
ਸੰਗਰੂਰ 3 ਦਸੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਬੀਐਸਐਨਐਲ ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਵੱਲੋਂ ਸਥਾਨਕ ਸ਼੍ਰੀ ਨੈਣਾ ਦੇਵੀ ਮੰਦਰ ਧਰਮਸ਼ਾਲਾ ਵਿਖੇ ਕੀਤੀ ਮਹੀਨਾਵਾਰ ਮੀਟਿੰਗ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ
ਮੀਟਿੰਗ ਦੇ ਆਰੰਭ ਵਿੱਚ ਇਸ ਮਹੀਨੇ ਵਿਛੜੇ ਸਾਥੀਆਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਜਲੀ ਪੇਸ਼ ਕੀਤੀ ਗਈ।ਸ਼੍ਰੀ ਸਾਧਾ ਸਿੰਘ ਵਿਰਕ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਜੀਵਨ ਬਲੀਦਾਨ ਦੇਣ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਜੀਵਨ ਬਾਰੇ ਅਤੇ ਕੱਟੜ ਮੁਗਲ ਬਾਦਸ਼ਾਹ ਦੇ ਹੁਕਮਾਂ ਤੇ ਦਿੱਤੇ ਅਣਮਨੁੱਖੀ ਤਸੀਹਿਆਂ ਦਾ ਜਿਕਰ ਸਬੰਧੀ ਭਾਵਕ ਅੰਦਾਜ਼ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਛੋਟੀ ਉਮਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ। ਜੇਰੇ ਇਲਾਜ਼ ਸਾਥੀ ਸ਼੍ਰੀ ਪੀ ਸੀ ਬਾਘਾ ਜੀ ਦੀ ਸਿਹਤ ਬਾਰੇ ਹਾਊਸ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਤੰਦਰੁਸਤ ਹੋਣ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।
ਪਟਿਆਲਾ ਵਿਖੇ ਸਥਾਪਤ ਹੋਣ ਵਾਲੇ ਨਵੇਂ ਸੀ ਜੀ ਐਚ ਐਸ ਵੈਲਨੈਸ ਸੈਂਟਰ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ। ਸ਼੍ਰੀ ਸ਼ਿਵ ਨਰਾਇਣ ਨੇ ਤੀਜੇ ਵੇਜ ਰਵੀਜ਼ਨ ਅਤੇ ਪੈਨਸ਼ਨ ਰਵੀਜ਼ਨ ਦੇ ਬਾਰੇ ਹਾਊਸ ਨੂੰ ਚਾਨਣਾ ਜਾਣਕਾਰੀ ਦਿੱਤੀ ਅਤੇ ਇਸਦੀ ਪ੍ਰਾਪਤੀ ਲਈ ਮਜ਼ਬੂਤ ਸੰਗਠਨ ਦੀ ਜਰੂਰਤ ਬਾਰੇ ਦੱਸਿਆ।ਕਾਮਰੇਡ ਰਘਵੀਰ ਸਿੰਘ ਛਾਜਲੀ ਨੇ ਪਿਛਲੇ ਦਿਨੀਂ ਸਰਕਲ ਸੈਕਟਰੀ ਸ਼੍ਰੀ ਜੀ ਐਸ ਬਾਜਵਾ ਨਾਲ ਕੀਤੀ ਮੁਲਾਕਾਤ ਬਾਰੇ ਦੱਸਿਆ ਅਤੇ ਪੈਨਸ਼ਨਰ ਸਾਥਿਆਂ ਨੂੰ ਮੱਤ ਭੇਦ ਭੁਲਾ ਕੇ ਇਕਜੁੱਟ ਹੋਣ ਦਾ ਸੱਦਾ ਦਿੱਤਾ।ਮੀਟਿੰਗ ਦੇ ਦੌਰਾਨ ਹੀ ਨੇੜੇ ਬੱਸ ਸਟੈਂਡ ਸੰਗਰੂਰ ਵਿਖੇ ਰੋਡਵੇਜ਼ ਕਾਮਿਆਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ।ਸੀਨੀਅਰ ਸਿਟੀਜ਼ਨਜ਼ ਨੂੰ ਸਾਇਬਰ ਠੱਗੀਆਂ ਤੋਂ ਬਚਣ ਵਾਸਤੇ ਡਿਜੀਟਲ ਲਿਟਰੇਸੀ ਵਰਕਸ਼ਾਪ ਦੇ ਸਬੰਧ ਵਿੱਚ ਮਿਸਟਰ ਰਾਜੂ ਸਿੰਘ ਨੇ ਮਜ਼ਬੂਤ ਪਾਸਵਰਡ , ਸੰਚਾਰ ਸਾਥੀ ਐਪ , ਅਤੇ ਟੋਲ ਫਰੀ ਨੰਬਰ ਬਾਬਤ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸ਼੍ਰੀ ਕੇ ਕੇ ਪਾਠਕ ਚੰਡੀਗੜ੍ਹ ਨੇ ਬਿਮਾਰੀਆਂ ਤੋਂ ਬਚਣ ਲਈ ਜੀਵਨ ਸ਼ੈਲੀ ਦੇ ਮਹੱਤਵ ਬਾਰੇ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ।ਲੋਕ ਗਾਇਕ ਸ਼੍ਰੀ ਕੇਵਲ ਸਿੰਘ ਮਲੇਰਕੋਟਲਾ ਨੇ ਤੂੰਬੀ ਤੇ ਇੱਕ ਲੋਕ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ।ਸ਼੍ਰੀ ਨਵਨੀਤ ਕੁਮਾਰ ਬਰਨਾਲ਼ਾ ਨੇ ਪਿਛਲ਼ੇ ਸਮੇਂ ਦੌਰਾਨ ਭਰਵਾਏ ਗਏ ਨਾਮੀਨੇਸ਼ਨ ਫਾਰਮਾਂ ਦੀਆਂ ਰਸੀਦਾਂ ਵੰਡੀਆਂ।
ਬਜ਼ੁਰਗ ਸਾਥੀ ਗੁਰਦਿਆਲ ਸਿੰਘ ਸੈਣੀ ਦੀਆਂ ਯੂਨੀਅਨ ਪ੍ਰਤੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।ਇਸ ਮਹੀਨੇ ਜਨਮ ਦਿਨ ਅਤੇ ਹੋਰ ਪਰੀਵਾਰਕ ਖ਼ੁਸ਼ੀਆਂ ਵਾਲੇ ਸਾਥੀਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਸ਼੍ਰੀ ਅਸ਼ਵਨੀ ਕੁਮਾਰ ਵਲੋਂ ਡਿਜੀਟਲ ਲਿਟਰੇਸੀ ਵਾਲੇ ਸ਼੍ਰੀ ਰਾਜੂ ਸਿੰਘ, ਸਿਹਤਮੰਦ ਜੀਵਨ ਬਾਰੇ ਜਾਣਕਾਰੀ ਦੇਣ ਵਾਲੇ ਸ਼੍ਰੀ ਕੇ ਕੇ ਪਾਠਕ ਅਤੇ ਸਾਰੇ ਮੈਂਬਰਾਂ ਦਾ ਰੋਡਵੇਜ਼ ਦੀ ਹੜਤਾਲ ਦੇ ਬਾਵਜੂਦ ਪਹੁਚੰਣ ਤੇ ਧੰਨਵਾਦ ਕੀਤਾ।
ਮੰਚ ਸੰਚਾਲਨ ਸ਼੍ਰੀ ਸ਼ਿਵ ਨਰਾਇਣ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ।
ਮੀਟਿੰਗ ਬਹੁਤ ਸਫਲ ਰਹੀ।
