ਨੇ ਦੱਸਿਆ ਕਿ ਅੱਖਾਂ ਦਾ ਚੈੱਕਅਪ ਕੈਂਪ ਅਤੇ ਲੈਂਜ਼ ਪਾਉਣ ਦਾ ਕੈਂਪ 26 ਅਕਤੂਬਰ 2025 ਦਿਨ ਐਤਵਾਰ ਨੂੰ ਸਵੇਰੇ 8:30 ਤੋਂ ਦੁਪਹਿਰ 2:00 ਵਜੇ ਤੱਕ ਸਵਰਗਵਾਸੀ ਸ. ਤਾਰਾ ਸਿੰਘ ਗਿੱਲ ਢੁੱਡੀ ਦੀ ਨਿੱਘੀ ਯਾਦ ’ਚ ਲਾਇਨਜ਼ ਭਵਨ, ਆਦਰਸ਼ ਨਗਰ, ਪੁਰਾਣੀ ਕੈਂਟ ਰੋਡ ਫਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕੈਂਪ ਲਈ ਹਰ ਸਾਲ ਦੀ ਤਰ੍ਹਾਂ ਫ਼ਰੀਦਕੋਟ ਜ਼ਿਲੇ ਦੇ ਪਿੰਡ ਢੁੱਡੀ ਦੇ ਗਿੱਲ ਪ੍ਰੀਵਾਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਕੈਂਪ ’ਚ ਅੱਖਾਂ ਦੇ ਮਹਾਰ ਡਾਕਟਰ ਅਕਿ੍ਰਤੀ ਸਿੰਗਲਾ ਐਮ.ਐਸ.ਆਈ ਸਰਜਨ ਤੇ ਉਨ੍ਹਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਫੇਕੋ ਮਸ਼ੀਨ ਨਾਲ ਕਰਕੇ ਲਾਇਨਜ਼ ਆਈ.ਕੇਅਰ ਸੈਂਟਰ ਜੈਤੋ ( ਫਰੀਦਕੋਟ) ਵਿਖੇ ਮੁਫਤ ਲੈਂਜ ਪਾਏ ਜਾਣਗੇ। ਉਨ੍ਹਾਂ ਦੱਸਿਆ ਕੈਂਪ ਦੌਰਾਨ ਮੁਫ਼ਤ ਚੈੱਕਅੱਪ ਕੀਤਾ ਜਾਵੇਗਾ। ਮੁਫ਼ਤ ਲੋਂੜੀਦੇ ਟੈਸਟ ਕੀਤੇ ਜਾਣਗੇ, ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਮੁਫ਼ਤ ਲੈਂਜ ਪਾਏ ਜਾਣਗੇ। ਕੈਂਪ ਦੇ ਚੈੱਕਅੱਪ ਸਮੇਂ ਪਹੁੰਚੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ ਚਾਹ-ਪਾਣੀ ਅਤੇ ਭੋਜਨ ਦਾ ਪ੍ਰਬੰਧ ਕਲੱਬ ਕਰੇਗਾ। ਆਪ੍ਰੇਸ਼ਨਾਂ ਦੌਰਾਨ ਵੀ ਮਰੀਜ਼ਾਂ ਦੀ ਰਿਹਾਇਸ਼ ਅਤੇ ਭੋਜਨ ਦੀ ਵਿਵਸਥਾ ਕਲੱਬ ਵੱਲੋਂ ਮੁਫ਼ਤ ਕੀਤੀ ਜਾਵੇਗੀ। ਫ਼ਰੀਦਕੋਟ ਤੋਂ ਜੈਤੋ ਮਰੀਜ਼ਾਂ ਨੂੰ ਲਿਜਾਣ ਅਤੇ ਲਿਆਉਣ ਦਾ ਪ੍ਰਬੰਧ ਵੀ ਕਲੱਬ ਕਰੇਗਾ। ਕੈਂਪ ਦੇ ਪ੍ਰੋਜੈਕਟ ਚੇਅਰਮੈਨ ਗੁਰਚਰਨ ਸਿੰਘ ਗਿੱਲ, ਅਮਰੀਕ ਸਿੰਘ ਖਾਲਸਾ ਕੋ-ਚੇਅਰਮੈਨ, ਬਿਕਰਮਜੀਤ ਸਿੰਘ ਢਿੱਲੋਂ ਜਨਰਲ ਸਕੱਤਰ, ਚੰਦਨ ਕੱਕੜ ਕੈਸ਼ੀਅਰ, ਅਨੂਜ ਗੁਪਤਾ ਪੀ.ਆਰ.ਓ ਨੇ ਸਾਂਝੇ ਰੂਪ ’ਚ ਦੱਸਿਆ ਕਿ ਕੈਂਪ ਦੀ ਸਫ਼ਲਤਾ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਾਏ 53 ਕੈਂਪਾਂ ਦੌਰਾਨ 5500 ਤੋਂ ਵੱਧ ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ ਅਤੇ ਪ੍ਰਮਾਤਮਾ ਦੀ ਕਿ੍ਰਪਾ ਨਾਲ ਸਾਰੇ ਹੀ ਸਫ਼ਲ ਰਹੇ ਹਨ। ਉਨ੍ਹਾਂ ਫ਼ਰੀਦਕੋਟ ਅਤੇ ਇਸ ਦੇ ਆਸਪਾਸ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣੇ। ਇਹ ਕੈਂਪ ਨੂੰ ਕਲੱਬ ਦੀ ਟੀਮ ਵੱਲੋਂ ਮਾਨਵਤਾ ਦੀ ਸੇਵਾ ਦਾ ਮਿਸ਼ਨ ਮੰਨ ਕੇ ਲਗਾਇਆ ਜਾਵੇਗਾ। ਇਸ ਮੀਟਿੰਗ ’ਚ ਗੁਰਮੀਤ ਸਿੰਘ ਕੈਂਥ, ਐਮ.ਜੇ.ਐਫ਼.ਲਾਇਨ ਪ੍ਰਦੁਮਣ ਸਿੰਘ ਦਸਮੇਸ਼ ਕਲਾਥ ਹਾਊਸ, ਕੇ.ਪੀ.ਸਿੰਘ ਸਰਾਂ, ਹਰਜੀਤ ਸਿੰਘ ਲੈਕਚਰਾਰ, ਗਿਰੀਸ਼ ਸੁਖੀਜਾ, ਲੁਕੇਂਦਰ ਸ਼ਰਮਾ, ਇੰਜ. ਬਲਤੇਜ ਸਿੰਘ ਤੇਜੀ ਜੌੜਾ, ਦਵਿੰਦਰ ਧੀਂਗੜਾ, ਮਦਨ ਮੁਖੀਜਾ, ਮਾਸਟਰ ਸੰਜੀਵ ਕੁਮਾਰ, ਜਸਬੀਰ ਸਿੰਘ ਜੱਸੀ ਮੰਚ ਸੰਚਾਲਕ, ਵਿਮਲ ਚੌਧਰੀ, ਨਵਦੀਪ ਸਿੰਘ ਰਿੰਕੀ, ਰਾਜਨ ਨਾਗਪਾਲ, ਬਲਜਿੰਦਰ ਸਿੰਘ ਬਰਾੜ, ਨਵੀਨ ਧੀਂਗੜਾ ਅਤੇ ਗੁਰਬਖਸ਼ ਸਿੰਘ ਹਾਜ਼ਰ ਸਨ।

