ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਅਤੇ ਕੁਲਵੰਤ ਸਿੰਘ ਗੱਜਣਮਾਜਰਾ ਮੁੱਖ ਮਹਿਮਾਨ ਵਜੋਂ ਪੁੱਜੇ।

ਅਹਿਮਦਗੜ੍ਹ 16 ਦਸੰਬਰ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਬਾਂਕੇ ਬਿਹਾਰੀ ਚੈਰੀਟੇਬਲ ਕੰਪਿਊਟਰ ਅਤੇ ਸਿਲਾਈ ਸੈਂਟਰ ਵੱਲੋਂ ਸਾਲਾਨਾ ਇਨਾਮ ਵੰਡ ਅਤੇ ਸਰਟੀਫਿਕੇਟ ਵੰਡ ਸਮਾਰੋਹ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਸ਼੍ਰੀ ਸੁਧੀਰ ਅਗਰਵਾਲ ਦੀ ਯਾਦ ਨੂੰ ਸਮਰਪਿਤ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ ਅਤੇ ਡੀ.ਆਈ.ਜੀ ਪਟਿਆਲਾ ਰੇਂਜ ਸਰਦਾਰ ਮਨਦੀਪ ਸਿੰਘ ਸਿੱਧੂ ਪਹੁੰਚੇ। ਇਸ ਮੌਕੇ ਬੋਲਦਿਆਂ ਸ਼੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋੜਵੰਦ ਲੜਕੀਆਂ ਨੂੰ ਹਸਤਕਾਰੀ ਵਿੱਚ ਨਿਪੁੰਨ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਅਤੇ ਮਹਿਲਾ ਸਸ਼ਕਤੀਕਰਨ ‘ਤੇ ਕੰਮ ਕਰਨ ਵਾਲੀ ਇਸ ਸੰਸਥਾ ਦੀ ਸ਼ਲਾਘਾ ਜਿੰਨੀ ਕੀਤੀ ਜਾਵੇ ਉਨੀ ਘੱਟ ਹੈ। ਸੰਸਥਾ ਦੇ ਮੁੱਖ ਸੰਚਾਲਕ ਚੇਅਰਮੈਨ ਵਿਕਾਸ ਜੈਨ ਪ੍ਰਧਾਨ ਮਨੀਸ਼ ਸਿੰਗਲਾ ਸਾਹਿਲ ਜਿੰਦਲ ਅਰੁਣ ਵਰਮਾ ਲੈਕਚਰਾਰ ਲਲਿਤ ਗੁਪਤਾ ਰਾਮ ਨਰੇਸ਼ ਅਭੀ ਜੈਨ ਸ਼ੁਭਮ ਜਿੰਦਲ ਨਿਸ਼ਾਂਤ ਗੋਇਲ ਮਾਸਟਰ ਸੰਜੀਵ ਵਿਨਾਇਕ ਅਨਮੋਲ ਗੁਪਤਾ ਡਾ.ਅਸ਼ੀਸ਼ ਗੌਤਮ ਜਤਿੰਦਰ ਵਰਮਾ ਹਿਮਾਂਸ਼ੂ ਮਹਿਲਾ ਮੰਡਲ ਗੀਤੂ ਸਿੰਗਲਾ ਨੀਤੀਕਾ ਜਿੰਦਲ ਅੰਕੁਸ਼ਾ ਗੋਇਲ ਮੋਨਿਕਾ ਵਰਮਾ ਡਿੰਪਲ ਵਰਮਾ ਮੀਨਾਕਸ਼ੀ ਗੁਪਤਾ ਆਦਿ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਗਿੱਧਾ ਸ਼ੰਮੀ, ਲੋਕ ਨਾਚ ਝੂੰਮਰ ਰਾਜਸਥਾਨੀ ਡਾਂਸ, ਸੋਲੋ ਡਾਂਸ, ਕਵਿਤਾਵਾਂ, ਭਾਸ਼ਣ ਅਤੇ ਕੋਰੀਓਗ੍ਰਾਫੀ ਨਾਲ ਉੱਥੇ ਮੌਜੂਦ ਸਾਰੇ ਪਤਵੰਤਿਆਂ ਨੂੰ ਮੰਤਰਮੁਗਧ ਕੀਤਾ। ਇਸ ਇਨਾਮ ਵੰਡ ਸਮਾਰੋਹ ਵਿੱਚ ਕੋਰਸ ਪੂਰਾ ਕਰਨ ਵਾਲੇ 150 ਦੇ ਕਰੀਬ ਵਿਦਿਆਰਥੀਆਂ ਨੂੰ ਆਈ.ਐਸ.ਓ ਸਰਟੀਫਿਕੇਟ ਅਤੇ ਡਾਬਰ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿਸ ਅਰਸ਼ੀਆ ਓਸਵਾਲ ਨੇ ਚੈਰੀਟੇਬਲ ਟਰੱਸਟ ਵਿੱਚ ਨਵੇਂ ਬਿਊਟੀਸ਼ੀਅਨ ਕੋਰਸ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਮਤੀ ਮਿੰਨੀ ਅਗਰਵਾਲ ਨੇ ਜੋਤੀ ਪ੍ਰਚੰਡ ਕਰਕੇ ਕੀਤੀ। ਝੰਡੇ ਦੀ ਰਸਮ ਸ਼੍ਰੀ ਸਾਲਾਸਰ ਬਾਲਾਜੀ ਸੇਵਾ ਮੰਡਲ ਅਤੇ ਖਾਟੂ ਸ਼ਿਆਮ ਸੇਵਾ ਮੰਡਲ ਵੱਲੋਂ ਕੀਤੀ ਗਈ। ਇਸ ਸਲਾਨਾ ਉਤਸਵ ਵਿੱਚ ਸ਼੍ਰੀ ਕਮਲ ਧਾਲੀਵਾਲ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ.ਇੰਡੀਆ, ਡਾ: ਵਿਜੇਂਦਰ ਜੈਨ ਨੈਸ਼ਨਲ ਵਾਈਸ ਚੇਅਰਮੈਨ ਸੇਵਾ ਟਰੱਸਟ, ਸ਼੍ਰੀ ਅਭਿਨਵ ਗੋਇਲ ਨਵੀ ਡਾਇਰੈਕਟਰ ਸ਼੍ਰੀ ਰਾਮ ਇੰਟਰਨੈਸ਼ਨਲ ਸਕੂਲ ਧੂਰੀ, ਸ਼੍ਰੀ ਸੰਜੀਵ ਜੈਨ ਪੱਤਰਕਾਰ ਧੂਰੀ ਮੁੰਡੇ ਅਹਿਮਦਗੜ੍ਹ ਦੇ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ, ਰਾਧਾ ਰਾਣੀ ਸਾਂਝੀ ਰਸੋਈ ਮੰਡਲ ਦੇ ਸਾਰਥਕ ਜੋਸ਼ੀ ਤੇਜ ਕੰਸਲ ਰਮਨ ਸੂਦ ਸੁਮਿਤ ਪਿਪਲਾਨੀ ਨੈਣਾ ਦੇਵੀ ਚੈਰੀਟੇਬਲ ਟਰੱਸਟ ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਲਕਸ਼ਮੀ ਨਰਾਇਣ ਸੇਵਾ ਦਲ ਤੋਂ ਇਲਾਵਾ ਹੈਪੀ ਜਿੰਦਲ ਪ੍ਰਮੋਦ ਮਿੱਤਲ, ਨਰੇਸ਼ ਮਿੱਤਲ ਯੂਕੇ ਡਾ ਵਰਿੰਦਰ ਜੈਨ ਯੂਕੇ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਵਿੱਕੀ ਸ਼ਰਮਾ ਭਗਵਤੀ ਪ੍ਰਸਾਦ ਸ਼ਰੇਅਨਜ਼ ਇੰਡਸਟਰੀਜ਼ ਸ਼੍ਰੀ ਰਾਮ ਕੁਮਾਰ ਜਿੰਦਲ ਡਾ: ਸੁਨੀਤ ਹਿੰਦ ਡਾ: ਪੁਨੀਤ ਹਿੰਦ ਡਾ: ਗਰਿਮਾ ਹਿੰਦ ਜਗਦੀਸ਼ ਗੋਇਲ ਜੈ ਗੋਪਾਲ ਗੋਇਲ ਸੰਜੀਵ ਗਰਗ ਰਾਜਾ ਇੰਟਰਪ੍ਰਾਈਜਿਜ਼ ਡੀ.ਕੇ ਗੋਇਲ ਰਵਿੰਦਰ ਪੁਰੀ ਵਿੱਕੀ ਟੰਡਨ ਪ੍ਰੋ.ਸੋਫਤ ਸ਼੍ਰੀ ਆਨੰਦ ਮਿੱਤਲ ਦੀਪਕ ਸੋਨੂੰ ਰਾਮਾਨੰਦ ਦੇਸਰਾਜ ਸ਼ਰਮਾ ਤਰਸੇਮ ਗਰਗ ਮਹਿਲਾ ਪ੍ਰਧਾਨ ਸ਼ਹਿਰੀ ਆਮ ਆਦਮੀ ਪਾਰਟੀ ਸ਼੍ਰੀਮਤੀ ਰਿੰਕੂ ਗਰਗ ਜਤਿੰਦਰ ਜਿੰਦੀ ਅਜੀਤ ਰਜੜ ਕਮਲਜੀਤ ਉੱਭੀ ਰਾਕੇਸ਼ ਪੱਖੋਵਾਲ ਅਸ਼ੋਕ ਗੋਇਲ ਸੁਭਦੀਪ ਗੁਪਤਾ ਕਰਨ ਕੁਮਾਰ ਮਨਨ ਜੈਨ ਰੋਬਿਨ ਗੁਪਤਾ ਅਨਿਲ ਮਿੱਤਲ ਬਿੱਟੂ ਸਿੰਗਲਾ ਅਸ਼ੀਸ਼ ਕੁਮਾਰ ਲਲਿਤ ਜਿੰਦਲ ਚੈਰੀਟੇਬਲ ਟਰੱਸਟ ਮਹਿਲਾ ਮੰਡਲ ਦੇ ਸਮੂਹ ਮੈਂਬਰ ਅਤੇ ਅਧਿਆਪਕ ਸੀਮਾ ਕਪੂਰ ਅਨੀਤਾ ਰਾਣੀ ਤਾਨਿਆ ਸ਼ਰਮਾ, ਕਿਰਨਦੀਪ ਮਮਤਾ ਸ਼ਰਮਾ, ਪਰਮਿੰਦਰ ਸੋਨੀ ਆਦਿ ਹਾਜ਼ਰ ਸਨ।