ਜਾਦੂ ਸ਼ੋਅ ਰਾਹੀਂ ਕੀ ,ਕਿਉਂ, ਕਿਵੇਂ ਆਦਿ ਵਿਗਿਆਨਕ ਗੁਣ ਅਪਨਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ
ਸੰਗਰੂਰ 27 ਜੁਲਾਈ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਅੱਜ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ਵਿੱਚ ਤਰਕਸ਼ੀਲ ਆਗੂ ਲੈਕਚਰਾਰ ਲਖਵੀਰ ਸਿੰਘ ਨੇ ਬਾਕੀ ਲੈਕਚਰਾਰ ਸਾਹਿਬਾਨ ਦੇ ਸਹਿਯੋਗ ਨਾਲ ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਸੱਤਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦੀ ਸਿਲੇਬਸ ਪੁਸਤਕਾਂ ਵਿਦਿਆਰਥੀਆਂ ਨੂੰ ਤਕਸੀਮ ਕੀਤੀਆਂ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਅਯੋਜਿਤ ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨਾ ਹੈ ਤਾਂ ਜੋ ਸਾਡੇ ਦੇਸ਼ ਦੇ ਭਵਿੱਖ ਬੱਚੇ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜ੍ਹੀਵਾਦੀ ਸੋਚ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਉਜਾਲੇ ਵਿੱਚ ਆਉਣ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਇਸ ਸਕੂਲ ਵਿੱਚ 29 ਅਗਸਤ ਨੂੰ ਹੋਵੇਗੀ ,ਓ ਐਮ ਆਰ ਸ਼ੀਟ ਤੇ ਲਈ ਜਾ ਰਹੀ ਇਸ ਪ੍ਰੀਖਿਆ ਦਾ ਸਮਾਂ 40 ਮਿੰਟ ਹੈ। ਪ੍ਰਸ਼ਨ ਪੱਤਰ ਬਹੁ ਚੁਣਾਵੀ 60 ਪ੍ਰਸ਼ਨਾਂ ਦਾ ਹੋਵੇਗਾ। ਸੂਬਾ,ਜੋਨ ਤੇ ਇਕਾਈ ਪੱਧਰ ਤੇ ਸ਼੍ਰੇਣੀ ਅਨੁਸਾਰ ਮੈਰਿਟ ਬਣੇਗੀ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ। ਇਸ ਮੌਕੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਦਾ ਚਾਨਣ ਵਿਖੇਰਣ ਲਈ ਜਾਦੂ ਸ਼ੋਅ ਵੀ ਹੋਇਆ ।ਜਾਦੂ ਸ਼ੋਅ ਵਿੱਚ ਹੱਥ ਦੀ ਸਫਾਈ/ ਵਿਗਿਆਨਕ ਟ੍ਰਿੱਕਾਂ ਰਾਹੀਂ ਹਾਜ਼ਰੀਨ ਦਾ ਸਾਰਥਿਕ ਮਨੋਰੰਜਨ ਕਰਦਿਆਂ ਕੀ, ਕਿਉਂ ,ਕਿਵੇਂ ਆਦਿ ਵਿਗਿਆਨਕ ਗੁਣਾਂ ਨੂੰ ਲੜ ਬੰਨ੍ਹਣ ਦਾ ਭਾਵਪੂਰਤ ਸੁਨੇਹਾ ਦਿੱਤਾ।।ਵਿਦਿਆਰਥੀਆਂ ਨੂੰ ਸਿਲੇਬਸ ਪੁਸਤਕ ਵੰਡ ਸਮਾਗਮ ਵਿੱਚ ਲੈਕਚਰਾਰ ਲਖਵੀਰ ਸਿੰਘ,ਪਰਮਿੰਦਰ ਕੁਮਾਰ ,ਰਾਕੇਸ਼ ਕੁਮਾਰ, ਗੁਰਮੀਤ ਕੌਰ, ਸੁਖਵਿੰਦਰ ਕੌਰ ,ਗਗਨ ਜੋਤ ਕੌਰ , ਵੰਦਨਾ, ਅੰਜਨ ਅੰਜੂ,ਹਰਵਿੰਦਰ ਸਿੰਘ ਨੇ ਭਾਗ ਲਿਆ।