ਕੋਟਕਪੂਰਾ, 26 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੀ ਪੰਜਾਬ ਰਾਜ ਸਹਿਕਾਰੀ ਕਰਮਚਾਰੀ ਯੂਨੀਅਨ ਫਰੀਦਕੋਟ ਦੀ ਚੋਣ ਬੀਤੇ ਦਿਨੀ ਫਰੀਦਕੋਟ ਦੇ ਇੱਕ ਨਿੱਜੀ ਹੋਟਲ ਵਿੱਚ ਰੱਖੀ ਗਈ। ਇਸ ਦੌਰਾਨ ਰਾਜਵਿੰਦਰ ਸਿੰਘ ਰਾਜਾ ਸ਼ੇਰ ਸਿੰਘ ਵਾਲਾ ਨੂੰ ਜਿਲੇ ਦਾ ਪ੍ਰਧਾਨ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਇਸੇ ਤਰ੍ਹਾਂ ਯੂਨੀਅਨ ਦੇ ਹੋਰ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਗੁਰਲਾਲ ਸਿੰਘ ਸਿੱਧੂ ਗੋਬਿੰਦਗੜ੍ਹ ਸੀਨੀਅਰ ਮੀਤ ਪ੍ਰਧਾਨ, ਲਲਤ ਕੌੜਾ ਕੋਠੇ ਸੈਣੀਆਂ ਜਨਰਲ ਸਕੱਤਰ, ਜਸਵਿੰਦਰ ਸਿੰਘ ਦੇਵੀ ਵਾਲਾ ਮੀਤ ਪ੍ਰਧਾਨ ਸਰਬਜੀਤ ਸਿੰਘ ਕੰਗ ਸੇਢਾ ਸਿੰਘ ਵਾਲਾ ਖਜਾਨਚੀ, ਸੁਖਪਾਲ ਸਿੰਘ ਗੁਰੂਸਰ ਪ੍ਰੈਸ ਸਕੱਤਰ, ਯਾਦਵਿੰਦਰ ਸਿੰਘ ਭਾਗਥਲਾ ਨੂੰ ਅਡੀਟਰ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਇਸੇ ਤਰ੍ਹਾਂ ਸਟੇਟ ਦੀ ਚੋਣ ਲਈ ਸੁਖਵੰਤ ਸਿੰਘ ਸਿੱਧੂ, ਅਮਨਦੀਪ ਸ਼ਰਮਾ ਢਾਬ ਗੁਰੂ, ਰਾਜਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਅਮਨਦੀਪ ਸਿੰਘ ਪੱਖੀ ਕਲਾ ਨੂੰ ਸਰਬਸੰਮਤੀ ਨਾਲ ਡੈਲੀਗੇਟ ਚੁਣ ਲਿਆ ਗਿਆ ਹੈ। ਇਸ ਮੌਕੇ ਕਰਮਜੀਤ ਸਿੰਘ ਦੀਪ ਸਿੰਘ ਵਾਲਾ ਜਸਵੀਰ ਸਿੰਘ ਮਚਾਕੀ ਖੁਰਦ, ਗੁਰਵਿੰਦਰ ਸਿੰਘ ਪੰਜਗਰਾਈ, ਦਲਵੀਰ ਸਿੰਘ ਰੋੜੀਕਪੂਰਾ, ਹਰਪਾਲ ਸਿੰਘ ਡੋਡ, ਗੁਰਵਿੰਦਰ ਸਿੰਘ ਰਣ ਸਿੰਘ ਵਾਲਾ, ਕੁਲਵਿੰਦਰ ਸਿੰਘ ਕੰਮੇਆਣਾ, ਗੁਰਕੀਰਤ ਸਿੰਘ ਰੱਤੀਰੋੜੀ, ਚਮਕੌਰ ਸਿੰਘ ਚਹਿਲ ਢੈਪਈ ਆਦਿ ਵੱਖ-ਵੱਖ ਸਭਾਵਾਂ ਦੇ ਸਕੱਤਰ, ਸੇਲਜਮੈਨ ਅਤੇ ਸੇਵਾਦਾਰ ਵੀ ਹਾਜ਼ਰ ਸਨ।

