ਕੋਟਕਪੂਰਾ, 14 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੇਪ ਇੰਡੀਆ ਫਰੀਦਕੋਟ ਵੱਲੋਂ ਜੈਤੋ ਵਿੱਚ ਐਚ.ਆਈ.ਵੀ./ਏਡਜ ਜਾਗਰੂਕਤਾ ਨੂੰ ਲ਼ੈ ਕੇ ਟਰੇਨਿੰਗ ਸੈਸ਼ਨ ਲਗਾਇਆ ਗਿਆ। ਇਹ ਟਰੇਨਿੰਗ ਸਿਵਲ ਹਸਪਤਾਲ ਜੈਤੋ ਵਿਖੇ ਐੱਸ ਐੱਮ ਓ ਡਾ. ਵਰਿੰਦਰ ਕੁਮਾਰ ਦੀ ਅਗਵਾਈ ਅਤੇ ਆਈਸੀਟੀਸੀ ਸੈਂਟਰ ਦੇ ਕੌਂਸਲਰ ਵਿਕਾਸ ਕੁਮਾਰ ਦੇ ਸਹਿਯੋਗ ਨਾਲ ਲਗਾਇਆ ਗਿਆ। ਸ਼ੇਪ ਇੰਡੀਆ ਦੇ ਪ੍ਰੋਜੈਕਟ ਅਫ਼ਸਰ ਮੈਡਮ ਮਨੀਸ਼ ਅਤੇ ਯੂਥ ਅਫੇਅਰ ਆਰਗੇਨਾਈਜੇਸ਼ਨ ਦੇ ਮੈਡਮ ਗੁਰਮੀਤ ਕੌਰ ਹੋਰਾਂ ਵੱਲੋਂ ਟਰੇਨਿੰਗ ਵਿੱਚ ਸ਼ਾਮਿਲ ਹੈਲਥ ਵਰਕਰ ਸਟਾਫ਼ ਤੇ ਐਚ.ਆਈ.ਵੀ./ਏਡਜ ਬਾਰੇ ਜਾਗਰੂਕ ਕੀਤਾ ਗਿਆ। ਦੱਸਿਆ ਕਿ ਐਚ.ਆਈ.ਵੀ. ਫੈਲਣ ਦੇ ਮੁੱਖ ਚਾਰ ਕਾਰਨ ਹਨ। ਉਹਨਾਂ ਦੱਸਿਆ ਕਿ ਐਚ.ਆਈ.ਵੀ. ਪ੍ਰਭਾਵਿਤ ਵਿਅਕਤੀ ਦੀ ਸੂਈ ਸਰਿੰਜ ਦੀ ਸਾਂਝੀ ਵਰਤੋਂ ਕਰਨ ਨਾਲ, ਕਿਸੇ ਐਚ ਆਈ ਵੀ ਪ੍ਰਭਾਵਿਤ ਵਿਅਕਤੀ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਣ ਨਾਲ, ਐਚ ਆਈ ਵੀ ਪ੍ਰਭਾਵਿਤ ਖੂਨ ਜਾਂ ਖੂਨ ਵਾਲੇ ਪਦਾਰਥ ਬਿਨਾਂ ਜਾਂਚ ਕੀਤੇ ਸਰੀਰ ਤੇ ਚੜਨ ਨਾਲ, ਐਚ.ਆਈ.ਵੀ. ਪ੍ਰਭਾਵਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਜਨੇਪੇ ਦੌਰਾਨ ਜਾਂ ਇਸ ਤੋਂ ਇੱਕਦਮ ਮਗਰੋ ਇਹ ਹੋ ਸਕਦਾ ਹੈ। ਇਸ ਦੇ ਬਚਾਅ ਅਤੇ ਰੋਕਥਾਮ ਬਾਰੇ ਵੀ ਦੱਸਿਆ ਗਿਆ। ਇਹ ਵੀ ਦਸਿਆ ਕੇ ਇਹ ਛੂਤ ਦਾ ਰੋਗ ਨਹੀਂ ਹੈ।ਐਚ.ਆਈ.ਵੀ. ਦਾ ਟੈਸਟ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜ ਵਿੱਚ ਆਈ.ਸੀ.ਟੀ.ਸੀ. ਸੈਂਟਰ ਵਿੱਚ ਬਿਲਕੁਲ ਫਰੀ ਕੀਤਾ ਜਾਂਦਾ ਹੈ। ਜਾਂਚ ਦੌਰਾਨ ਜੇਕਰ ਕੋਈ ਵਿਅਕਤੀ ਪੋਜੀਟਿਵ ਆ ਜਾਂਦਾ ਹੈ ਤਾਂ ਉਸ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ ਅਤੇ ਉਸ ਦਾ ਸਾਰਾ ਇਲਾਜ ਇਹ ਏ.ਆਰ.ਟੀ. ਸੈਂਟਰ ਵਿੱਚ ਬਿਲਕੁਲ ਫਰੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਕਟ -2017 ਬਾਰੇ ਵੀ ਦੱਸਿਆ ਗਿਆ ਕਿ ਇਹ ਐਕਟ ਐੱਚ.ਆਈ.ਵੀ. ਪ੍ਰਭਾਵਿਤ ਲੋਕਾਂ ਲਈ ਬਣਾਇਆ ਗਿਆ ਹੈ ਤਾਂ ਜੋ ਕੋਈ ਇਹਨਾਂ ਨਾਲ ਭੇਦ-ਭਾਵ ਨਾ ਕਰ ਸਕੇ। ਇਸ ਤੋਂ ਇਲਾਵਾ ਓ.ਓ.ਏ.ਟੀ./ਓ.ਐੱਸ.ਟੀ. ਸੈਂਟਰ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼ੇਪ ਇੰਡੀਆ ਦੇ ਅਕਾਊਂਟੈਂਟ ਧਰਮਿੰਦਰ ਸਿੰਘ ਚੌਹਾਨ, ਜ਼ੋਨਲ ਸੁਪਰਵਾਈਜ਼ਰ ਜਤਿੰਦਰਪਾਲ ਸਿੰਘ ਤੇ ਲਖਵੀਰ ਸਿੰਘ ਤੇ ਕਲੱਸਟਰ ਲਿੰਕ ਵਰਕਰ ਨਰਿੰਦਰ ਕੌਰ ਅਤੇ ਜਸਬੀਰ ਕੌਰ ਅਤੇ ਕੁਲਦੀਪ ਸਿੰਘ ਤੇ ਡਾ. ਅਜੀਜ਼ ਸਿੰਘ ਆਦਿ ਵੀ ਹਾਜ਼ਰ ਸਨ।