ਅਹਿਮਦਗੜ 21 ਜਨਵਰੀ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਅਹਿਮਦਗੜ੍ਹ ਵਿੱਚ ਬਣਾਏ ਜਾ ਰਹੇ ਇੱਛਾਪੁਰਤੀ ਸ਼੍ਰੀ ਖਾਟੂ ਸ਼ਿਆਮ ਜੀ ਮੰਦਰ ਦਾ ਭੂਮੀ ਪੂਜਨ ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਅਹਿਮਦਗੜ੍ਹ ਵੱਲੋਂ 2 ਫਰਵਰੀ ਨੂੰ ਪੋਹੀਡ ਰੋਡ ਸਥਿਤ ਕ੍ਰਿਸ਼ਨਾ ਕੰਪਲੈਕਸ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖਾਟੂ ਸ਼ਿਆਮ ਸੇਵਾ ਮੰਡਲ ਅਹਿਮਦਗੜ੍ਹ ਦੇ ਪ੍ਰਧਾਨ ਮੋਹਿਤ ਜਿੰਦਲ, ਅਨਿਲ ਮਿੱਤਲ, ਲਲਿਤ ਜਿੰਦਲ, ਰੋਬਿਨ ਗੁਪਤਾ ਅਤੇ ਤਰੁਣ ਸਿੰਗਲਾ ਨੇ ਦੱਸਿਆ ਕਿ ਸ਼੍ਰੀ ਰਾਮ ਨਾਮ ਲਿਖੀਆਂ ਇੱਟਾਂ ਸ਼੍ਰੀ ਖਾਟੂ ਧਾਮ ਰਾਜਸਥਾਨ ਤੋਂ ਮੰਗਵਾਈਆਂ ਗਈਆਂ ਹਨ ਜੋ ਕਿ ਸ਼ਹਿਰ ਦੇ ਹਰ ਪਰਿਵਾਰ ਕੋਲ ਪਹੁੰਚਾਉਣ ਦਾ ਸਾਡਾ ਉਦੇਸ਼ ਹੈ। ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ ਸੰਜੀਵ ਵਰਮਾ ਜਵੈਲਰਜ਼ ਲੈਕਚਰਾਰ ਲਲਿਤ ਗੁਪਤਾ ਰਾਜੇਸ਼ ਜੋਸ਼ੀ ਹੈਪੀ ਮੁਕੇਸ਼ ਮੋਰਵਾਲ ਨੇ ਦੱਸਿਆ ਕਿ ਅਹਿਮਦਗੜ੍ਹ ਵਿੱਚ ਬਣ ਰਹੇ ਵਿਸ਼ਾਲ ਖਾਟੂ ਸ਼ਿਆਮ ਜੀ ਮੰਦਰ ਲਈ ਰਾਜਸਥਾਨ ਤੋਂ ਆਈਆਂ ਇੱਟਾਂ ਸਾਡੇ ਮੰਡਲ ਵੱਲੋਂ ਘਰ ਘਰ ਪਹੁੰਚਾਈਆਂ ਜਾਣਗੀਆਂ। ਜੇਕਰ ਕਿਸੇ ਪਰਿਵਾਰ ਨੂੰ ਇਹ ਇੱਟ ਨਹੀਂ ਮਿਲਦੀ ਤਾਂ ਵੀ ਉਹ ਸ਼੍ਰੀ ਦੁਰਗਾ ਮਾਤਾ ਮੰਦਰ ਚੌਧਰੀ ਬਲੀਰਾਮ ਮੁਹੱਲਾ ਅਤੇ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਨਾਲ ਸੰਪਰਕ ਕਰਕੇ ਇੱਟ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਲੈਕਚਰਾਰ ਲਲਿਤ ਗੁਪਤਾ ਨੇ ਦੱਸਿਆ ਕਿ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਪ੍ਰਾਣ ਪ੍ਰਤੀਸ਼ਠਾ ਨੂੰ ਇਕ ਸਾਲ ਪੂਰਾ ਹੋਣ ‘ਤੇ 22 ਜਨਵਰੀ ਤੋਂ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਸ਼੍ਰੀ ਰਾਮ ਨਾਮ ਲਿਖੀਆਂ ਇੱਟਾਂ ਦੀ ਵੰਡ ਸ਼ੁਰੂ ਕੀਤੀ ਜਾਵੇਗੀ। ਸ਼੍ਰੀ ਗੁਪਤਾ ਨੇ ਅੱਗੇ ਦੱਸਿਆ ਕਿ ਇਹਨਾਂ ਇੱਟਾਂ ਨੂੰ ਆਪਣੇ ਆਪਣੇ ਘਰ ਸਥਿਤ ਮੰਦਿਰ ਵਿੱਚ ਰੱਖ ਕੇ ਪੂਜਾ ਕੀਤੀ ਜਾਵੇ ਅਤੇ ਦੋ ਫਰਵਰੀ ਨੂੰ ਖਾਟੂ ਧਾਮ ਮੰਦਿਰ ਅਹਿਮਦਗੜ ਦੇ ਨੀਹ ਪੱਥਰ ਮੌਕੇ ਇਹ ਇੱਟਾਂ ਨਿੱਜੀ ਤੌਰ ਤੇ ਉੱਥੇ ਜਾ ਕੇ ਆਪਣੇ ਹੱਥਾਂ ਨਾਲ ਉਥੇ ਰੱਖੀਆਂ ਜਾਣ । ਇਸ ਮੌਕੇ ਰਾਮ ਦਿਆਲ ਸ਼ੁਭਮ ਕੁਮਾਰ ਸ਼ਿਵਮ ਕੁਮਾਰ ਗੌਤਮ ਲਵੀਸ਼ ਸੁਭਾਸ਼ ਕੁਮਾਰ ਰਾਜਿੰਦਰ ਗੋਇਲ ਗੁਲਸ਼ਨ ਗੋਇਲ ਰਾਜੀਵ ਰਾਜੂ ਕੇਸ਼ਵ ਬਾਂਸਲ ਰਾਹੁਲ ਗਰਗ ਸੋਨੂੰ ਗਰਗ ਸਰਿਤਾ ਸੋਫਤ ਕੰਚਨ ਭਾਵਨਾ ਹਿਮਾਨੀ ਸੁਸ਼ਮਾ ਆਰਤੀ ਸੰਗੀਤਾ ਸ਼ਾਰਦਾ ਰਾਣੀ ਨੇਹਾ ਬਿੰਦੀਆ ਗੋਇਲ ਰਕਸ਼ਾ ਜੋਸ਼ੀ ਹਰੀਸ਼ ਕੁਮਾਰ ਵੰਸ਼ ਤਾਂਗੜੀ ਅਤੇ ਸਮੂਹ ਮੈਂਬਰ ਮੌਜੂਦ ਸਨ।
