ਚੰਡੀਗੜ੍ਹ 28 ਅਕਤੂਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ (ਰਜਿ) ਮੋਹਾਲੀ ਵੱਲੋਂ ਪ੍ਰਧਾਨ ਭਗਤ ਰਾਮ ਰੰਗਾੜਾ ਦੀ ਯੋਗ ਅਗਵਾਈ ਹੇਠ ਸਮਾਰਟ ਡਿਸਪੋਜ਼ਲ, ਐਲ.ਆਈ.ਸੀ. ਕਲੌਨੀ, ਮੁੰਡੀ ਖਰੜ ਵਿਖੇ ਸ਼ਾਨਦਾਰ ਕਵੀ ਕਰਵਾਇਆ ਜਿਸ ਵਿੱਚ ਨਾਮਵਰ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ। ਕਵੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਅਤੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਹਾਜਰ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਕਵੀ ਦਰਬਾਰ ਦੀ ਸ਼ੁਰੂਆਤ ਤੋਂ ਪਹਿਲਾਂ ਪਿਛਲੇ ਦਿਨੀਂ ਸੰਗੀਤ ਜਗਤ ਚੋਂ ਵਿਛੜੀਆਂ ਪ੍ਰਸਿੱਧ ਹਸਤੀਆਂ ਜਨਾਬ ਚਰਨਜੀਤ ਅਹੂਜਾ, ਜਸਵਿੰਦਰ ਭੱਲਾ, ਰਾਜਬੀਰ ਜਵੰਦਾ, ਕਰਮਜੀਤ ਬੱਗਾ ਅਤੇ ਡਾ. ਫਕੀਰ ਚੰਦ ਸ਼ੁਕਲਾ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਹਾਜਰ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਜਿਨਾਂ ਵਿੱਚ ਗਾਇਕ ਗੁਰਿੰਦਰ ਗੁਰੀ ਵੱਲੋਂ ਸਾਨੂੰ ਵੇ ਸਾਡਾ ਦਿਲ ਮੋੜ ਦੇ, ਮੰਚ ਦੇ ਵਿੱਤ ਸਕੱਤਰ ਧਿਆਨ ਸਿੰਘ ਕਾਹਲੋਂ ਵੱਲੋਂ ਕਲਾਕਾਰਾਂ ਬਾਰੇ ਲਿਖੀ ਰਚਨਾਂ ਜੈ ਖਾਣੀ ਦਿਆ ਸ਼ੋਰ ਤੁੰ ਮਚਾਈ ਰੱਖਦਾ, ਕਵੀ ਜਗਤਾਰ ਸਿੰਘ ਜੋਗ ਵੱਲੋਂ ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ ਉਤੇ ਭਾਰ, ਮੰਚ ਦੇ ਸੀਨੀਅਰ ਮੀਤ ਪ੍ਰਧਾਨ ਰਧਜੋਧ ਰਾਣਾ ਵੱਲੋਂ ਸਾਡੇ ਵਿਹੜੇ ਪੈਰ ਸ਼ਗਨਾਂ ਦੇ ਪਾ ਸੱਜਣਾ, ਉਪ ਸਕੱਤਰ ਰਿਟਾਇਰਡ ਦਲਬੀਰ ਸਰੋਆ ਵੱਲੋਂ ਕੁੱਛ ਤਾਂ ਅਸਰ ਹੁੰਦਾ ਤੇਰੀਆਂ ਦੁਆਵਾਂ ਦਾ, ਡਾ. ਪੰਨਾ ਲਾਲ ਮੁਸਤਫਾਬਾਦੀ ਵੱਲੋਂ ਮੈਂ ਚਾਹੁੰਦਾ ਹਾਂ ਦੇਸ਼ ਮੇਰੇ ਦਾ ਹਰ ਇੱਕ ਬੱਚਾ ਸੋਹਣਾ ਹੋਵੇ, ਸ਼ਾਇਰ ਪਿਆਰਾ ਸਿੰਘ ਰਾਹੀ ਵੱਲੋਂ ਲੋਕ ਤੱਥਾਂ ਦੇ ਰੂਪ ਵਿੱਚ ਇਹ ਕਲਯੁੱਗ ਦਾ ਵੇਲਾ ਸੱਜਣਾ ਸੋਚ ਵਿਚਾਰ ਲਈ, ਮੰਦਰ ਗਿੱਲ ਸਾਹਬਚੰਦੀਆ ਵੱਲੋਂ ਤੂੰ ਮੇਰੇ ਗੀਤ ਦਰਦ ਭਰੇ ਸੁਣ ਸੁਣ ਨੀਰ ਵਹਾਇਆ ਕਰੇਗੀ, ਰਤਨ ਬਾਬਕਵਾਲਾ ਵੱਲੋਂ ਤੂੰਬੀ ਨਾਲ ਲੋਕ ਗਾਥਾ ਸੋਹਣੀ ਸੁਣਾਈ ਗਈ।
ਗਾਇਕ ਅਮਰ ਵਿਰਦੀ ਵੱਲੋਂ ਸ਼ਾਇਰੋ ਸ਼ਾਇਰੀ ਦੇ ਰੂਪ ਵਿੱਚ ਸੁਣੋ ਗੱਲਾਂ ਸੱਚੀਆਂ ਜੀ ਸੁਣੋ ਗੱਲਾਂ ਸੱਚੀਆਂ, ਖੁਸ਼ੀ ਰਾਮ ਨਿਮਾਣਾ ਵੱਲੋਂ ਬੱਚਿਆਂ ਤੇ ਬਾਪੂ ਛਾਵਾਂ ਠੰਡੀਆਂ ਹੀ ਰੱਖਦਾ ਹੈ, ਐਡਵੋਕੇਟ ਨੀਲਮ ਨਾਰੰਗ ਵੱਲੋਂ ਕਿਉਂ ਰਾਜ ਦਿਲ ਕੇ ਖੋਲ ਗਈ ਆਂਖੇ, ਮਲਕੀਤ ਸਿੰਘ ਨਾਗਰਾ ਵੱਲੋਂ ਬਾਬੂ ਰਜਬ ਅਲੀ ਦੇ ਕਵਿੱਤ ਨਾਮ ਨੁੰ ਸਵੇਰਾ ਚੰਗਾ ਸੰਤਾਂ ਨੂੰ ਡੇਰਾ ਚੰਗਾ, ਸਰਬਜੀਤ ਸਿੰਘ ਪੱਡਾ ਵੱਲੋਂ ਹੀਰ ਦੀ ਰਚਨਾ ਪਹਿਲਾਂ ਰੱਬ ਨੇ ਆਪ ਇਸ਼ਕ ਕੀਤਾ ਮਸ਼ੂਕ ਨਬੀਰ ਰਸੂਲ ਮੀਆਂ ਸੁਣਾਈ ਗਈ। ਕਵੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਗੁਰੂ ਸਾਹਿਬ ਦੀ ਉਸਤਤ ਗਾਇਨ ਕੀਤੀ ਗਈ ਅਤੇ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਜਿੰਦਗੀ ਕਮਾਲ ਹੈ ਰਚਨਾ ਪੇਸ਼ ਕੀਤੀ ਗਈ। ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਵੱਲੋਂ ਮੰਚ ਸੰਚਾਲਨ ਦੇ ਨਾਲ ਨਾਲ ਨੀ ਮੈਂ ਸੱਸ ਕੁੱਟਣੀ ਅਤੇ ਬਿੰਦਰਖੀਆ ਸੰਧੂ ਮਿਲਾਪ ਸੁਣਾਇਆ ਗਿਆ।

