ਇਨਰਵੀਲ ਕਲੱਬ ਵੱਲੋਂ ਲਾਇਆ ਗਿਆ ਖੀਰ ਅਤੇ ਮਾਲਪੂੜੇ ਦਾ ਲੰਗਰ
ਕੋਟਕਪੂਰਾ, 1 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੀ ਧਾਰਮਿਕ ਸੰਸਥਾ ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਪੁਰਾਣੀ ਅਨਾਜ ਮੰਡੀ ਵਿੱਚ ਲਾਏ ਜਾ ਰਹੇ ਹਫਤਾਵਾਰੀ ਲੰਗਰ ਵਿੱਚ ਖੀਰ ਅਤੇ ਮਾਲਪੂੜੇ ਦਾ ਲੰਗਰ ਲਾ ਕੇ ਇੰਟਰਨੈਸ਼ਨਲ ਇਨਰਵੀਲ ਕਲੱਬ ਆਫ ਕੋਟਕਪੂਰਾ ਗੋਲਡ ਵੱਲੋਂ ਆਪਣੇ ਸਮਾਜਸੇਵਾ ਦੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਕਲੱਬ ਦੀ ਨਵ-ਨਿਯੁਕਤ ਪ੍ਰਧਾਨ ਰਿੰਪੀ ਬਾਂਸਲ ਅਤੇ ਸਾਬਕਾ ਪ੍ਰਧਾਨ ਨੀਰੂ ਸ਼ਰਮਾ ਨੇ ਕਿਹਾ ਕਿ ਕਲੱਬ ਦੀ ਸਕੱਤਰ ਅਕਾਂਕਸ਼ਾ ਅਤੇ ਉਪ-ਪ੍ਰਧਾਨ ਅਨੀਤਾ ਬਾਂਸਲ ਦੀ ਅਗਵਾਈ ਹੇਠ ਇਸ ਲੰਗਰ ਦਾ ਆਯੋਜਨ ਕਰਕੇ ਸਮਾਜ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡਾ ਕਲੱਬ ਔਰਤਾਂ ਦੀ ਭਲਾਈ, ਬੱਚਿਆਂ ਦੀ ਸਿੱਖਿਆ ਅਤੇ ਵਾਤਾਵਰਣ ਸੁਰੱਖਿਆ ਲਈ ਸਮਾਜ ਸੇਵਾ ਦੇ ਕੰਮ ਕਰਦਾ ਹੈ। ਇਸ ਸਮੇਂ ਲੰਗਰ ਸੇਵਾ ਸਮਿਤੀ ਦੇ ਚੇਅਰਮੈਨ ਦੀਪਕ ਗੋਇਲ ਅਤੇ ਪ੍ਰਧਾਨ ਕਰਨ ਗੋਇਲ ਠੇਕੇਦਾਰ ਨੇ ਦੱਸਿਆ ਕਿ ਅੱਜ ਦੇ ਲੰਗਰ ਵਿੱਚ ਕੜ੍ਹੀ ਚੌਲਾਂ ਦੇ ਭੰਡਾਰੇ ਦਾ ਪ੍ਰਬੰਧ ਭੂਸ਼ਣ ਚੰਦਰ ਮਿੱਤਲ ਵੱਲੋਂ ਕੀਤਾ ਗਿਆ ਹੈ ਅਤੇ ਖੀਰ ਮਾਲਪੂੜੇ ਦੇ ਭੰਡਾਰੇ ਦਾ ਪ੍ਰਬੰਧ ਇਨਰਵੀਲ ਕਲੱਬ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਭੰਡਾਰਾ ਪਿਛਲੇ ਕਈ ਸਾਲਾਂ ਤੋਂ ਪੁਰਾਣੀ ਅਨਾਜ ਮੰਡੀ ਵਿੱਚ ਹਰ ਮੰਗਲਵਾਰ ਸ਼ਾਮ ਨੂੰ ਲਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਕਮੇਟੀ ਹਰ ਰੋਜ਼ ਸ਼੍ਰੀ ਬਾਲਾਜੀ ਰਸੋਈ ਵੀ ਚਲਾ ਰਹੀ ਹੈ, ਜਿਸ ਵਿੱਚ ਲੋੜਵੰਦ ਲੋਕਾਂ ਨੂੰ ਸਿਰਫ਼ 20 ਰੁਪਏ ਵਿੱਚ ਭਰ ਪੇਟ ਭੋਜਨ ਦਿੱਤਾ ਜਾਂਦਾ ਹੈ। ਉਨ੍ਹਾਂ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮਦਿਨ, ਵਰ੍ਹੇਗੰਢ ਅਤੇ ਖੁਸ਼ੀ ਦੇ ਸਮਾਗਮ ਮਹਿੰਗੇ ਹੋਟਲਾਂ ਵਿੱਚ ਮਨਾਉਣ ਦੀ ਬਜਾਏ, ਬਾਲਾਜੀ ਰਸੋਈ ਵਿੱਚ ਲੰਗਰ ਲਗਾ ਕੇ ਮਨਾਉਣ ਅਤੇ ਬਾਲਾਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਸਮੇਂ ਇਨਰਵੀਲ ਕਲੱਬ ਤੋਂ ਡਾ. ਸ਼ਿਵਾਨੀ, ਡਾ. ਚਾਰੂ ਕੁਸ਼ਮ, ਡਾ. ਏਕਤਾ, ਡਾ. ਪੂਜਾ ਕਪੂਰ ਅਤੇ ਸਕੱਤਰ ਸੁਸ਼ਾਂਤ ਬਾਂਸਲ, ਪੀਆਰਓ ਚੰਦਰ ਕੁਮਾਰ ਗਰਗ, ਮੈਂਬਰ ਵਿਸ਼ਾਲ ਚੋਪੜਾ, ਦਰਪਨ ਚੋਪੜਾ, ਯੋਗੇਸ਼ ਗਰੋਵਰ, ਕਿਸ਼ਨ ਬਹਿਲ, ਪੁਨੀਤ ਮੈਣੀ, ਹੀਰਾ ਦੇਵੜਾ ਅਤੇ ਲੰਗਰ ਸੰਮਤੀ ਤੋਂ ਹੋਰ ਮੈਂਬਰ ਹਾਜ਼ਰ ਸਨ।
