ਸਮਾਜਵਾਦ ਦਾ ਸੁਪਨਾ ਸਾਕਾਰ ਕਰਨ ਲਈ ਇਨਸਾਫ ਪਸੰਦ ਲੋਕਾਂ ਨੂੰ ਇੱਕਮੁੱਠ ਹੋ ਕੇ ਸੰਘਰਸ਼ ਕਰਨ ਦਾ ਦਿੱਤਾ ਸੱਦਾ
ਕੋਟਕਪੂਰਾ, 30 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਇਲਾਕੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਸਮਾਜ ਸੇਵੀ ਸੰਸਥਾ ‘ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ, ਗੁੱਡ ਮੋਰਨਿੰਗ ਵੈਲਫੇਅਰ ਕਲੱਬ, ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ, ਸ਼ਹੀਦ ਭਗਤ ਸਿੰਘ ਪੈਨਸ਼ਨਰ ਵੈਲਫੇਅਰ ਟਰੱਸਟ ਜ਼ਿਲ੍ਹਾ ਫਰੀਦਕੋਟ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਅਤੇ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਸ਼ਹੀਦ ਭਗਤ ਸਿੰਘ ਜੀ ਦਾ 118 ਵਾਂ ਜਨਮ ਦਿਨ ਮਹਾਨ ਸ਼ਹੀਦ ਦੀ ਕੁਰਬਾਨੀ ਅਤੇ ਵਿਚਾਰਾਂ ਨੂੰ ਯਾਦ ਕਰਦੇ ਹੋਏ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਪੁਰਾਣਾ ਕਿਲਾ ਵਿਖੇ ਬੁੱਤ ਦੇ ਫੁੱਲਮਾਲਾਵਾਂ ਅਰਪਣ ਕਰਕੇ ਇਨਕਲਾਬ ਜਿੰਦਾਬਾਦ, ਸਮਾਜਵਾਦ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਜ਼ੋਰਦਾਰ ਨਾਰਿਆਂ ਦੀ ਗੂੰਜ ਵਿੱਚ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂ ਮਾਸਟਰ ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਡਾ. ਮਨਜੀਤ ਸਿੰਘ ਢਿੱਲੋ, ਗੁਰਿੰਦਰ ਸਿੰਘ ਮਹਿੰਦੀਰੱਤਾ, ਪ੍ਰੇਮ ਚਾਵਲਾ, ਸੋਮ ਨਾਥ ਅਰੋੜਾ, ਉਦੇ ਰਣਦੇਵ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ, ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਨੈਸ਼ਨਲ ਐਵਾਰਡੀ, ਮਦਨ ਲਾਲ ਸ਼ਰਮਾ ਸੰਧਵਾਂ, ਮੁਖਤਿਆਰ ਸਿੰਘ ਮੱਤਾ, ਗੁਰਚਰਨ ਸਿੰਘ ਮਾਨ, ਡਾ. ਲਖਵਿੰਦਰ ਕਟਾਰੀਆ ਅਤੇ ਡਾ. ਰਣਜੀਤ ਸਿੰਘ ਸਾਬਕਾ ਮਿਊਸਪਲ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ’ਤੇ ਰੌਸ਼ਨੀ ਪਾਉਂਦੇ ਕਿਹਾ ਕਿ ਉਹ ਇੱਕ ਵਿਅਕਤੀ ਨਹੀਂ ਸਗੋਂ ਮਹਾਨ ਚਿੰਤਕ ਵੀ ਸਨ। ਉਹਨਾਂ ਨੇ ਮੌਜੂਦਾ ਦੌਰ ਵਿੱਚ ਹੁਕਮਰਾਨ ਸਰਕਾਰਾਂ ਵੱਲੋਂ ਲੋਕਾਂ ਦੇ ਹੱਕਾਂ ਪ੍ਰਤੀ ਉੱਠਦੀ ਆਵਾਜ਼ ਨੂੰ ਬੰਦ ਕਰਵਾਉਣ ਲਈ ਪੁੱਟੇ ਜਾ ਰਹੇ ਗੈਰ ਲੋਕਤੰਤਰੀ ਕਦਮਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਮੂਹ ਇਨਸਾਫ ਸਮਝ ਲੋਕਾਂ ਨੂੰ ਸੱਦਾ ਦਿੱਤਾ ਕਿ ਭਗਤ ਸਿੰਘ ਦੀ ਸਮਾਜਵਾਦੀ ਸੋਚ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਲਾਮਬੰਦ ਹੋਣ ਅਤੇ ਇਕੱਠੇ ਹੋ ਕੇ ਸੰਘਰਸ਼ਾਂ ਦਾ ਰਾਹ ਅਖਤਿਆਰ ਕਰਨ। ਆਗੂਆਂ ਨੇ ਪਿਛਲੇ ਦਿਨੀ ਲਦਾਖ ਦੇ ਲੋਕ ਆਗੂ ਤੇ ਨਾਮਵਰ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁੱਕ ਤੇ ਹੁਕਮਰਾਨ ਸਰਕਾਰ ਵੱਲੋਂ ਐਨਐਸਏ ਕਾਨੂੰਨ ਲਾ ਕੇ ਜੋਧਪੁਰ ਜੇਲ ਵਿੱਚ ਬੰਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਦੇਵ ਰਾਜ ਮੋਗੇ ਵਾਲੇ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਹਰਵਿੰਦਰ ਸ਼ਰਮਾ, ਗੁਰਦੀਪ ਸਿੰਘ ਭੋਲਾ, ਪਰਮਜੀਤ ਸਿੰਘ ਮੱਕੜ, ਪੱਪਾ ਮਲਹੋਤਰਾ, ਕੀਰਤਨ ਸਿੰਘ, ਵਿਨੋਦ ਕੁਮਾਰ ਧਵਨ ਲੈਕਚਰਾਰ, ਹਰਦੀਪ ਸਿੰਘ ਲੈਕਚਰਾਰ, ਹਰਦੀਪ ਸਿੰਘ ਫਿੱਡੁ ਭਲਵਾਨ, ਉਮ ਪ੍ਰਕਾਸ਼ ਗੁਪਤਾ, ਡਾ. ਸੁਖਚੈਨ ਸਿੰਘ, ਗੇਜ਼ ਰਾਮ ਭੌਰਾ, ਮੇਜਰ ਸਿੰਘ, ਹਾਕਮ ਸਿੰਘ ਬਾਬੂ ਸਿੰਘ ਧਾਲੀਵਾਲ, ਸੁਖਪ੍ਰੀਤ ਕੌਰ ਅਤੇ ਕਈ ਮਿਡ-ਡੇ-ਮੀਲ ਵਰਕਰ ਆਦਿ ਵੀ ਹਾਜ਼ਰ ਸਨ।