ਅਗਲੇ ਹਫ਼ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਨੀਂਹ ਪੱਥਰ ਰੱਖਿਆ ਜਾਵੇਗਾ
ਕੋਟਕਪੂਰਾ 7 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਕੋਟਕਪੂਰਾ ਵਿੱਚ ਸੀਵਰੇਜ ਦੇ ਨਿਕਾਸ ਲਈ ਨਵੀਂ ਪਾਈਪ ਲਾਈਨ ਪ੍ਰੋਜੈਕਟ ਪਾਸ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਲਾਕਾ ਨਿਵਾਸੀਆਂ ਵੱਲੋਂ ਮਾਨਯੋਗ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ।
ਲਗਭਗ 18 ਕਰੋੜ ਰੁਪਏ ਦੀ ਲਾਗਤ ਨਾਲ ਇਹ ਪਾਈਪ ਲਾਈਨ ਪਾਈ ਜਾਵੇਗੀ, ਜਿਸ ਦਾ ਨੀਂਹ ਪੱਥਰ ਅਗਲੇ ਹਫ਼ਤੇ ਮਾਨਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਵੱਲੋਂ ਰੱਖਿਆ ਜਾਵੇਗਾ।
ਦੇਵੀ ਵਾਲਾ ਰੋਡ ਉੱਪਰ ਸਥਿਤ 8 ਐਮਐਲਡੀ ਐਸਟੀਪੀ ਤੋਂ ਟਰੀਟ ਹੋਣ ਤੋਂ ਬਾਅਦ ਜੋ ਸੀਵਰੇਜ ਪਾਣੀ ਸਲੱਜ ਕੈਰੀਅਰ ਰਾਹੀਂ ਭੇਜਿਆ ਜਾਂਦਾ ਸੀ, ਉਹ ਪੁਰਾਣਾ ਹੋਣ ਕਾਰਨ ਅਕਸਰ ਟੁੱਟ ਜਾਂਦਾ ਸੀ, ਜਿਸ ਨਾਲ ਨਾਲ ਲੱਗਦੇ ਖੇਤਾਂ ਵਿੱਚ ਗੰਦਾ ਪਾਣੀ ਭਰ ਜਾਂਦਾ ਸੀ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ, ਸ਼ਹਿਰ ਕੋਟਕਪੂਰਾ ਵਿੱਚ ਵੀ ਸੀਵਰੇਜ ਪਾਣੀ ਓਵਰਫਲੋ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਸਨ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਦੋਵਾਂ ਨੂੰ ਵੱਡੀ ਰਾਹਤ ਮਿਲੇਗੀ।
ਮਾਨਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਦੀ ਅਗਵਾਈ ਹੇਠ ਰਾਈਜ਼ਿੰਗ ਮੇਨ ਦਾ ਕੰਮ ਅਲਾਟ ਹੋ ਚੁੱਕਾ ਹੈ ਅਤੇ ਇਸ ਦੀ ਪਾਈਪ ਸਾਈਟ ‘ਤੇ ਪਹੁੰਚ ਰਹੀ ਹੈ। ਲਗਭਗ 5 ਕਿਲੋਮੀਟਰ ਲੰਬੀ ਇਸ ਪਾਈਪ ਲਾਈਨ ਦਾ ਕੰਮ 24 ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇਗਾ।
ਇਸ ਮੌਕੇ ਸ਼ਹਿਰ ਕੋਟਕਪੂਰਾ ਵਾਸੀ ਨਰਿੰਦਰ ਬੈੜ, ਨਰੇਸ਼ ਸਿੰਗਲਾ, ਅਰੁਣ ਚਾਵਲਾ, ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨਾ, ਰਵਿੰਦਰ ਕੁਮਾਰ ਗੋਇਲ, ਅਮਨਦੀਪ ਸਿੰਘ ਬਾਬਾ, ਮਣੀ ਧਾਲੀਵਾਲ, ਗੁਰਮੀਤ ਸਿੰਘ ਆਰੇ ਵਾਲੇ, ਗੈਰੀ ਵੜਿੰਗ,ਸਰਪੰਚ ਨਿਰਭੈ ਸਿੰਘ (ਕੋਠੇ ਇੰਦਰ ਸਿੰਘ ਵਾਲਾ), ਪ੍ਰਣਾਮ ਸਿੰਘ (ਦੇਵੀ ਵਾਲਾ), ਕਰਨੈਲ ਸਿੰਘ (ਦੇਵੀ ਵਾਲਾ), ਸਰਪੰਚ ਜਗਸੀਰ ਸਿੰਘ (ਕੋਠੇ ਦਿਹਾਤੀ), ਸਰਪੰਚ ਨਿਰਭੈ ਸਿੰਘ ਦੇਵੀ ਵਾਲਾ,ਜੋਰਵਾਰ ਸਿੰਘ, ਗੁਰਪਰੀਤ ਸਿੰਘ,ਜਸਪਾਲ ਸਿੰਘ, ਡਿੰਪਲ ਸਿੰਘ ਘੁਲੀਆਨੀ, ਜਸਕਰਨ ਸਿੰਘ ਢਿੱਲੋ, ਵੇਦ ਪ੍ਰਕਾਸ਼, ਬਲਜੀਤ ਸਿੰਘ ਸੰਧੂ ਬੂਥ ਇੰਚਾਰਜ, ਮਿਹਰ ਸਿੰਘ ਚਾਨੀ, ਰੋਮਾ ਬਰਾੜ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਸ਼ੇਰ ਸਿੰਘ ਚਾਨੀ, ਹੈਪੀ ਚਾਨਾ, ਗੁਰਪਿਆਰ ਸਿੰਘ, ਕੁਲਦੀਪ ਮਾਣਕ, ਰਤਨ ਲਾਲ, ਓਮ ਪ੍ਰਕਾਸ਼ ਸ਼ਰਮਾ, ਸਤਦੀਪ ਗੋਇਲ, ਰਾਜ ਬੱਤਰਾ, ਸਿਮਰਨਜੀਤ ਸਿੰਘ, ਹਰਮੀਤ ਹੈਪੀ, ਹਰਪ੍ਰੀਤ ਸਿੰਘ ਮੁਹਾਰ ਆਦਿ ਨੇ ਸਪੀਕਰ ਸੰਧਵਾਂ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੇਗੀ।।
