ਕੋਟਕਪੂਰਾ, 14 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰੀਸ਼ ਸ਼ਰਮਾ ਜੀ ਦੀ ਰਹਿਨੁਮਾਈ ਹੇਠ ਮੇਰਾ ਯੁਵਾ ਭਾਰਤ ਦੇ ਜਿਲਾ ਯੂਥ ਅਫ਼ਸਰ ਮਨੀਸ਼ਾ ਰਾਣੀ ਅਤੇ ਲੇਖਾ ਅਫਸਰ ਮਨਜੀਤ ਸਿੰਘ ਭੁੱਲਰ ਦੇ ਸਹਿਯੋਗ ਨਾਲ ਮਿਤੀ 13 ਸਤੰਬਰ ਤੋ 28 ਸਤੰਬਰ ਤੱਕ ਚੱਲ ਰਹੇ ਹਿੰਦੀ ਪਖਵਾੜਾ ਅਧੀਨ ਹਿੰਦੀ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਦਿਆਰਥੀਆਂ ਨੇ ਕਵਿਤਾ ਮੁਕਾਬਲਾ, ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਪ੍ਰੋਡਾ. ਰਚਨਾ ਮੁਖੀ ਹਿੰਦੀ ਵਿਭਾਗ ਨੇ ਹਿੰਦੀ ਭਾਸ਼ਾ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਅਖੰਡਤਾ ਦਾ ਪ੍ਰਤੀਕ ਹੈ ਅਤੇ ਵੱਖ-ਵੱਖ ਪ੍ਰਾਤਾਂ ਨੂੰ ਇੱਕ ਮਾਲਾ ਵਿੱਚ ਜੋੜਨ ਲਈ ਧਾਗੇ ਦਾ ਕੰਮ ਕਰਦੀ ਹੈ। ਮੁੱਖ ਵਕਤਾ ਦੇ ਤੌਰ ’ਤੇ ਪਹੁੰਚੇ ਡਾ. ਨਿਰਮਲ ਕੌਸ਼ਿਕ ਨੇ ਹਿੰਦੀ ਭਾਸ਼ਾ ਦੇ ਮਹੱਤਵ ਨੂੰ ਦੱਸਦੇ ਹੋਏ ਉਸਦੀ ਸਰਲਤਾ, ਡੂੰਘਾਈ, ਗ੍ਰਹਿਣਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਮੇਰਾ ਯੁਵਾ ਭਾਰਤ ਵੱਲੋਂ ਲੇਖਾ ਅਫਸਰ ਮਨਜੀਤ ਸਿੰਘ ਭੁੱਲਰ ਵੱਲੋ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਪੜਨ, ਲਿਖਣ ਅਤੇ ਬੋਲਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਹਿੰਦੀ ਦਿਵਸ ਦੇ ਸਬੰਧ ਵਿੱਚ ਵਿਦਿਆਰਥੀਆਂ ਵਿਚਕਾਰ ਹੋਏ ਕਵਿਤਾ ਮੁਕਾਬਲਿਆਂ ਵਿੱਚੇਂ ਬੀ.ਏ ਭਾਗ ਤੀਜਾ ਦੀਆਂ ਵਿਦਿਆਰਥਣਾ ਰਮਨਦੀਪ ਕੌਰ, ਜਸਮੀਤ ਕੌਰ ਅਤੇ ਅਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਬਲੇ ਵਿੱਚ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾ ਰਮਨਪ੍ਰੀਤ ਕੌਰ ਨੇ ਪਹਿਲਾ ਅਤੇ ਸਿਮਰਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਵਿਦਿਆਰਥਣਾਂ ਨੂੰ ਮੇਰਾ ਯੁਵਾ ਭਾਰਤ ਫ਼ਰੀਦਕੋਟ ਵੱਲੋਂ ਇਨਾਮ ਅਤੇ ਮੁਕਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਕਾਰਜਕਾਰੀ ਪ੍ਰਿੰਸੀਪਲ ਡਾ. ਹਰੀਸ਼ ਸ਼ਰਮਾ ਦੁਆਰਾ ਮੇਰਾ ਯੁਵਾ ਭਾਰਤ ਤੋ ਆਏ ਮਹਿਮਾਨਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਹਿੰਦੀ ਭਾਸ਼ਾ ਦੀ ਮਹੱਤਤਾ ਨੂੰ ਦੱਸਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਸਾਨੂੰ ਦੂਜੀਆਂ ਭਾਸ਼ਾਵਾਂ ਨਾਲ ਜੋੜਦੀ ਹੈ ਅਤੇ ਹਿੰਦੀ ਸਿਨੇਮਾ ਅੰਤਰਰਾਸ਼ਟਰੀ ਪੱਧਰ ਤੱਕ ਆਪਣੀਆਂ ਬੁਲੰਦੀਆਂ ਨੂੰ ਛੂ ਚੁੱਕਿਆ ਹੈ। ਇਸ ਮੌਕੇ ਪ੍ਰੋ. ਸਤਨਾਮ ਸਿੰਘ, ਪ੍ਰੋ. ਪਿੱਪਲ ਸਿੰਘ ਪ੍ਰੋ. ਅਮਨਦੀਪ ਕੌਰ, ਪ੍ਰੋ. ਵੀਨੂ ਰਾਣੀ, ਪ੍ਰੋ. ਹਰਨੀਤ ਕੌਰ, ਪ੍ਰੋ. ਡਾ. ਸਤਨਾਮ ਸਿੰਘ, ਡਾ. ਵਰਿੰਦਰ ਸਿੰਘ, ਡਾ. ਹਰਜਿੰਦਰਪਾਲ ਕੌਰ,ਪ੍ਰੋ. ਅਜੈ ਕੁਮਾਰ ਅਤੇ ਪ੍ਰੋ. ਗਰੀਸ਼ ਸ਼ਰਮਾ ਹਾਜਰ ਸਨ।