ਚੰਡੀਗੜ੍ਹ, 30 ਆਗਸਤ,( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਨੇ ਆਜ਼ਾਦੀ ਦਿਵਸ ਨੂੰ ਸਮਰਪਿਤ ਕਵਿ ਗੋਸ਼ਟੀ ਕਰਵਾਈ ਗਈ ਅਤੇ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਦੇ ਮੁਬਾਰਕ ਮੌਕੇ ਤੇ ਕਵਿਤਾਵਾਂ ਸਾਂਝੀਆਂ ਕੀਤੀਆਂ। ਇਸ ਪ੍ਰੋਗਰਾਮ ਵਿਚ 32 ਕਵੀ ਕਵਿੱਤਰੀਆਂ ਨੇ ਦੇਸ਼ ਦੇ ਅੱਲਗ ਅੱਲਗ ਹਿੱਸਿਆਂ ਤੋਂ ਭਾਗ ਲਿਆ। ਮੁੱਖ ਮਹਿਮਾਨ ਵਜੋਂ ਡਾ. ਲਖਵਿੰਦਰ ਸਿੰਘ ਜੌਹਲ ( ਸਾਬਕਾ ਡਾਇਰੈਕਟਰ ਦੂਰਦਰਸ਼ਨ ਜਲੰਧਰ ) ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀਮਤੀ ਸ਼ਮਿੰਦਰ ਸੰਧੂ,(ਆਲ ਇੰਡੀਆ ਸਪੀਕਰ ਅਕਾਲੀ ਦਲ) ਨੇ ਹਾਜ਼ਰੀ ਲਗਵਾਈ। ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਕਾਵੀ ,ਕਵਿੱਤਰੀਆਂ ਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਭਾ ਦੀ ਗਤੀ ਵਿਧੀਆਂ ਤੇ ਚਾਨਣਾ ਪਾਉਣ ਤੋਂ ਬਾਅਦ ਆਸ਼ਾ ਨੇ ਦੇਸ਼ ਦੀ ਆਜ਼ਾਦੀ ਨੂੰ ਸੰਭਾਲਣ ਦੀ ਗੱਲ ਕੀਤੀ।ਸ਼ਹੀਦਾਂ ਨੂੰ ਯਾਦ ਕਰਕੇ ਭਾਵ ਪੂਰਕ ਸ਼ਰਧਾਂਜਲੀ ਦਿੱਤੀ ਗਈ। ਤੇ ਭਗਵਾਨ ਕ੍ਰਿਸ਼ਨ ਜੀ ਦੇ ਉਪਦੇਸ਼ਾਂ ਨੂੰ ਅਮਲ ਵਿਚ ਲਿਆਉਣ ਦੀ ਗੱਲ ਹੋਈ। ਡਾ. ਉਮਾ ਨੇ ਬਹੁਤ ਵਧੀਆ ਸ਼ਬਦਾਂ ਨਾਲ ਮੰਚ ਦੀ ਸ਼ੁਰੂਆਤ ਕੀਤੀ ਤੇ ਬਾਖੂਬੀ ਮੰਚ ਸੰਚਾਲਨ ਕੀਤਾ। ਡਾ।ਜੌਹਲ ਤੇ ਸ਼੍ਰੀਮਤੀ ਸ਼ਮਿੰਦਰ ਸੰਧੂ ਨੇ ਕਵੀ ਦੀ ਕਲਮ ਦੀ ਤਾਕਤ ਬਾਰੇ ਗੱਲ ਕੀਤੀ । ਕਲਮ ਕਿਸੇ ਵੀ ਵਰਗ ਦਾ ਰੁਖ਼ ਮੋੜ ਸਕਦੀ ਹੈ । ਅੱਜ ਤਕ ਸਮਾਜ ਵਿਚ ਆਈਆਂ ਤਬਦੀਲੀਆਂ ਸਭ ਕਲਮ ਦੀ ਦੇਣ ਹਨ। ਉਨਾਂ ਵਲੋਂ ਸਾਂਝੇ ਕੀਤੇ ਗਏ ਸ਼ਬਦਾਂ ਨਾਲ ਲਿਖਾਰੀਆਂ ਨੂੰ ਬਹੁਤ ਹੌਸਲਾ ਮਿਲਿਆ। ਸਭ ਕਵੀ ਕਵਿਤਰੀਆਂ ਨੇ ਆਪਣੀ ਕਵਿਤਾਵਾਂ ਨਾਲ ਸਭ ਨੂੰ ਭਾਵੁਕ ਕਰ ਦਿੱਤਾ ।
ਇਸ ਪ੍ਰੋਗਰਾਮ ਵਿਚ ਡਾ. ਜੌਹਲ, ਸ਼ਮਿੰਦਰ ਸੰਧੂ , ਆਸ਼ਾ ਸ਼ਰਮਾ, ਡਾ. ਉਮਾ ਸ਼ਰਮਾ ਤੋਂ ਇਲਾਵਾ ਇੰਦੂ ਪੌਲ ,ਕਨੀਜ਼ ਮਨਜ਼ੂਰ, ਜਸਵਿੰਦਰ ਪੌਲ, ਹਰਜਿੰਦਰ ਕੌਰ , ਡਾ. ਸਤਿੰਦਰ ਬੁੱਟਰ, ਜਾਗ੍ਰਤੀ ਗੌੜ, ਪੋਲੀ ਬਰਾੜ, ਪਰਮਜੀਤ ਜੈਸਵਾਲ, ਮਨਪ੍ਰੀਤ ਮੱਟੂ, ਸੁਖਦੇਵ ਸਿੰਘ , ਗੁਰਦਰਸ਼ਨ ਗੂਸੀਲ, ਇੰਦਰਜੀਤ ਸਿੰਘ,ਵੱ ਵਤਨਵੀਰ, ਪ੍ਰੀਤਮਾ ਕੌਰ, ਨਿਸ਼ਾ ਮਲਹੋਤਰਾ , ਮਨਿੰਦਰ ਕੌਰ , ਡਾ. ਰਵਿੰਦਰ ਭਾਟੀਆ, ਜਗਤਾਰ ਸਿੰਘ, ਪ੍ਰਕਾਸ਼ ਕੌਰ ਪਾਸ਼ਣ, ਡਾ. ਸੁਨੀਤ ਟੰਡਨ, ਪਰਵੀਨ ਕੌਰ , ਮੰਜੂ ਮਾਨਵ , ਅਸ਼ੋਕ ਭੰਡਾਰੀ( ਜਨਰਲ ਸਕੱਤਰ ਵਪਾਰ ਮੰਡਲ ਧੂਰੀ) ਡਾ. ਦੀਪ ਸ਼ਿਖਾ, ਸੰਗੀਤਾ ਪੁਖਰਾਜ , ਡਾ. ਸੁਦੇਸ਼ ਸੂਦ, ਸਨੇਹਾ ਵਿੱਜ , ਮਨਿੰਦਰ ਕੌਰ ਨੇ ਭਾਗ ਲਿਆ। ਸਭ ਨੇ ਆਪਣੀ ਰਚਨਾ ਨਾਲ ਸਮਾਂ ਬੰਨ੍ਹ ਦਿੱਤਾ । ਰਾਸ਼ਟਰੀ ਕਾਵਿ ਸਾਗਰ ਦੀ ਕਾਵਿ ਗੋਸ਼ਟੀ ਬਹੁਤ ਹੀ ਕਾਮਯਾਬ ਰਹੀ।