
ਫ਼ਰੀਦਕੋਟ 14 ਅਕਤੂਬਰ (ਸ਼ਿਵਨਾਥ ਦਰਦੀ /ਵਰਲਡ ਪੰਜਾਬੀ ਟਾਈਮਜ਼)
ਕੱਲ੍ਹ ਸਾਡੇ ਬਹੁਤ ਹੀ ਅਜੀਜ ਮਿੱਤਰ ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਨੌਜਵਾਨ ਸੰਜੀਦਾ ਸਾਇਰ ਕੁਲਵਿੰਦਰ ਵਿਰਕ ਜੀ ਦਾ ਜਨਮਦਿਨ, ਪੰਜਾਬੀ ਦੇ ਚਰਚਿਤ ਲੋਕ ਗਾਇਕ ਇੰਦਰ ਮਾਨ ਜੀ ਦਫਤਰ ਵਿਖੇ ਇੱਕ ਦਰਜਨ ਤੋ ਉਪਰ ਲੇਖਕਾ , ਗੀਤਕਾਰ, ਲੋਕ ਗਾਇਕਾ ਦੀ ਹਾਜਰੀ ਵਿੱਚ ਖੂਬਸੂਰਤ ਮਹਿਫ਼ਲ ਦੌਰਾਨ ਕੇਕ ਕੱਟ ਕੇ ਮਨਾਇਆ ਗਿਆ। ਇਸ ਸਮੇ ਲੋਕ ਗਾਇਕ ਇੰਦਰ ਨੇ ਆਪਣੇ ਖੂਬਸੂਰਤ ਗੀਤ, ਲੋਕ ਗਾਇਕ ਰਾਜ ਗਿੱਲ ਭਾਣਾ , ਪ੍ਰੀਤ ਭਗਵਾਨ, ਲੋਕ ਗਾਇਕ ਰਾਣਾ ਰਣਜੀਤ, ਗੀਤਕਾਰ ਚੈਨੇ ਵਾਲੇ ਭੱਟੀ ਖੂਬਸੂਰਤ ਸੇਅਰ , ਪ੍ਰੋ ਬੀਰ ਇੰਦਰ ਸਰਾਂ , ਸ਼ਿਵਨਾਥ ਦਰਦੀ ਫ਼ਰੀਦਕੋਟ , ਜਸਨ ਫਨਕਾਰ ਆਪਣੇ ਆਪਣੇ ਸੇਅਰਾਂ ਨਾਲ ਅਤੇ ਵਿਰਕ ਸਾਹਿਬ ਆਪਣੀਆਂ ਵਿਲੱਖਣ ਨਜ਼ਮਾਂ ਪੇਸ਼ਕਾਰੀ ਕਰ ਮਹਿਫ਼ਲ ਖੂਬਸੂਰਤੀ ਨੂੰ ਦੁਗਣਾ ਕੀਤਾ।
ਜੇਕਰ ਦੋਸਤੋ ਨੌਜਵਾਨ ਸਾਇਰ ਕੁਲਵਿੰਦਰ ਵਿਰਕ ਜੀ ਦੀ ਗੱਲ ਕਰੀਏ ਤਾਂ ਵਿਰਕ ਸਾਹਿਬ ਦੀਆਂ ਹੁਣ ਤੱਕ ਇਕ ਦਰਜਨ ਦੇ ਕਰੀਬ ਕਿਤਾਬਾਂ ਸਹਿਤਕ ਖੇਤਰ ਵਿਚ ਆ ਚੁੱਕੀਆਂ ਹਨ। ਜਿਨਾਂ ‘ਵਗਦੇ ਪਾਣੀਆਂ ਦਾ ਸਿਰਨਾਵਾਂ’ ਨਿਬੰਧ, ਸੋਲਾਂ ਦਿਸੰਬਰ ‘ ਕਹਾਣੀ ਸੰਗ੍ਰਿਹ’, ਜੂਹਾਂ ‘ਕਾਵਿ-ਰੰਗ’ ਵੈਰਾਗ ਤੇ ਚਿਰਾਗ ‘ ਕਾਵਿ-ਪੁਸਤਕ’ ਤੇ ਪੌਣ-ਪਾਣੀ ਤੇ ਰੇਤ ‘ ਨਿਬੰਧ ਸੰਗ੍ਰਿਹ’ ਆਦਿ ਹਨ। ਵਿਰਕ ਸਾਹਿਬ ਦੀਆਂ ਖੂਬਸੂਰਤ ਕਵਿਤਾਵਾਂ, ਨਜ਼ਮਾਂ , ਨਿਬੰਧ ਤੇ ਕਹਾਣੀਆਂ ਅਕਸਰ ਪੰਜਾਬੀ ਦੇ ਉਚਕੋਟੀ ਦੇ ਮੈਗਜੀਨਾਂ ਤੇ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ। ਏਨਾਂ ਦੀ ਸਹਿਤਕ ਸਮਗਰੀ ਸਾਨੂੰ ਸਮਾਜਿਕ ਤਾਣੇ ਬਾਣੇ ਬਾਰੇ ਤੇ ਸੋਚਣ ਲਈ ਮਜ਼ਬੂਰ ਕਰਦੀ ਹਨ। ਏਨਾਂ ਦੀਆਂ ਬਾਕਮਾਲ ਰਚਨਾਵਾਂ ਸਾਨੂੰ ਪੁਰਾਤਨ ਸੱਭਿਆਚਾਰ ਨਾਲ ਵੀ ਜੋੜਦੀਆਂ ਹਨ । ਏਨਾਂ ਦੀਆਂ ਕਹਾਣੀਆਂ ਵਿਚ ਪਿੰਡਾਂ ਦੀਆਂ ਢਾਣੀਆਂ, ਖੂਹਾਂ, ਛੱਪੜਾਂ , ਖੇਤਾਂ , ਖੇਡਾਂ ਤੇ ਰਿਸ਼ਤਿਆ ਦੀ ਗੱਲ ਅਕਸਰ ਬੜੇ ਅਦਬ ਸਤਿਕਾਰ ਹੁੰਦੀ ਹੈ। ਵਿਰਕ ਸਾਹਿਬ ਜੀ ਪਿੰਡ ਨਾਲ ਜੁੜੇ ਓਹ ਨੌਜਵਾਨ ਹਨ ਜੋ ਸਹਿਰ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੇ ਪਿੰਡ ਨਾਲ ਤੇ ਮਿੱਟੀ ਅਥਾਹ ਪਿਆਰ ਮੁਹੱਬਤ ਦਿਲ ਵਿੱਚ ਰੱਖਦੇ ਹਨ । ਏਥੇ ਇਹ ਕਹਿਣਾ ਜਾਇਜ ਹੋਵੇ ਜੋ ਲੋਕ ਆਪਣੀ ਮਿੱਟੀ ਤੇ ਸੱਭਿਆਚਾਰਕ ਪਿਛੋਕੜ ਨੂੰ ਭੁੱਲ ਜਾਂਦੇ ਹਨ ਤੇ ਓਹ ਰੁਲ ਜਾਂਦੇ ਹਨ। ਅਜੋਕੀ ਪੀੜੀ ਨੂੰ ਇਹ ਸਭ ਕੁਝ ਵਿਰਕ ਸਾਹਿਬ ਜੀ ਆਪਣੀਆਂ ਵਿਲੱਖਣ ਅੰਦਾਜ ‘ਚ ਪੇਸ਼ ਕੀਤੀਆ ਰਚਨਾਵਾਂ ਦੱਸਦੀਆਂ ਹਨ।
ਵਿਰਕ ਸਾਹਿਬ ਜੀ ਨਾਮਵਰ ਸਹਿਤਕ ਸੰਸਥਾਂ ‘ਸ਼ਬਦ-ਸਾਂਝ’ ਕੋਟਕਪੂਰਾ ਦੇ ਜਰਨਲ ਸਕੱਤਰ ਵਜੋ ਸਹਿਤਕ ਖੇਤਰ ਆਪਣੀ ਪੰਜਾਬੀ ਮਾਂ ਬੋਲੀ ਸੱਚਾ ਸਪੂਤ ਬਣ ਆਪਣਾ ਬਣਦਾ ਕੀਮਤੀ ਹਿੱਸਾ ਪਾ ਰਹੇ ਹਨ। ਪੇਸੇ ਵਜੋ ਪੰਜਾਬੀ ਅਧਿਆਪਕ ਵਜੋ ਫ਼ਰੀਦਕੋਟ ਦੇ ‘ਬਾਬਾ ਫ਼ਰੀਦ ਸਕੂਲ’ ਸੇਵਾ ਨਿਭਾਅ ਰਹੇ ਹਨ।
ਜੇਕਰ ਵਿਰਕ ਸਾਹਿਬ ਜੀ ਸਨਮਾਨਾਂ ਦੀ ਗੱਲ ਕਰੀਏ, ਪੰਜਾਬ ਤੇ ਹਰਿਆਣਾ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਏਨਾਂ ਰੂਬਰੂ ਸੰਸਥਾਵਾਂ, ਦੂਰਦਰਸ਼ਨ ਜਲੰਧਰ ਵੱਲੋ ਅਨੇਕਾਂ ਵਾਰ ਕੀਤਾ ਗਿਆਂ ਅਤੇ ਸਮਾਜਿਕ ਖੇਤਰ ਵਿੱਚ ਮਾਨਵਤਾ ਦੀ ਭਲਾਈ ਲਈ, ਏਨਾਂ ਅਨੇਕਾਂ ਵਾਰ ਖੂਨਦਾਨ ਕਰ ਚੁੱਕੇ ਹਨ। ਸਹਿਤਕ ਖੇਤਰ ਦੇ ਨਾਲ ਨਾਲ ਸਮਾਜਿਕ ਸੰਸਥਾਵਾਂ ਸਬੰਧਤ ਹਨ । ਵਿਰਕ ਸਾਹਿਬ ਬਹੁਤ ਮਿਲਣਸਾਰ, ਮਿੱਠੇ ਸੁਭਾਅ ਰੱਖਣ ਵਾਲੇ ਸੰਘਰਸ਼ੀ ਤੇ ਮਿਹਨਤਕਸ਼ ਇਨਸਾਨ ਹਨ। ਮਨੁੱਖਤਾ ਦੀ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਦੇਖਦੇ ਹਨ। ਏਨਾਂ ਨੂੰ ਆਪਣੇ ਬੱਚਿਆਂ ਤੇ ਆਪਣੀ ਧਰਮ ਪਤਨੀ ਵੱਲੋ ਪੂਰਨ ਸਹਿਯੋਗ ਮਿਲਦਾ ਹੈ। ਵਿਰਕ ਸਾਹਿਬ ਜੀ ਅੱਜ ਨੌਜਵਾਨ ਪੀੜੀ ਲਈ ਚਾਨਣ ਮੁਨਾਰੇ ਹਨ।
ਜਨਮਦਿਨ ਮਨਾਉਣ ਲਈ ਚਰਚਿਤ ਲੋਕ ਗਾਇਕ ਇੰਦਰ ਮਾਨ ਤੋ ਇਲਾਵਾਂ ਉਘੇ ਚਿੱਤਰਕਾਰ ਤੇ ਗੀਤਕਾਰ ਪ੍ਰੀਤ ਭਗਵਾਨ ਪ੍ਰਧਾਨ ਸ਼ਬਦ-ਸਾਂਝ ਕੋਟਕਪੂਰਾ, ਲੋਕ ਗਾਇਕ ਰਾਣਾ ਰਣਜੀਤ , ਲੋਕ ਗਾਇਕ ਰਾਜ ਗਿੱਲ ਭਾਣਾ, ਗੀਤਕਾਰ ਭੱਟੀ ਚੈਨੇਵਾਲਾ, ਨਰੇਗਾ ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਅਣਾ, ਕਲਮਾਂ ਦੇ ਰੰਗ ਦੇ ਪ੍ਰਧਾਨ ਸ਼ਿਵਨਾਥ ਦਰਦੀ, ਚੇਅਰਮੈਨ ਕਲਮਾਂ ਦੇ ਰੰਗ ਪ੍ਰੋ ਬੀਰ ਇੰਦਰ ਸਰਾਂ, ਮੀਡੀਆ ਇੰਚਾਰਜ ਅਸੀਸ ਕੁਮਾਰ, ਜਸਨ ਫਨਕਾਰ ਆਦਿ ਹਾਜ਼ਰ ਹੋਏ।
ਪ੍ਰਮਾਤਮਾ ਏਨਾ ਦੇ ਸੁਪਨੇ ਸਾਕਾਰ ਕਰਨ, ਵਾਹਿਗੁਰੂ ਏਨਾਂ ਦੀ ਮੰਜ਼ਿਲ ਦਾ ਰਾਹ ਸੁਖਾਲਾ ਕਰੇ । ਮੈ ਏਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ। ਦੁਆਵਾਂ ਆਮੀਨ