ਕੋਟਕਪੂਰਾ, 10 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਗਵਾਨ ਗੌਤਮ ਬੁੱਧ ਜੀ ਦੇ ਅਹਿੰਸਾ ਦੇ ਮਾਰਗ ਅਤੇ ਸਿੱਖਿਆਵਾਂ ’ਤੇ ਆਧਾਰਿਤ ਇੱਕ ਬੋਧੀ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਖਿਲ ਭਾਰਤੀ ਸ਼ਾਕਯ ਮਹਾਸਭਾ ਦੇ ਮੈਂਬਰ ਅਤੇ ਇਸ ਸਮਾਗਮ ਦੇ ਮੁੱਖ ਪ੍ਰਬੰਧਕ ਰਾਕੇਸ਼ ਮੌਰਿਆ ਨੇ ਦੱਸਿਆ ਕਿ 16 ਦਸੰਬਰ 2025 ਦਿਨ ਮੰਗਲਵਾਰ ਨੂੰ ਮੋਗਾ ਵਿੱਚ ਇੱਕ ਵਿਸ਼ਾਲ ਬੋਧੀ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਥਾ ਲਈ ਉੱਤਰ ਪ੍ਰਦੇਸ਼ ਤੋਂ ਭਿਕਸ਼ੂ ਪਹੁੰਚ ਰਹੇ ਹਨ। ਲੰਗਰ, ਚਾਹ ਅਤੇ ਪਾਣੀ ਦਾ ਵੀ ਪੂਰਾ ਪ੍ਰਬੰਧ ਹੋਵੇਗਾ। ਇਸ ਲਈ ਅਸੀਂ ਸਾਰੇ ਬੋਧੀ ਸੰਗਠਨਾਂ ਅਤੇ ਸ਼ਾਕਯ ਮੌਰਿਆ, ਕੁਸ਼ਵਾਹਾ, ਸੈਣੀ ਭਾਈਚਾਰੇ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਧਾਨ ਬਲਰਾਮ ਸਿੰਘ ਸ਼ਾਕਿਆ, ਮੀਤ ਪ੍ਰਧਾਨ ਅਜੈਬ ਸਿੰਘ, ਅਨਿਲ ਕੁਮਾਰ, ਜੁਗਲ ਕਿਸ਼ੋਰ ਗੁਪਤਾ, ਓਮਕਾਰ ਸਿੰਘ, ਅਸ਼ੋਕ ਕੁਮਾਰ ਸ਼ਾਕਿਆ, ਰਮੇਸ਼ ਚੰਦਰ ਸ਼ਾਕਿਆ, ਸਾਹਿਲ ਸ਼ਾਕਿਆ, ਸ਼ਿਆਮਵੀਰ ਸ਼ਾਕਿਆ ਪ੍ਰਧਾਨ ਬੁੱਧ ਸ਼ਾਕਿਆ ਸੰਮਤੀ ਕੋਟਕਪੂਰਾ, ਸੁਧੀਰ ਕੁਮਾਰ ਕਥੇਰੀਆ, ਬਲਬੀਰ ਸਿੰਘ ਸ਼ਾਕਿਆ, ਈਸ਼ਵਰ ਦਿਆਲ, ਜੈਵੀਰ ਸਿੰਘ, ਮੋਰਪਾਲ ਸਿੰਘ ਸ਼ਾਕਿਆ, ਹੇਜ ਕੁਮਾਰ ਸ਼ਾਕਿਆ, ਹੇਜ ਕੁਮਾਰ ਸ਼ਾਕਿਆ, ਡਾ. ਪ੍ਰੋਗਰਾਮ ਸਬੰਧੀ ਮੀਟਿੰਗ ਵਿੱਚ ਹੋਰ ਵੀ ਹਾਜ਼ਰ ਸਨ।

