ਫਰੀਦਕੋਟ , 3 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਇਲਾਕਿਆਂ ਵਿੱਚ ਕਾਰਵਾਈ ਕਰਦਿਆਂ ਸ਼ਰਾਬ ਤਸਕਰਾਂ ਅਤੇ ਸੱਟੇਬਾਜਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਡਾ. ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਦਾਣਾ ਮੰਡੀ ਫਰੀਦਕੋਟ ਵਿੱਚੋਂ ਪੁਲਿਸ ਨੇ 29 ਬੋਤਲਾਂ ਨਜਾਇਜ ਸ਼ਰਾਬ ਸਮੇਤ ਜਤਿੰਦਰ ਸਿੰਘ ਵਾਸੀ ਜੋਤ ਰਾਮ ਕਲੋਨੀ ਫਰੀਦਕੋਟ ਨੂੰ ਕਾਬੂ ਕੀਤਾ। ਇਸੇ ਤਰਾਂ ਗੁਰਪ੍ਰੀਤ ਸਿੰਘ ਵਾਸੀ ਮੁਹੱਲਾ ਨਿਰਮਾਣਪੁਰਾ ਕੋਟਕਪੂਰਾ ਕੋਲੋਂ 20 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕੀਤੀ। ਦੋ ਵੱਖ ਵੱਖ ਮਾਮਲਿਆਂ ਵਿੱਚ ਸਦਰ ਥਾਣਾ ਕੋਟਕਪੂਰਾ ਦੀ ਪੁਲਿਸ ਨੇ ਗੁਰਤੇਜ ਸਿੰਘ ਤੇਜਾ ਵਾਸੀ ਪਿੰਡ ਭੈਰੋਂਭੱਟੀ ਅਤੇ ਅਨਮੋਲ ਸਿੰਘ ਪੰਜਗਰਾਈਂ ਕਲਾ ਕੋਲੋਂ 8 ਬੋਤਲਾਂ ਜਦਕਿ ਬੋਹੜ ਸਿੰਘ ਵਾਸੀ ਪਿੰਡ ਉਕੰਦਵਾਲਾ ਕੋਲੋਂ ਬਾਜਾਖਾਨਾ ਪੁਲਿਸ ਨੇ 10 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ। ਉਕਤਾਨ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ। ਇਸੇ ਤਰਾਂ ਸਦਰ ਥਾਣਾ ਕੋਟਕਪੂਰਾ ਦੀ ਪੁਲਿਸ ਨੇ ਪਿੰਡ ਢਿੱਲਵਾਂ ਕਲਾਂ ਅਤੇ ਪੰਜਗਰਾਈਂ ਕਲਾਂ ਵਿਖੇ ਛਾਪੇਮਾਰੀ ਕਰਦਿਆਂ ਧਲਵਿੰਦਰ ਸਿੰਘ ਅਤੇ ਜਗਦੀਸ਼ ਕੁਮਾਰ ਭੋਲਾ ਨੂੰ ਸੱਟਾ ਲਵਾਉਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਉਕਤਾਨ ਕੋਲੋਂ ਕ੍ਰਮਵਾਰ 1650 ਅਤੇ 450 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ। ਸਿਟੀ ਥਾਣਾ ਫਰੀਦਕੋਟ ਦੀ ਪੁਲਿਸ ਨੇ ਗੁਰਮੁੱਖ ਸਿੰਘ ਵਾਸੀ ਅਰਾਈਆਂਵਾਲਾ ਕਲਾਂ ਦੇ ਬਿਆਨਾ ਦੇ ਆਧਾਰ ’ਤੇ ਨਵਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਵਾਸੀਆਨ ਪਿੰਡ ਅਰਾਈਆਂਵਾਲਾ ਕਲਾਂ ਨੂੰ ਕਾਬੂ ਕਰਕੇ ਉਕਤਾਨ ਕੋਲੋਂ ਮੋਬਾਇਲ ਫੋਨ ਬਰਾਮਦ ਕੀਤਾ। ਜੈਤੋ ਥਾਣੇ ਦੀ ਪੁਲਿਸ ਨੇ ਚੋਰੀਸ਼ੁਦਾ ਹੀਰੋ ਮੋਟਰਸਾਈਕਲ ਡੀਲਕਸ ਸਮੇਤ ਅਕਾਸ਼ਦੀਪ ਸਿੰਘ ਵਾਸੀ ਪਿੰਡ ਫਤਹਿਗੜ ਦਬੜੀਖਾਨਾ ਨੂੰ ਕਾਬੂ ਕੀਤਾ।