ਬਲਜੀਤ ਸਿੰਘ ਖੀਵਾ ਨੂੰ ਮੁੱਖ ਸਲਾਹਕਾਰ ਕੀਤਾ ਗਿਆ ਨਿਯੁਕਤ
ਕੋਟਕਪੂਰਾ, 13 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾੳੇੁਣੀ ਨਿਹੰਗ ਸਿੰਘਾਂ ਅਧੀਨ ਚੱਲ ਰਹੀ ਸੰਸਥਾ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਸੁਸਾਇਟੀ ਦਾ ਗਠਨ 2007 ਵਿੱਚ ਹੋਇਆ ਸੀ ਅਤੇ ਬੀਤੇ ਦਿਨੀਂ 211ਵਾਂ ਮਹੀਨਾਵਾਰੀ ਸਮਾਗਮ ਸਫਲਤਾਪੂਰਵਕ ਨੇਪੜੇ ਚੜਿਆ ਹੈ। ਸੰਸਥਾ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਰਾਜਾ ਨੇ ਦੱਸਿਆ ਕਿ ਸੰਸਥਾ ਵਿੱਚ ਸਮੇਂ ਸਮੇਂ ’ਤੇ ਨਿਯੁਕਤੀਆਂ ਕੀਤੀਆਂ ਜਾਂਦੀਆ ਹਨ ਤਾਂ ਜੋ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਵਧੇਰੇ ਚੜਦੀਕਲਾ ਵਿੱਚ ਮਨਾਏ ਜਾਣ। ਇਸ ਲੜੀ ਤਹਿਤ ਬੀਤੇ ਦਿਨੀਂ ਸ਼ਹਿਰ ਦੀ ਪ੍ਰਮੁੱਖ ਹਸਤੀ ਅਤੇ ਸਮਾਜਸੇਵੀ ਬਲਜੀਤ ਸਿੰਘ ਖੀਵਾ ਨੂੰ ਮੁੱਖ ਸਲਾਹਕਾਰ, ਗੁਰਮੁੱਖ ਸਿੰਘ ਭੁੱਲਰ ਨੂੰ ਮੀਤ ਪ੍ਰਧਾਨ, ਜਤਿੰਦਰ ਸਿੰਘ ਜਸ਼ਨ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਗੁਰੂ ਘਰ ਕੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਚਾਣਕੀਆ ਵੱਲੋਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਿਰੋਪਾਓ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।